ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਸ਼ਨੀਵਾਰ ਨੂੰ ਟਰੇਨ ਹਾਦਸਾ ਹੋ ਗਿਆ। ਇੱਥੇ ਇੰਦੌਰ ਅਤੇ ਜਬਲਪੁਰ ਵਿਚਾਲੇ ਚੱਲ ਰਹੀ ਸੋਮਨਾਥ ਐਕਸਪ੍ਰੈਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਇਸ ਘਟਨਾ 'ਚ ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਦੇ ਕਾਰਨਾਂ ਦੀ ਜਾਣਕਾਰੀ ਇਕੱਠੀ ਕਰ ਰਹੇ ਹਨ।
ਪੱਛਮੀ ਮੱਧ ਰੇਲਵੇ ਦੇ ਸੀਪੀਆਰਓ ਹਰਸ਼ਿਤ ਸ਼੍ਰੀਵਾਸਤਵ ਨੇ ਦੱਸਿਆ ਕਿ ਟਰੇਨ ਇੰਦੌਰ ਤੋਂ ਆ ਰਹੀ ਸੀ। ਜਦੋਂ ਇਹ ਜਬਲਪੁਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਵੱਲ ਵਧ ਰਹੀ ਸੀ ਤਾਂ ਰੇਲਗੱਡੀ ਦੀ ਰਫ਼ਤਾਰ ਹੌਲੀ ਸੀ ਅਤੇ 2 ਡੱਬੇ ਪਟੜੀ ਤੋਂ ਉਤਰ ਗਏ। ਸਾਰੇ ਯਾਤਰੀ ਸੁਰੱਖਿਅਤ ਹਨ। ਇਹ ਘਟਨਾ ਸਵੇਰੇ ਕਰੀਬ 5.50 ਵਜੇ ਵਾਪਰੀ।