ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ ਮੌਤ

ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ ਮੌਤ


ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਅਟਲਾਟਾਂ ਰਾਜ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਤਿੰਨ ਗੁਜਰਾਤੀ ਔਰਤਾਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਉਕਤ ਤਿੰਨੇ ਔਰਤਾਂ ਗੁਜਰਾਤ ਸੂਬੇ ਦੇ ਆਨੰਦ ਜ਼ਿਲ੍ਹੇ ਨਾਲ ਸਬੰਧਤ ਹਨ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਅਮਰੀਕਾ ਦੇ ਅਟਲਾਂਟਾ ਤੋਂ ਗ੍ਰੀਨ ਵੈਲੀ ਸਾਊਥ ਨੂੰ ਜਾਂਦੇ ਸਮੇਂ ਡਿਵਾਈਡਰ ਨਾਲ ਟਕਰਾ ਗਈ। ਇਸ ਘਟਨਾ ਵਿੱਚ ਤਿੰਨ ਗੁਜਰਾਤੀ ਔਰਤਾਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਇਹ ਤਿੰਨੋਂ ਔਰਤਾਂ ਆਨੰਦ ਜ਼ਿਲ੍ਹੇ ਦੇ ਬੋਰਸਦ ਤਾਲੁਕਾ ਦੀਆਂ ਰਹਿਣ ਵਾਲੀਆਂ ਦਨ। ਤਿੰਨ ਔਰਤਾਂ ਦੀ ਮੌਤ ਤੋਂ ਬਾਅਦ ਗੁਜਰਾਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਔਰਤਾਂ ਵਿੱਚ ਰੇਖਾਬੇਨ ਦਿਲੀਪ ਭਾਈ ਪਟੇਲ, ਸੰਗੀਤਾਬੇਨ ਭਾਵੇਸ਼ਭਾਈ ਪਟੇਲ ਅਤੇ ਮਨੀਸ਼ਾ ਬੇਨ ਰਾਜੇਂਦਰਭਾਈ ਪਟੇਲ ਦੇ ਨਾਂ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ

ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਗੋਗਾ ਵਾਸੀ ਪਿੰਡ ਅੱਟੋਵਾਲ, ਹੁਸ਼ਿਆਰਪੁਰ ਵਜੋਂ ਹੋਈ ਹੈ। ਗੁਰਪ੍ਰੀਤ ਸਿੰਘ ਦਾ 20 ਮਈ ਨੂੰ ਵਿਆਹ ਹੋਣਾ ਸੀ। ਇਸ ਖ਼ਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਨੇ ਗੁਰਪ੍ਰੀਤ ਸਿੰਘ ਦੀ ਲਾਸ਼ ਵਾਪਸ ਲਿਆਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

ਗੁਰਪ੍ਰੀਤ ਦੀ ਵਿਧਵਾ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਅਸੀਂ ਆਪਣੇ ਲੜਕੇ ਗੁਰਪ੍ਰੀਤ ਦਾ ਵਿਆਹ 20 ਮਈ ਨੂੰ ਤੈਅ ਕੀਤਾ ਹੈ। ਹਾਲੇ 2 ਦਿਨ ਪਹਿਲਾਂ ਹੀ ਉਸ ਨੇ ਫੋਨ ’ਤੇ ਦੱਸਿਆ ਸੀ ਕਿ ਉਹ ਅਗਲੇ ਹਫਤੇ ਤੱਕ ਪਿੰਡ ਪਰਤ ਆਵੇਗਾ ਪਰ ਸਾਨੂੰ ਕੀ ਪਤਾ ਸੀ ਕਿ ਸਾਨੂੰ ਸਾਡੇ ਬੇਟੇ ਦੇ ਆਉਣ ਦੀ ਨਹੀਂ ਸਗੋਂ ਉਸ ਦੇ ਕਤਲ ਦੀ ਖਬਰ ਮਿਲੇਗੀ।

ਗੁਰਪ੍ਰੀਤ ਦੇ ਮਾਮਾ ਸਤਨਾਮ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਆਪਣੇ ਵੱਡੇ ਭਰਾ ਹਰਪ੍ਰੀਤ ਦੇ ਨਾਲ ਟਰੱਕ ਚਲਾਉਂਦਾ ਸੀ। ਮਾਮੂਲੀ ਝਗੜੇ ਵਿੱਚ ਸਾਈਡ ਮੰਗਣ ਤੋਂ ਨਰਾਜ਼ ਦੂਜੇ ਟਰੱਕ ਡਰਾਈਵਰ ਨੇ ਗੁਰਪ੍ਰੀਤ ਦੀ ਪਿੱਠ ਵਿੱਚ ਸੱਤ ਗੋਲੀਆਂ ਮਾਰ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਗੁਰਪ੍ਰੀਤ ਦੀ ਲਾਸ਼ ਵਾਪਸ ਲਿਆਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।

ਅਮਰੀਕੀ ਜਾਂਚ ਅਧਿਕਾਰੀ ਬੰਬੀ ਹੈਰਿੰਗ ਨੇ ਦੱਸਿਆ ਕਿ ਫਰਾਰ ਮੁਲਜ਼ਮ ਟਰੱਕ ਡਰਾਈਵਰ ਦੀ ਭਾਲ ਜਾਰੀ ਹੈ। ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। 200 ਮੀਟਰ ਪਿੱਛੇ ਵੱਡਾ ਭਰਾ ਵੀ ਟਰੱਕ ਚਲਾ ਰਿਹਾ ਸੀ। ਟਰੱਕ ਜਾਮ ਵਿੱਚ ਫਸ ਗਿਆ। ਗੁਰਪ੍ਰੀਤ ਦੀ ਟਰੱਕ ਡਰਾਈਵਰ ਨਾਲ ਬਹਿਸ ਹੋ ਗਈ। ਅਮਰੀਕਨ ਟਰੱਕ ਡਰਾਈਵਰ ਨੇ ਆਪਣਾ ਪਿਸਤੌਲ ਕੱਢ ਲਿਆ।

ਪਿਸਤੌਲ ਦੇਖ ਕੇ ਗੁਰਪ੍ਰੀਤ ਆਪਣੇ-ਆਪ ਨੂੰ ਬਚਾਉਣ ਲਈ ਟਰੱਕ ਤੋਂ ਉਤਰ ਕੇ ਭੱਜਣ ਲੱਗਾ ਪਰ ਅਮਰੀਕਨ ਨੇ ਗੁਰਪ੍ਰੀਤ ਦੀ ਪਿੱਠ ਵਿੱਚ ਇੱਕੋ ਸਮੇਂ 7 ਗੋਲੀਆਂ ਮਾਰੀਆਂ ਅਤੇ ਭੱਜ ਗਿਆ। ਗੁਰਪ੍ਰੀਤ ਦੇ ਭਰਾ ਹਰਪ੍ਰੀਤ ਨੇ ਆਸ-ਪਾਸ ਦੇ ਲੋਕਾਂ ਨਾਲ ਮਿਲ ਕੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਗੁਰਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ…

ਚੰਡੀਗੜ੍ਹ, 19 ਮਈ, ਪਰਦੀਪ ਸਿੰਘ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ…