America ਤੋਂ 4 ਬੱਚਿਆਂ ਨੂੰ kidnap ਕਰ ਕੇ ਫ਼ਰਾਰ ਔਰਤ ਗ੍ਰਿਫ਼ਤਾਰ
ਅਮਰੀਕਾ ਦੇ ਤਬਾਹੀ ਵੱਲ ਵਧਣ ਦਾ ਦਾਅਵਾ ਕਰਦਿਆਂ ਆਪਣੇ ਹੀ ਚਾਰ ਬੱਚਿਆਂ ਨੂੰ ਅਗਵਾ ਕਰ ਕੇ ਯੂਰਪ ਫ਼ਰਾਰ ਹੋਈ ਔਰਤ ਨੂੰ ਕ੍ਰੋਏਸ਼ੀਆ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬੱਚੇ ਸੁਰੱਖਿਅਤ ਆਪਣੇ ਘਰ ਪੁੱਜ ਚੁੱਕੇ ਹਨ
ਸਾਲਟ ਲੇਕ ਸਿਟੀ : ਅਮਰੀਕਾ ਦੇ ਤਬਾਹੀ ਵੱਲ ਵਧਣ ਦਾ ਦਾਅਵਾ ਕਰਦਿਆਂ ਆਪਣੇ ਹੀ ਚਾਰ ਬੱਚਿਆਂ ਨੂੰ ਅਗਵਾ ਕਰ ਕੇ ਯੂਰਪ ਫ਼ਰਾਰ ਹੋਈ ਔਰਤ ਨੂੰ ਕ੍ਰੋਏਸ਼ੀਆ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬੱਚੇ ਸੁਰੱਖਿਅਤ ਆਪਣੇ ਘਰ ਪੁੱਜ ਚੁੱਕੇ ਹਨ। ਚਾਰ ਬੱਚਿਆਂ ਵਿਚੋਂ ਤਿੰਨ ਦੇ ਪਿਤਾ ਕੈਂਡਲ ਸੀਮੌਰ ਨੇ ਦੱਸਿਆ ਕਿ ਸਾਰੇ ਬੱਚੇ ਉਸ ਕੋਲ ਹਨ ਅਤੇ ਉਨ੍ਹਾਂ ਦੀਆਂ ਫੌਰੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਗੋਫੰਡਮੀ ਪੇਜ ਸਥਾਪਤ ਕਰਦਿਆਂ 57 ਹਜ਼ਾਰ ਡਾਲਰ ਇਕੱਤਰ ਹੋ ਗਏ। ਦੂਜੇ ਪਾਸੇ ਸਾਲਟ ਲੇਕ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਸੈਮ ਗਿੱਲ ਦੇ ਦਫ਼ਤਰ ਵੱਲੋਂ ਐਲਿਸ਼ਾ ਸੀਮੌਰ ਨੂੰ ਅਮਰੀਕਾ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਯੂਟਾਹ ਸੂਬੇ ਨਾਲ ਸਬੰਧਤ ਐਲਿਸ਼ਾ ਨੂੰ ਸਾਲਟ ਲੇਕ ਸਿਟੀ ਇੰਟਰਨੈਸ਼ਨਲ ਏਅਰਪੋਰਟ ਦੀ ਸੀ.ਸੀ.ਟੀ.ਵੀ. ਫੁਟੇਜ ਵਿਚ ਆਪਣੇ ਬੱਚਿਆਂ ਨਾਲ ਜਾਂਦੀ ਦੇਖਿਆ ਗਿਆ।
ਬੱਚਿਆਂ ਨੂੰ ਸੁਰੱਖਿਅਤ ਅਮਰੀਕਾ ਵਾਪਸ ਲਿਆਂਦਾ
ਜਾਂਚਕਰਤਾਵਾਂ ਨੇ ਉਸੇ ਵੇਲੇ ਸਪੱਸ਼ਟਕਰ ਦਿਤਾ ਸੀ ਕਿ ਐਲਿਸ਼ਾ ਦਾ ਅਮਰੀਕਾ ਪਰਤਣ ਦਾ ਕੋਈ ਇਰਾਦਾ ਨਹੀਂ ਅਤੇ ਬੱਚਿਆਂ ਦੇ ਇਕ ਪਿਤਾ ਨੂੰ ਭੇਜੀ ਵੋਆਇਸ ਮੇਲ ਵਿਚ ਉਹ ਕਹਿੰਦੀ ਸੁਣੀ ਜਾ ਸਕਦੀ ਹੈ ਕਿ ਫਰਾਂਸ ਦੀ ਪੀ.ਆਰ. ਵਾਸਤੇ ਯੋਜਨਾ ਤਿਆਰ ਹੋ ਚੁੱਕੀ ਹੈ ਕਿਉਂਕਿ ਸਾਲਟ ਲੇਕ ਸਿਟੀ ਤਬਾਹ ਹੋਣ ਦਾ ਸਮਾਂ ਨੇੜੇ ਆ ਗਿਆ ਹੈ। ਅਮਰੀਕਾ ਛੱਡਣ ਤੋਂ ਪਹਿਲਾਂ ਐਲਿਸ਼ਾ ਨੇ ਆਪਣਾ ਫੋਨ ਵੀ ਬੰਦ ਕਰ ਦਿਤਾ ਅਤੇ ਕੈਂਡਲ ਆਪਣੇ ਬੱਚਿਆਂ ਨੂੰ ਆਖਰੀ ਵਾਰ 24 ਅਤੇ 25 ਨਵੰਬਰ ਮਿਲਿਆ ਜਦੋਂ ਉਨ੍ਹਾਂ ਨੂੰ ਸਕੂਲ ਛੱਡਣ ਗਿਆ। ਇਸ ਮਗਰੋਂ ਬੱਚਿਆਂ ਦੀ ਕਸਟਡੀ ਐਲਿਸ਼ਾ ਨੂੰ ਮਿਲ ਜਾਣੀ ਸੀ।
ਔਰਤ ਦੀ ਹਵਾਲਗੀ ਦੇ ਯਤਨ ਕਰ ਰਿਹਾ ਨਿਆਂ ਵਿਭਾਗ
ਕੁਝ ਦਿਨ ਬਾਅਦ ਬੇਬੀਸਿਟਰ ਨੇ ਕੈਂਡਲ ਨੂੰ ਫੋਨ ਕਰ ਕੇ ਪੁੱਛਿਆ ਕਿ ਬੱਚੇ ਨਜ਼ਰ ਨਹੀਂ ਆ ਰਹੇ ਤਾਂ ਉਹ ਹੱਕਾ-ਬੱਕਾ ਰਹਿ ਗਿਆ। ਜਾਂਚਕਰਤਾਵਾਂ ਨੂੰ ਐਲਿਸ਼ਾ ਦੇ ਵੈਸਟ ਜੌਰਡਨ ਅਪਾਰਟਮੈਂਟ ਵਿਚੋਂ ਕੁਝ ਦਸਤਾਵੇਜ਼ ਅਤੇ ਬੰਦ ਕੀਤੇ ਫੋਨ ਬਰਾਮਦ ਕੀਤੀ ਗਏ। ਐਲਿਸ਼ਾ ਦੀ ਮੈਡੀਕਲ ਹਿਸਟਰੀ ਤੋਂ ਪਤਾ ਲੱਗਾ ਹੈ ਕਿ ਅਤੀਤ ਵਿਚ ਉਸ ਦਾ ਵਤੀਰਾ ਪਾਗਲਾਂ ਵਰਗਾ ਰਿਹਾ। 10 ਦਸੰਬਰ ਨੂੰ ਪੁਲਿਸ ਵੱਲੋਂ ਐਲਿਸ਼ਾ ਨੂੰ ਕਿਡਨੈਪਰ ਕਰਾਰ ਦਿੰਦਿਆਂ ਖ਼ਤਰੇ ਵਿਚ ਘਿਰੇ ਚਾਰ ਬੱਚਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ।