ਪੜ੍ਹੋ, ਕੀ ਕਿਹਾ ਸੁਖਬੀਰ ਬਾਦਲ ਨੇ ਅਸਤੀਫ਼ਾ ਦੇਣ ਮਗਰੋਂ ?

ਮੈਂ ਉਦੋਂ ਹੀ ਆਪਣਾ ਇਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨ ਕਰਕੇ ਉਦੋਂ ਇਸਤੀਫਾ ਮਨਜ਼ੂਰ ਨਹੀਂ ਹੋਇਆ ਇਸ ਕਰਕੇ ਮੈਂ ਅੱਜ ਖਾਸ ਕਰ ਕੇ ਆਇਆ ਸੀ;

Update: 2025-01-10 12:19 GMT

ਚੰਡੀਗੜ੍ਹ : ਅੱਜ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੈਠਕ ਵਿਚ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਵਜੋ ਅਸਤੀਫ਼ਾ ਪ੍ਰਵਾਣ ਕਰ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈ ਪੰਜ ਸਾਲ ਸੇਵਾ ਕਰ ਲਈ ਹੈ। ਇਹ ਇਸ ਲਈ ਕਿ ਪ੍ਰਧਾਨਗੀ ਦੀ ਸਮਾਂ ਸੀਮਾਂ 5 ਸਾਲ ਹੁੰਦੀ ਹੈ।

ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਕਿਉਂਕਿ ਹੁਣ ਪੰਜ ਸਾਲ ਪੂਰੇ ਹੋ ਗਏ, ਮੈਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਉੱਥੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਨਾਲ ਗਿਆ ਸੀ ਕਿ ਮੈਂ ਐਸ ਨਿਮਾਣਾ ਸਿੱਖ ਬਣ ਕੇ ਜਾਣਾ ਹੈ। ਮੈਂ ਉਦੋਂ ਹੀ ਆਪਣਾ ਇਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨ ਕਰਕੇ ਉਦੋਂ ਇਸਤੀਫਾ ਮਨਜ਼ੂਰ ਨਹੀਂ ਹੋਇਆ ਇਸ ਕਰਕੇ ਮੈਂ ਅੱਜ ਖਾਸ ਕਰ ਕੇ ਆਇਆ ਸੀ ਕਿ ਮੇਰੀ ਜਿੰਮੇਵਾਰੀ ਜਿਹੜੀ ਮੈਂ ਦਿਲੋਂ ਚਾਹੁੰਦਾ ਕਿ ਪਾਰਟੀ ਭਰਤੀ ਵਰਕਿੰਗ ਕਮੇਟੀ ਫਿਰ ਤੋਂ ਕਰੇ ਤੇ ਉਹਦੇ ਬਾਅਦ ਭਰਤੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ । ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਇਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਤੇ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੈਨੂੰ ਜਿੰਮੇਵਾਰੀ ਦਿੱਤੀ ਸੀ ਤਾਂ ਮੈ ਨਿਭਾ ਦਿੱਤੀ ਹੈ ਹੁਣ ਅੱਗੇ ਵੇਖੋ ਕੀ ਕਰਨਾ ਹੈ।

ਦਰਅਸਲ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ। ਮੀਟਿੰਗ ਵਿਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਇਥੇ ਨਾਲ ਹੀ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਅਸਤੀਫਾ ਮਨਜ਼ੂਰ ਨਾ ਹੋਵੇ ਇਸ ਲਈ ਅਕਾਲੀ ਦਲ ਦੇ ਕਈ ਲੀਡਰਾਂ ਨੇ ਕਈ ਵਾਰ ਜਥੇਦਾਰ ਸ੍ਰੀ ਅਕਾਲ ਤਖਤ ਤੱਕ ਵੀ ਪਹੁੰਚ ਕੀਤੀ ਪਰ ਹੁਣ ਆਖਰਕਾਰ ਹਾਲਾਤ ਨੂੰ ਵੇਖਦੇ ਹੋਏ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕਰ ਰਹੇ ਸਨ। ਮੀਟਿੰਗ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਬਾਰੇ ਫੈਸਲਾ ਲਿਆ ਹੈ। ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਲਈ ਰਣਨੀਤੀ ਤਿਆਰ ਕੀਤੀ ਹੈ। ਮੀਟਿੰਗ ਵਿੱਚ ਸੁਖਬੀਰ ਬਾਦਲ ਵੀ ਪਹੁੰਚ ਗਏ ਸਨ।

Tags:    

Similar News