ਮਜੀਠੀਆ ਮਾਮਲੇ 'ਚ ਮੋਹਾਲੀ ਅਦਾਲਤ 'ਚ ਸੁਣਵਾਈ ਅੱਜ

ਮਜੀਠੀਆ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਉਨ੍ਹਾਂ ਵਿਰੁੱਧ ਨਵਾਂ ਕੇਸ ਦਾਇਰ ਕਰਨ ਦੀ ਤਿਆਰੀ 'ਚ ਹੈ, ਜਿਸ ਤਹਿਤ ਉਨ੍ਹਾਂ ਦੇ ਘਰਾਂ ਦੀ ਜਾਂਚ ਲਈ ਸਰਚ ਵਾਰੰਟ

By :  Gill
Update: 2025-04-05 03:36 GMT

SIT ਵੱਲੋਂ ਸਰਚ ਵਾਰੰਟ ਦੀ ਮੰਗ, ਪੁੱਛਗਿੱਛ ਜਾਰੀ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ NDPS ਐਕਟ ਤਹਿਤ ਚੱਲ ਰਹੀ ਜਾਂਚ 'ਚ ਅੱਜ ਮੁੱਖੀ ਪੜਾਅ ਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ (SIT) ਨੇ ਮੋਹਾਲੀ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਮਜੀਠੀਆ ਦੇ ਘਰ ਦੀ ਤਲਾਸ਼ੀ ਲਈ ਸਰਚ ਵਾਰੰਟ ਦੀ ਮੰਗ ਕੀਤੀ ਹੈ।

ਇਸ ਦੇ ਉਲਟ, ਮਜੀਠੀਆ ਦੇ ਵਕੀਲਾਂ ਨੇ ਵੀ ਇੱਕ ਪਟੀਸ਼ਨ ਪੇਸ਼ ਕਰਕੇ ਐਸਆਈਟੀ ਵੱਲੋਂ ਦਾਇਰ ਕੀਤੀ ਅਰਜ਼ੀ ਦੀ ਕਾਪੀ ਅਤੇ ਤਲਾਸ਼ੀ ਦੀ ਸਥਾਨ ਸੰਬੰਧੀ ਜਾਣਕਾਰੀ ਮੰਗੀ ਹੈ। ਸਰਕਾਰ ਪੱਖੀ ਵਕੀਲਾਂ ਨੇ ਇਹ ਮੰਗ ਗਲਤ ਦੱਸ ਕੇ ਅਰਜ਼ੀ ਦਾ ਵਿਰੋਧ ਕੀਤਾ। ਮਾਮਲੇ 'ਤੇ ਅੱਜ ਹੀ ਸੁਣਵਾਈ ਅਤੇ ਬਹਿਸ ਹੋਣੀ ਹੈ।

ਮਜੀਠੀਆ ਨੇ ਵੀਡੀਓ ਜ਼ਰੀਏ ਲਾਇਆ ਦੋਸ਼

ਮਜੀਠੀਆ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਉਨ੍ਹਾਂ ਵਿਰੁੱਧ ਨਵਾਂ ਕੇਸ ਦਾਇਰ ਕਰਨ ਦੀ ਤਿਆਰੀ 'ਚ ਹੈ, ਜਿਸ ਤਹਿਤ ਉਨ੍ਹਾਂ ਦੇ ਘਰਾਂ ਦੀ ਜਾਂਚ ਲਈ ਸਰਚ ਵਾਰੰਟ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਕਾਰਵਾਈਆਂ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਰਣਨੀਤੀ ਦੱਸਿਆ।

ਕੇਸ ਦੀ ਪਿਛੋਕੜ

ਮਜੀਠੀਆ ਵਿਰੁੱਧ ਮਾਮਲਾ ਪਹਿਲੀ ਵਾਰ 2022 ਵਿੱਚ ਕਾਂਗਰਸ ਸਰਕਾਰ ਦੌਰਾਨ ਦਰਜ ਕੀਤਾ ਗਿਆ ਸੀ। ਇਹ ਮਾਮਲਾ ਭੋਲਾ ਡਰੱਗਜ਼ ਸਕੈਂਡਲ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਪਹਿਲਾਂ ਦਰਜ ਐਫਆਈਆਰਾਂ 'ਤੇ ਅਦਾਲਤ ਆਪਣਾ ਫੈਸਲਾ ਦੇ ਚੁੱਕੀ ਹੈ। ਮਜੀਠੀਆ ਨੂੰ ਇੱਕ ਵਾਰ ਗ੍ਰਿਫ਼ਤਾਰ ਕਰਕੇ ਜੇਲ੍ਹ ਵੀ ਭੇਜਿਆ ਜਾ ਚੁੱਕਾ ਹੈ।

SIT 'ਚ ਵਾਰ ਵਾਰ ਤਬਦੀਲੀਆਂ

ਇਸ ਕੇਸ ਦੀ ਜਾਂਚ ਲਈ ਬਣਾਈ ਗਈ ਪੰਜਵੀਂ SIT ਇਸ ਸਮੇਂ ਕੰਮ ਕਰ ਰਹੀ ਹੈ। AIG ਵਰੁਣ ਸ਼ਰਮਾ ਨੂੰ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਪਹਿਲਾਂ ਇਹ ਜ਼ਿੰਮੇਵਾਰੀ DIG H.S. ਭੁੱਲਰ ਕੋਲ ਸੀ। ਨਵੇਂ ਮੈਂਬਰਾਂ ਵਿੱਚ ਤਰਨਤਾਰਨ ਦੇ SSP ਅਭਿਮਨਿਊ ਰਾਣਾ ਅਤੇ SP (NRI), ਪਟਿਆਲਾ, ਗੁਰਬੰਸ ਸਿੰਘ ਬੈਂਸ ਸ਼ਾਮਲ ਹਨ। ਇਹ ਪਹਿਲੀ ਵਾਰ ਹੈ ਜਦੋਂ SIT ਦੀ ਕਮਾਨ AIG ਰੈਂਕ ਦੇ ਅਧਿਕਾਰੀ ਨੂੰ ਦਿੱਤੀ ਗਈ ਹੈ।




 


Tags:    

Similar News