ਪੇਪਰ ਦੇਣ ਆਏ Sikh ਨੌਜਵਾਨ ਨੂੰ ਸੀਰੀ-ਸਾਹਿਬ ਤੇ ਕੜਾ ਲਾਉਣ ਲਈ ਕਿਹਾ, ਪਰਿਵਾਰ ਨੇ ਜਿਤਾਇਆ ਵਿਰੋਧ
ਖਬਰ ਹੁਸ਼ਿਆਰਪੁਰ ਦੇ ਇੱਕ ਨਿਜੀ ਸਕੂਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਸੀਨੀਅਰ ਅਸਿਸਟੈਂਟ ਦੇ ਪੇਪਰ ਨੂੰ ਲੈ ਕੇ ਇੱਕ ਸਿੱਖ ਨੌਜਵਾਨ ਨੂੰ ਸੀਰੀ ਸਾਹਿਬ ਅਤੇ ਕੜਾ ਲਾਉਣ ਲਈ ਕਿਹਾ ਗਿਆ ਜਿਸ ਤੇ ਪਰਿਵਾਰ ਵੱਲੋਂ ਇਤਰਾਜ਼ ਜਤਾਉਂਦੇ ਹੋਏ ਜਦੋਂ ਸਕੂਲ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਸਕੂਲ ਵੱਲੋਂ ਕਿਹਾ ਕਿ ਸੀਰੀ ਸਾਹਿਬ ਪਾਂ ਕੇ ਅੰਦਰ ਪੇਪਰ ਦੇਣ ਲਈ ਨਹੀਂ ਜਾ ਸਕਦੇ।
By : Gurpiar Thind
Update: 2025-12-21 06:58 GMT
ਹੁਸ਼ਿਆਰਪੁਰ : ਖਬਰ ਹੁਸ਼ਿਆਰਪੁਰ ਦੇ ਇੱਕ ਨਿਜੀ ਸਕੂਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਸੀਨੀਅਰ ਅਸਿਸਟੈਂਟ ਦੇ ਪੇਪਰ ਨੂੰ ਲੈ ਕੇ ਇੱਕ ਸਿੱਖ ਨੌਜਵਾਨ ਨੂੰ ਸੀਰੀ ਸਾਹਿਬ ਅਤੇ ਕੜਾ ਲਾਉਣ ਲਈ ਕਿਹਾ ਗਿਆ ਜਿਸ ਤੇ ਪਰਿਵਾਰ ਵੱਲੋਂ ਇਤਰਾਜ਼ ਜਤਾਉਂਦੇ ਹੋਏ ਜਦੋਂ ਸਕੂਲ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਸਕੂਲ ਵੱਲੋਂ ਕਿਹਾ ਕਿ ਸੀਰੀ ਸਾਹਿਬ ਪਾਂ ਕੇ ਅੰਦਰ ਪੇਪਰ ਦੇਣ ਲਈ ਨਹੀਂ ਜਾ ਸਕਦੇ।
ਪਰ ਜਦੋਂ ਪਰਿਵਾਰ ਨੇ ਬਾਰ ਬਾਰ ਇਸ ਵਾਰ ਜ਼ੋਰ ਪਾਇਆ ਕਿ ਸੀਰੀ ਸਾਹਿਬ ਪਾ ਕੇ ਕਿਉਂ ਨਹੀਂ ਜਾ ਸਕਦੇ ਤਾਂ ਪੁਲਿਸ ਵੱਲੋਂ ਉਸ ਬੱਚੇ ਨੂੰ ਅੰਦਰ ਜਾਨ ਦੇ ਦਿੱਤਾ ਗਿਆ ਇਸ ਮੌਕੇ ਲੜਕੇ ਦੇ ਪਿਤਾ ਹਰਜੀਤ ਸਿੰਘ ਨੇ ਇਤਰਾਜ ਜਤਾਇਆ ਕਿ ਜੇਕਰ ਪੰਜਾਬ ਦੇ ਵਿੱਚ ਵੀ ਸਿੱਖ ਨੌਜਵਾਨ ਇਹੋ ਜਿਹਾ ਬਤੀਰਾ ਹੋਵੇਗਾ ਤਾਂ ਅੱਗੇ ਕਿਵੇਂ ਚੱਲੇਗਾ ।