ਅਕਾਲੀ-ਭਾਜਪਾ ਵਿਚਾਲੇ ਡੀਲ ਲਗਭਗ ਪੱਕੀ!

ਅਕਾਲੀ-ਭਾਜਪਾ ਵਿਚਾਲੇ ਡੀਲ ਲਗਭਗ ਪੱਕੀ!

ਚੰਡੀਗੜ੍ਹ : ਪੰਜਾਬ ਵਿਚ ਭਾਵੇਂ ਸਿਆਸੀ ਪਾਰਟੀਆਂ ਵੱਲੋਂ ਕਦੋਂ ਤੋਂ ਲੋਕ ਸਭਾ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਐ ਪਰ ਹੁਣ ਜਦੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਏ ਤਾਂ ਅਸਲੀ ਸਿਆਸੀ ਖੇਡ ਹੁਣ ਸ਼ੁਰੂ ਹੋਵੇਗਾ। ਆਪੋ ਆਪਣੇ ਦਮ ’ਤੇ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਹਾਲੇ ਵੀ ਗਠਜੋੜ ਦੀ ਉਮੀਦ ਨਹੀਂ ਛੱਡੀ, ਕਿਸੇ ਸਮੇਂ ਵੀ ਕੋਈ ਐਲਾਨ ਹੋ ਸਕਦਾ ਏ ਕਿਉਂਕਿ ਦੋਵੇਂ ਪਾਰਟੀਆਂ ਵਿਚਾਲੇ ਅੰਦਰਖ਼ਾਤੇ ਗੱਲਬਾਤ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ।

ਪੰਜਾਬ ਵਿਚ ਆਪਣੇ ਆਪਣੇ ਦਮ ’ਤੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਅਕਾਲੀ ਦਲ ਅਤੇ ਭਾਜਪਾ ਨੇ ਹਾਲੇ ਵੀ ਗਠਜੋੜ ਦੀ ਉਮੀਦ ਨਹੀਂ ਛੱਡੀ, ਜਿਸ ਦਾ ਵੱਡਾ ਕਾਰਨ ਇਹ ਐ ਕਿ ਪੰਜਾਬ ਵਿਚ ਵੋਟਿੰਗ ਆਖ਼ਰੀ ਪੜਾਅ ਵਿਚ ਹੋਣੀ ਐ, ਜਿਸ ਦੀ ਤਰੀਕ ਅਜੇ ਬਹੁਤ ਦੂਰ ਐ। ਅਜਿਹੇ ਵਿਚ ਕਦੇ ਵੀ ਕੁੱਝ ਵੀ ਹੋ ਸਕਦਾ ਏ। ਇਹ ਵੀ ਖ਼ਬਰਾਂ ਮਿਲ ਰਹੀਆਂ ਨੇ ਕਿ ਅਕਾਲੀ ਭਾਜਪਾ ਵਿਚਾਲੇ ਅੰਦਰਖ਼ਾਤੇ ਗੱਲਬਾਤ ਚੱਲ ਰਹੀ ਐ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਲਈ ਭਾਜਪਾ ਨਾਲ ਗਠਜੋੜ ਵਿਚ ਸਭ ਤੋਂ ਵੱਡੀ ਦਿੱਕਤ ਮੌਜੂਦਾ ਕਿਸਾਨੀ ਅੰਦੋਲਨ ਐ।

ਦਰਅਸਲ ਪਿਛਲੇ ਕਿਸਾਨੀ ਅੰਦੋਲਨ ਦੌਰਾਨ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜਿਆ ਸੀ, ਜੇਕਰ ਹੁਣ ਫਿਰ ਕਿਸਾਨੀ ਅੰਦੋਲਨ ਦੇ ਚਲਦਿਆਂ ਅਕਾਲੀ ਦਲ ਵੱਲੋਂ ਭਾਜਪਾ ਨਾਲ ਨਾਤਾ ਜੋੜਿਆ ਜਾਂਦਾ ਏ ਤਾਂ ਇਸ ਦਾ ਪਾਰਟੀ ’ਤੇ ਗ਼ਲਤ ਪ੍ਰਭਾਵ ਪੈ ਸਕਦਾ ਏ। ਇਹ ਵੀ ਕਿਹਾ ਜਾ ਰਿਹਾ ਏ ਕਿ ਭਾਜਪਾ ਹਾਈਕਮਾਨ ਵੱਲੋਂ ਵੀ ਗਠਜੋੜ ਦੇ ਲਈ ਹੱਥ ਵਧਾਇਆ ਜਾ ਰਿਹਾ ਏ ਪਰ ਉਸ ਵਿਚ ਭਾਜਪਾ ਦੀ ਮੰਗ ਤਿੰਨ ਦੀ ਬਜਾਏ ਪੰਜ ਸੀਟਾਂ ਦੀ ਐ।

ਸ਼੍ਰੋਮਣੀ ਅਕਾਲੀ ਦਲ ਵੱਲੋਂ 22 ਮਾਰਚ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਐ, ਜਿਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਏ ਕਿ ਪਾਰਟੀ ਇਸ ਮੀਟਿੰਗ ਵਿਚ ਲੋਕ ਸਭਾ ਚੋਣਾਂ ਨੂੰ ਲੈਕੇ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇ ਸਕਦੀ ਐ। ਪਾਰਟੀ ਸੂਤਰਾਂ ਦਾ ਇਹ ਵੀ ਕਹਿਣਾ ਏ ਕਿ ਕੋਰ ਕਮੇਟੀ ਦੀ ਮੀਟਿੰਗ ਵਿਚ ਹੀ ਭਾਜਪਾ ਨਾਲ ਗਠਜੋੜ ’ਤੇ ਵੀ ਆਖ਼ਰੀ ਫ਼ੈਸਲਾ ਲਿਆ ਜਾਵੇਗਾ।

ਇਸ ਵਾਰ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਠਾ ਕੇ ਪੰਥਕ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਐ। ਫਿਲਹਾਲ ਅਕਾਲੀ ਦਲ ਵੱਲੋਂ ਪੰਜਾਬ ਵਿਚ ਕਿਸਾਨੀ ਅੰਦੋਲਨ ਕਾਰਨ ਪੈਦਾ ਹੋਏ ਸਿਆਸੀ ਹਾਲਾਤ ’ਤੇ ਮੰਥਨ ਕੀਤਾ ਜਾ ਰਿਹਾ ਏ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਨ੍ਹੀਂ ਦਿਨੀਂ ਪੰਜਾਬ ਬਚਾਓ ਯਾਤਰਾ ਦੇ ਤਹਿਤ ਹਵਾ ਦੇ ਰੁਖ਼ ਦਾ ਪਰਖ਼ ਰਹੇ ਨੇ।
ਸ਼ਾਟਸ :
ਉਧਰ ਭਾਜਪਾ ਦੀ ਗੱਲ ਕਰੀਏ ਤਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਿਛਲੇ ਹਫ਼ਤੇ ਹੀ ਦਿੱਲੀ ਜਾ ਕੇ ਪਾਰਟੀ ਹਾਈਕਮਾਨ ਨੂੰ ਪੰਜਾਬ ਤੋਂ 39 ਸੰਭਾਵਿਤ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਸੌਂਪ ਚੁੱਕੇ ਨੇ ਪਰ ਹਾਈਕਮਾਨ ਵੱਲੋਂ ਹਾਲੇ ਤੱਕ ਇਸ ’ਤੇ ਕੋਈ ਐਲਾਨ ਨਹੀਂ ਕੀਤਾ ਗਿਆ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਏ ਕਿ ਜ਼ਰੂਰ ਦੋਵੇਂ ਪਾਰਟੀਆਂ ਵਿਚਾਲੇ ਹਾਲੇ ਵੀ ਅੰਦਰਖ਼ਾਤੇ ਕੋਈ ਨਾਲ ਕੋਈ ਗੱਲਬਾਤ ਚੱਲ ਰਹੀ ਐ।

ਗੱਲਬਾਤ ਦਾ ਇਕ ਕਿਨਾਰਾ ਹੋਣ ਤੋਂ ਬਾਅਦ ਹੀ ਭਾਜਪਾ ਆਪਣੇ ਪੱਤੇ ਖੋਲ੍ਹੇਗੀ। ਦਰਅਸਲ ਪੰਜਾਬ ਵਿਚ ਸਾਰੀਆਂ 13 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਕਰ ਚੁੱਕੀ ਭਾਜਪਾ ਨੂੰ ਸੂਬੇ ਵਿਚ ਜਿੱਤਣ ਯੋਗ ਚਿਹਰੇ ਨਹੀਂ ਮਿਲ ਰਹੇ। ਜਾਖੜ ਵੱਲੋਂ ਜਿਹੜੀ 39 ਨਾਵਾਂ ਦੀ ਸੂਚੀ ਹਾਈਕਮਾਨ ਨੂੰ ਸੌਂਪੀ ਗਈ ਐ, ਉਸ ਵਿਚ ਵੀ ਜ਼ਿਆਦਾਤਰ ਕਾਂਗਰਸੀ ਅਤੇ ਅਕਾਲੀ ਦਲ ਤੋਂ ਆਏ ਨੇਤਾਵਾਂ ਦੇ ਹੀ ਨਾਮ ਸ਼ਾਮਲ ਨੇ।

ਇਸ ਸਭ ਦੇ ਵਿਚਾਲੇ ਇਹ ਖ਼ਬਰ ਵੀ ਸਾਹਮਣੇ ਆ ਰਹੀ ਐ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨਹੀਂ ਹੁੰਦਾ ਤਾਂ ਭਾਜਪਾ ਹਾਈਕਮਾਨ ਆਪਣੇ ਰਾਸ਼ਟਰੀ ਪੱਧਰ ’ਤੇ ਚਰਚਿਤ ਨੇਤਾਵਾਂ ਨੂੰ ਪੰਜਾਬ ਵਿਚ ਟਿਕਟ ਦੇ ਸਕਦੀ ਐ, ਜਿਵੇਂ ਕਿ ਲੁਧਿਆਣਾ ਤੋਂ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੇ ਨਾਮ ਦੀ ਚਰਚਾ ਚੱਲ ਰਹੀ ਐ। ਫਿਲਹਾਲ ਭਾਜਪਾ ਨੇ ਗਠਜੋੜ ਦੇ ਯਤਨਾਂ ਵਿਚਾਲੇ ਅਕਾਲੀ ਦਲ ਤੋਂ ਪੰਜ ਸੀਟਾਂ ਦੀ ਮੰਗ ਕੀਤੀ ਐ, ਜਦਕਿ ਇਸ ਤੋਂ ਪਹਿਲਾਂ ਗਠਜੋੜ ਵਿਚ ਅਕਾਲੀ ਦਲ 10 ਅਤੇ ਭਾਜਪਾ 3 ਸੀਟਾਂ ’ਤੇ ਲੋਕ ਸਭਾ ਚੋਣ ਲੜਦੀ ਰਹੀ ਐ।

ਖ਼ੈਰ,,, ਹੁਣ 22 ਮਾਰਚ ਨੂੰ ਹੋਣ ਵਾਲੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅਕਾਲੀ ਭਾਜਪਾ ਵਿਚਾਲੇ ਡੀਲ ਪੱਕੀ ਹੁੰਦੀ ਐ ਜਾਂ ਫਿਰ ਦੋਵੇਂ ਪਾਰਟੀਆਂ ਆਪੋ ਆਪਣੇ ਪੱਧਰ ’ਤੇ ਹੀ ਚੋਣ ਲੜਨਗੀਆਂ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ…

ਚੰਡੀਗੜ੍ਹ, 19 ਮਈ, ਪਰਦੀਪ ਸਿੰਘ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ…