ਬਰੈਂਪਟਨ ਦੇ ਘਰ ’ਚ ਚੱਲੀਆਂ ਗੋਲੀਆਂ, ਇਕ ਗੰਭੀਰ ਜ਼ਖਮੀ
ਬਰੈਂਪਟਨ ਵਿਖੇ ਬੁੱਧਵਾਰ ਇਕ ਘਰ ਵਿਚ ਗੋਲੀਆਂ ਚੱਲਣ ਕਾਰਨ ਇਕ ਜਣਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
By : Upjit Singh
Update: 2025-12-04 13:11 GMT
ਬਰੈਂਪਟਨ : ਬਰੈਂਪਟਨ ਵਿਖੇ ਬੁੱਧਵਾਰ ਇਕ ਘਰ ਵਿਚ ਗੋਲੀਆਂ ਚੱਲਣ ਕਾਰਨ ਇਕ ਜਣਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਸੈਂਡਲਵੁੱਡ ਪਾਰਕਵੇਅ ਈਸਟ ਨੇੜੇ ਮਿੰਟ ਲੀਫ਼ ਬੁਲੇਵਾਰਡ ਵਿਖੇ ਸਥਿਤ ਘਰ ਵਿਚ ਰਾਤ ਸਾਢੇ 10 ਵਜੇ ਗੋਲੀਆਂ ਚੱਲੀਆਂ ਅਤੇ ਜ਼ਖਮੀ ਸ਼ਖਸ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ।
ਪੁਲਿਸ ਕਰ ਰਹੀ ਪੜਤਾਲ, ਸੈਂਡਲਵੁੱਡ ਪਾਰਕਵੇਅ ਈਸਟ ਨੇੜੇ ਵਾਰਦਾਤ
ਫਿਲਹਾਲ ਪੁਲਿਸ ਵੱਲੋਂ ਸ਼ੱਕੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਗੋਲੀਬਾਰੀ ਦੇ ਮੱਦੇਨਜ਼ਰ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਅਤੇ ਹਰ ਪਾਸੇ ਪੁਲਿਸ ਅਫ਼ਸਰ ਨਜ਼ਰ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਸ਼ਖਸ ਦੀਆਂ ਦੋਹਾਂ ਲੱਤਾਂ ਵਿਚ ਗੋਲੀਆਂ ਵੱਜੀਆਂ।