157ਵੇਂ ਕੈਨੇਡਾ ਦਿਹਾੜੇ ਦੇ ਜਸ਼ਨ ਹੋਏ ਸ਼ੁਰੂ

157ਵੇਂ ਕੈਨੇਡਾ ਦਿਹਾੜੇ ਦੇ ਜਸ਼ਨ ਸ਼ੁਰੂ ਹੋ ਚੁੱਕੇ ਹਨ ਅਤੇ ਪਾਰਲੀਮੈਂਟ ਹਿਲ ਸਣੇ ਵੱਖ ਵੱਖ ਥਾਵਾਂ ’ਤੇ ਸਮਾਗਮ ਕਰਵਾਏ ਜਾ ਰਹੇ ਹਨ। ਪਾਰਲੀਮੈਂਟ ਹਿਲ ’ਤੇ ਉਸਾਰੀ ਦਾ ਕੰਮ ਚੱਲ ਰਿਹਾ ਹੋਣ ਕਾਰਨ ਮੁੱਖ ਸਟੇਜ ਲੀਬ੍ਰੈਟਨ ਫਲੈਟਸ ਵਿਖੇ ਤਿਆਰ ਕੀਤੀ ਗਈ ਹੈ।;

Update: 2024-07-01 12:02 GMT

ਬਰੈਂਪਟਨ : 157ਵੇਂ ਕੈਨੇਡਾ ਦਿਹਾੜੇ ਦੇ ਜਸ਼ਨ ਸ਼ੁਰੂ ਹੋ ਚੁੱਕੇ ਹਨ ਅਤੇ ਪਾਰਲੀਮੈਂਟ ਹਿਲ ਸਣੇ ਵੱਖ ਵੱਖ ਥਾਵਾਂ ’ਤੇ ਸਮਾਗਮ ਕਰਵਾਏ ਜਾ ਰਹੇ ਹਨ। ਪਾਰਲੀਮੈਂਟ ਹਿਲ ’ਤੇ ਉਸਾਰੀ ਦਾ ਕੰਮ ਚੱਲ ਰਿਹਾ ਹੋਣ ਕਾਰਨ ਮੁੱਖ ਸਟੇਜ ਲੀਬ੍ਰੈਟਨ ਫਲੈਟਸ ਵਿਖੇ ਤਿਆਰ ਕੀਤੀ ਗਈ ਹੈ। ਦੂਜੇ ਪਾਸੇ ਬਰੈਂਪਟਨ ਵਿਖੇ ਕੈਨੇਡਾ ਡੇਅ ਮੇਲਾ ਅਤੇ ਟਰੱਕ ਸ਼ੋਅ ਕਰਵਾਇਆ ਗਿਆ। ਕੈਨੇਡਾ ਡੇਅ ਮੇਲਾ ਅਤੇ ਟਰੱਕ ਸ਼ੋਅ ਵਿਚ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਅਤੇ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਟਿਮ ਉਪਲ ਖਾਸ ਤੌਰ ’ਤੇ ਸ਼ਾਮਲ ਹੋਏ।

ਪਾਰਲੀਮੈਂਟ ਹਿਲ ’ਤੇ ਹੋਵੇਗਾ ਵੱਡਾ ਸਮਾਗਮ

ਉਧਰ ਪਾਰਲੀਮੈਂਟ ਹਿਲ ’ਤੇ ਹੋਣ ਵਾਲੇ ਸਮਾਗਮ ਵਿਚ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਸ਼ਾਮਲ ਹੋਣਗੇ ਅਤੇ ਰਾਯਲ ਕੈਨੇਡੀਅਨ ਏਅਰ ਫੋਰਸ ਵੱਲੋਂ ਫਲਾਈ ਪਾਸਟ ਕੀਤਾ ਜਾਵੇਗਾ। ਆਰ.ਸੀ.ਏ.ਐਫ਼. ਵੱਲੋਂ ਇਸ ਸਾਲ ਆਪਣਾ 100ਵਾਂ ਸਥਾਪਨਾ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿਖੇ ਵੱਖ ਵੱਖ ਕਮਿਊਨਿਟੀਜ਼ ਨਾਲ ਕੈਨੇਡਾ ਦਿਹਾੜੇ ਦੇ ਸਮਾਗਮਾਂ ਵਿਚ ਸ਼ਾਮਲ ਹੋਣਗੇ। ਦੂਜੇ ਪਾਸੇ ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫਜ਼ ਦੇ ਪ੍ਰਧਾਨ ਕੈਨ ਮੈਕਮਲਨ ਵੱਲੋਂ ਆਤਿਸ਼ਬਾਜ਼ੀ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਸੁਚੇਤ ਰਹਿਣ ਦਾ ਸੁਝਾਅ ਦਿਤਾ ਗਿਆ ਹੈ।

ਬਰੈਂਪਟਨ ਵਿਖੇ ਕੈਨੇਡਾ ਡੇਅ ਮੇਲਾ ਅਤੇ ਟਰੱਕ ਸ਼ੋਅ ਕਰਵਾਇਆ

ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ 18 ਸਾਲ ਤੋਂ ਵੱਧ ਉਮਰ ਵਾਲਾ ਕੋਈ ਵੀ ਸ਼ਖਸ ਪਟਾਕੇ ਜਾਂ ਆਤਿਸ਼ਬਾਜ਼ੀ ਖਰੀਦ ਸਕਦਾ ਹੈ ਪਰ ਇਨ੍ਹਾਂ ਨੂੰ ਪੇਸ਼ੇਵਰਾਂ ਦੀ ਨਿਗਰਾਨੀ ਹੇਠ ਹੀ ਚਲਾਇਆ ਜਾਵੇ। ਕੈਨ ਮੈਕਮਲਨ ਨੇ ਅੱਗੇ ਕਿਹਾ ਕਿ ਸੁਰੱਖਿਆ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਪਟਾਕੇ ਚਲਾਉਣ ਤੋਂ ਪਹਿਲਾਂ ਆਪਣੇ ਸ਼ਹਿਰ ਵਿਚ ਜਾਰੀ ਹਦਾਇਤਾਂ ਬਾਰੇ ਚੰਗੀ ਤਰ੍ਹਾਂ ਜਾਣਿਆ ਜਾਵੇ। ਤੁਹਾਡੇ ਵੱਲੋਂ ਚਲਾਈ ਆਤਿਸ਼ਬਾਜ਼ੀ ਨਾਲ ਕਿਸੇ ਦੀ ਪ੍ਰੌਪਰਟੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਕੈਨੇਡਾ ਸੇਫਟੀ ਕੌਂਸਲ ਨੇ ਸੁਝਾਅ ਦਿਤਾ ਕਿ ਪਟਾਕੇ ਚਲਾਉਣ ਲਈ ਸਖਤ ਅਤੇ ਪੱਧਰ ਸਤ੍ਹਾ ਦੀ ਵਰਤੋਂ ਕੀਤੀ ਜਾਵੇ ਅਤੇ ਆਪਣੀਆਂ ਅੱਖਾਂ ਤੇ ਹੱਥਾਂ ਨੂੰ ਕਵਰ ਜ਼ਰੂਰ ਕਰੋ। ਇਸ ਦੇ ਨਾਲ ਪਟਾਕੇ ਰੱਖਣ ਦੀ ਜਗ੍ਹਾ ਵੀ ਸੁਰੱਖਿਅਤ ਹੋਣੀ ਚਾਹੀਦੀ ਹੈ ਜਿਥੇ ਅੱਗ ਲੱਗਣ ਦਾ ਕੋਈ ਖਤਰਾ ਨਾ ਹੋਵੇ।

Tags:    

Similar News