ਕਾਹਿਰਾ : ਮਿਸਰ ਵਿਚ ਕਾਹਿਰਾ ਰਾਜ ਦੇ ਉੱਤਰ-ਪੂਰਬ ਵਿਚ ਜ਼ਗਾਜ਼ਿਗ ਸ਼ਹਿਰ ਵਿਚ ਦੋ ਯਾਤਰੀ ਰੇਲਗੱਡੀਆਂ ਦੀ ਟੱਕਰ ਹੋ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ 40 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ।
ਇਹ ਹਾਦਸਾ ਸ਼ਰਕੀਆ ਸੂਬੇ ਦੀ ਰਾਜਧਾਨੀ ਜਗਜਿਗ 'ਚ ਨੀਲ ਡੈਲਟਾ ਨੇੜੇ ਸ਼ਨੀਵਾਰ ਨੂੰ ਵਾਪਰਿਆ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਦੇਸ਼ ਦੇ ਰੇਲਵੇ ਅਥਾਰਟੀ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।