“ਸਬ ਇੰਸਪੈਕਟਰ ਦੀ ਸ਼ਹਾਦਤ ਨਹੀਂ, ਕਤਲ ਹੋਇਆ... : ਮਜੀਠੀਆ
ਮਜੀਠੀਆ ਨੇ ਦਾਅਵਾ ਕੀਤਾ ਕਿ ਇਹ ਸਾਰਾ ਮਾਮਲਾ ਇਕ ਸਾਜ਼ਿਸ਼ ਦਾ ਹਿੱਸਾ ਹੈ, ਜੋ ਖਡੂਰ ਸਾਹਿਬ ਹਲਕੇ ਵਿੱਚ ਕਾਨੂੰਨ-ਵਿਵਸਥਾ ਦੀ ਡਿੱਗਦੀ ਸਥਿਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਖਡੂਰ ਸਾਹਿਬ ’ਚ ਹੋਏ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਮਾਮਲੇ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਦੀ ਮੌਤ ਨੂੰ ਸ਼ਹਾਦਤ ਨਹੀਂ, ਸਿੱਧਾ ਕਤਲ ਕਰਾਰ ਦਿੱਤਾ ਜਾਵੇ ਕਿਉਂਕਿ ਇਹ ਹਮਲਾ ਕਿਸੇ ਵਿਦੇਸ਼ੀ ਤਾਕਤ ਤੋਂ ਨਹੀਂ, ਸਗੋਂ ਆਮ ਆਦਮੀ ਪਾਰਟੀ ਦੇ ਸਰਪੰਚ, ਜਿਸ ਨੂੰ ਵਿਧਾਇਕ ਦੀ ਪੂਰੀ ਪੁਸ਼ਤਪਨਾਹੀ ਮਿਲੀ ਹੋਈ ਹੈ, ਵੱਲੋਂ ਕੀਤਾ ਗਿਆ।
ਮਜੀਠੀਆ ਨੇ ਦਾਅਵਾ ਕੀਤਾ ਕਿ ਇਹ ਸਾਰਾ ਮਾਮਲਾ ਇਕ ਸਾਜ਼ਿਸ਼ ਦਾ ਹਿੱਸਾ ਹੈ, ਜੋ ਖਡੂਰ ਸਾਹਿਬ ਹਲਕੇ ਵਿੱਚ ਕਾਨੂੰਨ-ਵਿਵਸਥਾ ਦੀ ਡਿੱਗਦੀ ਸਥਿਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਉੱਥੇ ਵਿਧਾਇਕ ਦੀਆਂ ਗੈਰ ਕਾਨੂੰਨੀ ਮੰਗਾਂ ਅੱਗੇ ਝੁੱਕ ਚੁੱਕਾ ਹੈ, ਜੋ ਪਿਛਲੇ ਡੇਢ ਸਾਲਾਂ ਤੋਂ ਇਮਾਨਦਾਰ ਅਫਸਰਾਂ ਨੂੰ ਹਟਵਾ ਰਿਹਾ ਹੈ।
ਉਨ੍ਹਾਂ ਹਵਾਲਾ ਦਿੱਤਾ ਕਿ ਐਸ.ਐਚ.ਓ. ਗੁਰਮੀਤ ਸਿੰਘ ਚੌਹਾਨ, ਜਿਸ ਨੇ ਵਿਧਾਇਕ ਦੇ ਰਿਸ਼ਤੇਦਾਰ ਵੱਲੋਂ ਚਲਾਈ ਜਾ ਰਹੀ ਨਾਜਾਇਜ਼ ਮਾਈਨਿੰਗ ’ਤੇ ਕਾਰਵਾਈ ਕੀਤੀ ਸੀ, ਉਸਨੂੰ ਵੀ ਵਿਧਾਇਕ ਵੱਲੋਂ ਤਬਦਿਲ ਕਰਵਾ ਦਿੱਤਾ ਗਿਆ।
"ਕਤਲ ਪਿਛੋਕੜ ਨਾਲ ਕੀਤੀ ਗਈ ਚਲਾਕੀ"
ਮਜੀਠੀਆ ਨੇ ਆਗੇ ਕਿਹਾ ਕਿ ਸਬ ਇੰਸਪੈਕਟਰ ਦੀ ਮੌਤ ਦੀ ਘਟਨਾ ਉਸ ਸਮੇਂ ਵਾਪਰੀ, ਜਦੋਂ ਪੁਲਿਸ ਇੱਕ ਗੈਰਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਮੌਕੇ 'ਤੇ ਪਹੁੰਚੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਲੋਕਾਂ ਨੇ ਪੁਲਿਸ ਦੀ ਮੌਜੂਦਗੀ ਦੀ ਵੀ ਪਰਵਾਹ ਨਾ ਕਰਦਿਆਂ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਚਰਨਜੀਤ ਸਿੰਘ ਦੀ ਮੌਤ ਹੋਈ ਅਤੇ ਦੋ ਹੋਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
"ਵਿਧਾਇਕ ਦੇ ਰਿਸ਼ਤੇਦਾਰਾਂ ਵੱਲੋਂ ਆਤੰਕ ਦਾ ਮਾਹੌਲ"
ਅਕਾਲੀ ਆਗੂ ਨੇ ਇਲਜ਼ਾਮ ਲਾਇਆ ਕਿ ਖਡੂਰ ਸਾਹਿਬ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਸਾਲੇ ਨੇ ਪਹਿਲਾਂ ਇਕ ਅਪਾਹਜ ਵਿਅਕਤੀ ਨੂੰ ਜਲੀਲ ਕੀਤਾ, ਪੰਚਾਇਤ ਚੋਣਾਂ ਦੌਰਾਨ ਗੁੰਡਾਗਰਦੀ ਕੀਤੀ, ਅਤੇ ਇੱਕ ਅੰਮ੍ਰਿਤਧਾਰੀ ਸਿੱਖ ਦੇ ਸਿੱਖ ਕੱਕਾਰਾਂ ਦਾ ਅਪਮਾਨ ਵੀ ਕੀਤਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਮੁੱਖ ਮੰਤਰੀ ਦੀ ਚੁੱਪ ਸਮਰਥਾ ਮਿਲੀ ਹੋਈ ਹੈ, ਜੋ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
"ਜੇ ਸਬ ਇੰਸਪੈਕਟਰ ਅਸੁਰੱਖਿਅਤ, ਤਾਂ ਆਮ ਆਦਮੀ ਲਈ ਇਨਸਾਫ ਕਿੱਥੇ?"
ਆਖ਼ਿਰ ’ਚ ਮਜੀਠੀਆ ਨੇ ਕਿਹਾ ਕਿ ਜੇਕਰ ਇੱਕ ਪੁਲਿਸ ਅਧਿਕਾਰੀ ਨੂੰ ਵੀ ਇਨਸਾਫ ਨਹੀਂ ਮਿਲ ਸਕਦਾ, ਤਾਂ ਆਮ ਨਾਗਰਿਕ ਕਿਸ ਉਮੀਦ 'ਤੇ ਇਨਸਾਫ ਦੀ ਆਸ ਰੱਖੇ?