ਗੁਰਦੁਆਰਾ ਓਂਟਾਰੀਓ ਖ਼ਾਲਸਾ ਦਰਬਾਰ ਵਿਖੇ ਸੁੰਦਰ ਫੁਹਾਰਾ ਲੱਗਿਆ

ਓਂਟਾਰੀਓ ’ਚ ਮਿਸੀਸਾਗਾ ਵਿਖੇ ਸਥਿਤ ਪ੍ਰਸਿੱਧ ਗੁਰਦੁਆਰਾ ਓਂਟਾਰੀਓ ਖ਼ਾਲਸਾ ਦਰਬਾਰ ਕੈਨੇਡਾ ਦੇ ਸਭ ਤੋਂ ਵੱਡੇ ਗੁਰਧਾਮਾਂ ਵਿਚੋਂ ਇਕ ਐ, ਜਿੱਥੇ ਗੁਰਪੁਰਬਾਂ ਦੇ ਮੌਕੇ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨਤਮਸਤਕ ਹੋਣ ਲਈ ਪੁੱਜਦੇ ਨੇ। ਪਿਛਲੇ ਕਾਫ਼ੀ ਸਮੇਂ ਤੋਂ ਇਸ ਗੁਰੂ ਘਰ ਵਿਚ ਵੱਖ ਵੱਖ ਸੇਵਾ ਕਾਰਜ ਚਲਾਏ ਜਾ ਰਹੇ ਨੇ,

Update: 2024-10-06 13:29 GMT

ਓਂਟਾਰੀਓ : ਓਂਟਾਰੀਓ ’ਚ ਮਿਸੀਸਾਗਾ ਵਿਖੇ ਸਥਿਤ ਪ੍ਰਸਿੱਧ ਗੁਰਦੁਆਰਾ ਓਂਟਾਰੀਓ ਖ਼ਾਲਸਾ ਦਰਬਾਰ ਕੈਨੇਡਾ ਦੇ ਸਭ ਤੋਂ ਵੱਡੇ ਗੁਰਧਾਮਾਂ ਵਿਚੋਂ ਇਕ ਐ, ਜਿੱਥੇ ਗੁਰਪੁਰਬਾਂ ਦੇ ਮੌਕੇ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨਤਮਸਤਕ ਹੋਣ ਲਈ ਪੁੱਜਦੇ ਨੇ। ਪਿਛਲੇ ਕਾਫ਼ੀ ਸਮੇਂ ਤੋਂ ਇਸ ਗੁਰੂ ਘਰ ਵਿਚ ਵੱਖ ਵੱਖ ਸੇਵਾ ਕਾਰਜ ਚਲਾਏ ਜਾ ਰਹੇ ਨੇ, ਜਿਸ ਦੇ ਤਹਿਤ ਹਰਪਾਲ ਸਿੰਘ ਵੱਲੋਂ ਗੁਰੂ ਘਰ ਦੀ ਪਾਰਕਿੰਗ ਨੇੜੇ ਇਕ ਬੇਹੱਦ ਸੁੰਦਰ ਫੁਹਾਰੇ ਦੀ ਸੇਵਾ ਕਰਵਾਈ ਗਈ ਐ, ਜਿਸ ਨੂੰ ਚਲਾ ਕੇ ਟੈਸਟ ਕੀਤਾ ਗਿਆ।

Full View

ਓਂਨਾਰੀਓ ਦੇ ਮਿਸੀਸਾਗਾ ਵਿਖੇ ਸਥਿਤ ਪ੍ਰਸਿੱਧ ਗੁਰਦੁਆਰਾ ਓਂਟਾਰੀਓ ਖ਼ਾਲਸਾ ਦਰਬਾਰ ਵਿਖੇ ਪਾਰਕਿੰਗ ਦੇ ਨੇੜੇ ਹੀ ਬੇਹੱਦ ਖ਼ੂਬਸੂਰਤ ਫੁਹਾਰਾ ਲਗਾਇਆ ਗਿਆ ਏ, ਜਿਸ ਵਿਚ ਲਾਈਟਿੰਗ ਵੀ ਲਗਾਈ ਗਈ ਐ ਜੋ ਚੱਲਣ ’ਤੇ ਬੇਹੱਦ ਖ਼ੂਬਸੂਰਤ ਨਜ਼ਾਰਾ ਪੇਸ਼ ਕਰਦਾ ਏ। ਫੁਹਾਰਾ ਲਗਾਉਣ ਦੀ ਇਹ ਸੇਵਾ ਹਰਪਾਲ ਸਿੰਘ ਹੁਰਾਂ ਵੱਲੋਂ ਨਿਭਾਈ ਗਈ ਐ ਜੋ ਪਹਿਲਾਂ ਵੀ ਗੁਰੂ ਘਰ ਵਿਚ ਬਹੁਤ ਸਾਰੇ ਸੇਵਾ ਕਾਰਜ ਕਰਵਾਉਂਦੇ ਰਹਿੰਦੇ ਨੇ। ਗੁਰੂ ਘਰ ਵਿਖੇ ਬਣਾਏ ਗਏ ਇਸ ਫੁਹਾਰੇ ਨੂੰ ਚਲਾ ਕੇ ਟੈਸਟ ਕੀਤਾ ਗਿਆ।

ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਰੰਗ ਬਿਰੰਗੀਆਂ ਲਾਈਟਾਂ ਦੇ ਨਾਲ ਚੱਲ ਰਿਹਾ ਫੁਹਾਰਾ ਬੇਹੱਦ ਖ਼ੂਬਸੂਰਤ ਦਿਖਾਈ ਦੇ ਰਿਹਾ ਏ। ਇਸ ਮੌਕੇ ਫੁਹਾਰੇ ਦੀ ਸੇਵਾ ਨਿਭਾਉਣ ਵਾਲੇ ਹਰਪਾਲ ਸਿੰਘ ਵੱਲੋਂ ਫੁਹਾਰੇ ਦਾ ਬਟਨ ਦਬਾਇਆ ਗਿਆ, ਜਿਸ ਤੋਂ ਬਾਅਦ ਉਥੇ ਮੌਜੂਦ ਉਨ੍ਹਾਂ ਦੇ ਸਾਥੀਆਂ ਵੱਲੋਂ ਫਤਿਹ ਦਾ ਜੈਕਾਰਾ ਗਜਾਇਆ ਗਿਆ।

Full View

ਦੱਸ ਦਈਏ ਕਿ ਅਧਿਕਾਰਤ ਤੌਰ ’ਤੇ ਇਹ ਗੁਰਦੁਆਰਾ ਸਾਹਿਬ ਸੰਨ 1978 ਵਿਚ ਸ਼ੁਰੂ ਕੀਤਾ ਗਿਆ ਸੀ। ਸਿੱਖਾਂ ਵੱਲੋਂ ਪੈਸਾ ਇਕੱਠਾ ਕਰਕੇ ਹੋਰ ਜ਼ਮੀਨ ਖ਼ਰੀਦੀ ਗਈ, ਜਿਸ ਤੋਂ ਬਾਅਦ 1988 ਵਿਚ ਇਕ ਇਮਾਰਤ ਬਣਾਈ ਗਈ। ਸੰਨ 1989 ਵਿਚ ਜਦੋਂ ਇਸ ਇਮਾਰਤ ਦਾ ਉਦਘਾਟਨ ਕੀਤਾ ਗਿਆ ਤਾਂ 10 ਹਜ਼ਾਰ ਤੋਂ ਵੱਧ ਦੀ ਗਿਣਤੀ ਵਿਚ ਸੰਗਤ ਇੱਥੇ ਪਹੁੰਚ ਗਈ ਸੀ ਪਰ ਮੌਜੂਦਾ ਸਮੇਂ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਵਿਸ਼ਾਲ ਐ ਅਤੇ ਇੱਥੇ ਕਾਫ਼ੀ ਸਾਰੇ ਸੇਵਾ ਕਾਰਜ ਚਲਾਏ ਜਾ ਰਹੇ ਨੇ।

Tags:    

Similar News