ਕੈਨੇਡਾ ’ਚ ਬਦਾਮ, ਕਾਜੂ ਅਤੇ ਨਾਰੀਅਲ ਦੇ ਦੁੱਧ ਉਤਪਾਦਾਂ ਦੀ ਵਿਕਰੀ ’ਤੇ ਰੋਕ

ਕੈਨੇਡਾ ਵਿਚ ਬਦਾਮ, ਕਾਜੂ ਅਤੇ ਨਾਰੀਅਲ ਤੋਂ ਬਣੇ ਦੁੱਧ ਉਤਪਾਦਾਂ ਵਿਚ ਖਤਰਨਾਕ ਬੈਕਟੀਰੀਆ ਹੋਣ ਦੇ ਖਦਸ਼ੇ ਕਾਰਨ ਇਨ੍ਹਾਂ ਦੀ ਵਿਕਰੀ ’ਤੇ ਰੋਕ ਲਾ ਦਿਤੀ ਗਈ ਹੈ।

Update: 2024-07-10 11:32 GMT

ਟੋਰਾਂਟੋ : ਕੈਨੇਡਾ ਵਿਚ ਬਦਾਮ, ਕਾਜੂ ਅਤੇ ਨਾਰੀਅਲ ਤੋਂ ਬਣੇ ਦੁੱਧ ਉਤਪਾਦਾਂ ਵਿਚ ਖਤਰਨਾਕ ਬੈਕਟੀਰੀਆ ਹੋਣ ਦੇ ਖਦਸ਼ੇ ਕਾਰਨ ਇਨ੍ਹਾਂ ਦੀ ਵਿਕਰੀ ’ਤੇ ਰੋਕ ਲਾ ਦਿਤੀ ਗਈ ਹੈ। ਹੁਣ ਤੱਕ ਲਿਸਟੀਰੀਆ ਦੇ ਇਨਫੈਕਸ਼ਨ ਵਾਲਾ ਦੁੱਧ ਪੀਣ ਕਾਰਨ ਪੰਜ ਜਣਿਆਂ ਦੇ ਬਿਮਾਰ ਹੋਣ ਦੀ ਰਿਪੋਰਟ ਹੈ। ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਵੱਲੋਂ ਸਿਲਕ ਅਤੇ ਗਰੇਟ ਵੈਲਿਊ ਬਰੈਂਡ ਅਧੀਨ ਵੇਚੇ ਜਾ ਰਹੇ 18 ਦੁੱਧ ਉਪਤਪਾਦਾਂ ਬਾਜ਼ਾਰ ਵਿਚੋਂ ਹਟਾ ਦਿਤਾ ਗਿਆ ਹੈ।

ਲਿਸਟੀਰੀਆ ਦੇ ਇਨਫੈਕਸ਼ਨ ਕਾਰਨ ਪੰਜ ਜਣੇ ਹਸਪਤਾਲ ਦਾਖਲ

ਫੂਡ ਏਜੰਸੀ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਵਿਸਤਾਰਤ ਰਿਪੋਰਟ ਸਾਹਮਣੇ ਆ ਸਕਦੀ ਹੈ। ਲੋਕਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਜੇ ਉਨ੍ਹਾਂ ਕੋਲ ਘਰ ਵਿਚ ਅਜਿਹਾ ਕੋਈ ਦੁੱਧ ਉਤਪਾਦ ਹੋਵੇ ਤਾਂ ਉਸ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ। ਇਥੋਂ ਤੱਕ ਕਿ 4 ਅਕਤੂਬਰ ਤੱਕ ਦੀ ਐਕਸਪਾਇਰੀ ਡੇਟ ਵਾਲੇ ਉਤਪਾਦ ਵੀ ਬਿਲਕੁਲ ਨਾ ਵਰਤਣ ਦੀ ਚਿਤਾਵਨੀ ਦਿਤੀ ਗਈ ਹੈ। ਉਨਟਾਰੀਓ ਵਿਚ ਲਿਸਟੀਰੀਆ ਦੇ ਇਨਫੈਕਸ਼ਨ ਕਾਰਨ ਪੰਜ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।

ਬਾਜ਼ਾਰ ਵਿਚੋਂ ਹਟਾਏ ਸਿਲਕ ਅਤੇ ਗਰੇਟ ਵੈਲਿਊ ਬਰੈਂਡ

ਸੂਬੇ ਦੇ ਚੀਫ ਮੈਡੀਕਲ ਅਫਸਰ ਡਾ. ਕਿਅਰਨ ਮੂਰ ਵੱਲੋਂ ਉਨਟਾਰੀਓ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਪਲਾਂਟ ਬੇਸਡ ਮਿਲਕ ਦਾ ਕੋਈ ਡੱਬਾ ਜੇ ਫ੍ਰਿਜ ਵਿਚ ਪਿਆ ਹੈ ਤਾਂ ਉਸ ਨੂੰ ਬਾਹਰ ਸੁੱਟ ਦਿਤਾ ਜਾਵੇ ਜਾਂ ਸਬੰਧਤ ਸਟੋਰ ਵਿਚ ਵਾਪਰ ਕਰ ਦਿਤਾ ਜਾਵੇ। ਫੂਡ ਸੇਫਟੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਤੇ ਕਈ ਹੋਰ ਉਤਪਾਦਾਂ ’ਤੇ ਵੀ ਰੋਕ ਲੱਗ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਲਿਸਟੀਰੀਆ ਦੇ ਇਨਫੈਕਸ਼ਨ ਵਾਲੀ ਕੋਈ ਵੀ ਚੀਜ਼ ਦੇਖਣ ਜਾਂ ਸੁੰਘਣ ਵਿਚ ਖਰਾਬ ਨਹੀਂ ਲਗਦੀ ਪਰ ਇਹ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਗਭਰਵਤੀ ਔਰਤਾਂ, ਬਜ਼ੁਰਗਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲਿਆਂ ਨੂੰ ਇਸ ਬੈਕਟੀਰੀਆ ਤੋਂ ਬਚਣ ਦੀ ਜ਼ਰੂਰਤ ਹੈ।

Tags:    

Similar News