ਬਾਈਕ ਦਾ ਟਾਇਰ ਫਟਣ ਨਾਲ ਇਸ ਤਰ੍ਹਾਂ ਮਿਲੀ ਦਰਦਨਾਕ ਮੌਤ

ਬਾਈਕ ਦਾ ਟਾਇਰ ਫਟਣ ਨਾਲ ਇਸ ਤਰ੍ਹਾਂ ਮਿਲੀ ਦਰਦਨਾਕ ਮੌਤ

ਖੰਨਾ : ਖੰਨਾ ‘ਚ ਨੈਸ਼ਨਲ ਹਾਈਵੇਅ ‘ਤੇ ਜਾ ਰਹੀ ਇੱਕ ਬਾਈਕ ਦੇ ਪਲਟਣ ਕਾਰਨ ਬਾਈਕ ਰੇਲਿੰਗ ਨਾਲ ਟਕਰਾ ਕੇ ਮੇਨ ਲੇਨ ਤੋਂ ਸਰਵਿਸ ਲੇਨ ‘ਚ ਜਾ ਡਿੱਗੀ। ਬਾਈਕ ਸਵਾਰ ਨੇ ਛਾਲ ਮਾਰ ਦਿੱਤੀ ਅਤੇ ਨਾਲੇ ‘ਚ ਡੁੱਬ ਕੇ ਮੌਤ ਹੋ ਗਈ। ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਦੀਪਕ ਵਾਸੀ ਗਊਸ਼ਾਲਾ ਰੋਡ, ਖੰਨਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਖੰਨਾ ਦੇ ਰਹਿਣ ਵਾਲੇ 4 ਦੋਸਤ ਵੀਰਵਾਰ ਨੂੰ ਦੋ ਵੱਖ-ਵੱਖ ਬਾਈਕ ‘ਤੇ ਸਵਾਰ ਹੋ ਕੇ ਪੀਰ ਬਾਬਾ ਮੁਰਾਦ ਸ਼ਾਹ ਦੀ ਦਰਗਾਹ ‘ਤੇ ਮੱਥਾ ਟੇਕਣ ਲਈ ਨਕੋਦਰ ਗਏ ਸਨ। ਉਹ ਸ਼ੁੱਕਰਵਾਰ ਸਵੇਰੇ ਵਾਪਸ ਆ ਰਹੇ ਸਨ। ਪਿੰਡ ਦਹੇੜੂ ਨੇੜੇ ਮੋਟਰਸਾਈਕਲ ਦਾ ਟਾਇਰ ਫਟ ਗਿਆ। ਹਾਦਸੇ ਦੌਰਾਨ ਪਿੱਛੇ ਬੈਠੇ ਨੌਜਵਾਨ ਨੇ ਛਾਲ ਮਾਰ ਕੇ ਸਰਵਿਸ ਲੇਨ ‘ਤੇ ਜਾ ਡਿੱਗਾ। ਬਾਈਕ ਸਵਾਰ ਦੀਪਕ ਨਾਲੇ ‘ਚ ਡਿੱਗ ਗਿਆ।

ਦੀਪਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਪਰਿਵਾਰ ਵਿਚ ਉਹ ਇਕਲੌਤਾ ਪੁੱਤਰ ਸੀ। ਪੜ੍ਹ ਕੇ ਚੰਗੀ ਨੌਕਰੀ ਕਰਨਾ ਚਾਹੁੰਦਾ ਸੀ ।

Related post