ਜੀਂਦ : ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਬੀਤੀ ਅੱਧੀ ਰਾਤ ਨੂੰ ਹਿਸਾਰ ਰਾਸ਼ਟਰੀ ਰਾਜਮਾਰਗ 'ਤੇ ਪਿੰਡ ਬਿਧਰਾਨਾ 'ਚ ਵਾਪਰਿਆ।
ਸਦਰ ਨਰਵਾਣਾ ਦੇ ਐਸਐਚਓ ਇੰਸਪੈਕਟਰ ਕੁਲਦੀਪ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਿਸਾਰ ਦੇ ਜੀਂਦ ਅਤੇ ਅਗਰੋਹਾ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਉਸ ਨੇ ਦੱਸਿਆ ਕਿ ਉਹ ਕੁਰੂਕਸ਼ੇਤਰ ਜ਼ਿਲੇ ਤੋਂ ਰਾਜਸਥਾਨ ਦੇ ਗੋਗਾਮੇਡੀ ਵਿਚ ਇਕ ਮੰਦਰ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਐਸਐਚਓ ਨੇ ਫੋਨ ਦੱਸਿਆ, "ਟਰੱਕ ਹਲਕੇ ਵਪਾਰਕ ਵਾਹਨ ਨਾਲ ਟਕਰਾ ਗਿਆ ਜਿਸ ਵਿੱਚ ਸ਼ਰਧਾਲੂਆਂ ਦਾ ਸਮੂਹ ਗੋਗਾਮੇਡੀ ਵੱਲ ਜਾ ਰਿਹਾ ਸੀ। ਘਟਨਾ ਦੇ ਸਮੇਂ, ਸ਼ਰਧਾਲੂ ਥੋੜ੍ਹੇ ਸਮੇਂ ਲਈ ਰੁਕੇ ਹੋਏ ਸਨ ।