ਸਰੀ ਆਰ.ਸੀ.ਐਮ.ਪੀ. ਵਾਲਿਆਂ ਦਾ ਜੁੱਲੀ-ਬਿਸਤਰਾ ਨਵੰਬਰ ਵਿਚ ਚੁੱਕਣਾ ਤੈਅ

ਸਰੀ ਆਰ.ਸੀ.ਐਮ.ਪੀ. ਵਾਲਿਆਂ ਦਾ ਜੁੱਲੀ-ਬਿਸਤਰਾ ਨਵੰਬਰ ਵਿਚ ਚੁੱਕਣਾ ਤੈਅ

ਵਿਕਟੋਰੀਆ, 24 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਸਰੀ ਆਰ.ਸੀ.ਐਮ.ਪੀ. ਵਾਲੇ ਆਪਣਾ ਜੁੱਲੀ-ਬਿਸਤਰਾ ਨਵੰਬਰ ਵਿਚ ਚੁੱਕ ਲੈਣਗੇ ਅਤੇ ਸ਼ਹਿਰ ਦੀ ਕਮਾਨ ਸਰੀ ਪੁਲਿਸ ਸਰਵਿਸ ਦੇ ਹੱਥਾਂ ਵਿਚ ਆ ਜਾਵੇਗੀ। ਬੀ.ਸੀ. ਦੇ ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਮੰਗਲਵਾਰ ਨੂੰ ਦੱਸਿਆ ਕਿ 29 ਨਵੰਬਰ 2024 ਨੂੰ ਰਸਮੀ ਤੌਰ ’ਤੇ ਸਰੀ ਪੁਲਿਸ ਸਰਵਿਸ ਦੇ ਅਫਸਰ ਸ਼ਹਿਰ ਵਿਚ ਤੈਨਾਤ ਹੋਣਗੇ। ਉਧਰ ਸੂਬਾ ਸਰਕਾਰ ਦੇ ਇਸ ਐਲਾਨ ਤੋਂ ਸਰੀ ਦੀ ਮੇਅਰ ਬਰੈਂਡਾ ਲੌਕ ਬੇਹੱਦ ਖਫਾ ਨਜ਼ਰ ਆਏ ਅਤੇ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਸਿਰਫ ਲਾਰੇ ਹੀ ਲਾਏ ਜਾ ਰਹੇ ਹਨ। ਮਾਈਕ ਫਾਰਨਵਰਥ ਦਾ ਕਹਿਣਾ ਸੀ ਕਿ ਪੁਲਿਸ ਮਹਿਕਮੇ ਦੀ ਮੁਕੰਮਲ ਤਬਦੀਲੀ ਕਰਨ ਵਿਚ ਦੋ ਜਾਂ ਢਾਈ ਸਾਲ ਦਾ ਸਮਾਂ ਲੱਗ ਸਕਦਾ ਹੈ ਅਤੇ ਉਦੋਂ ਤੱਕ ਆਰ.ਸੀ.ਐਮ.ਪੀ. ਵਾਲੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਂਦੇ ਰਹਿਣਗੇ।

ਸ਼ਹਿਰ ਦੀ ਕਮਾਨ ਸਰੀ ਪੁਲਿਸ ਸਰਵਿਸ ਸੰਭਾਲੇਗੀ

ਸਰੀ ਪੁਲਿਸ ਸਰਵਿਸ ਦੇ ਮੁਖੀ ਨੌਰਮ ਲਿਪਿੰਸਕੀ ਨੇ ਮੰਗਲਵਾਰ ਦੇ ਐਲਾਨ ਨੂੰ ਬੇਹੱਦ ਸ਼ਾਨਦਾਰ ਕਰਾਰ ਦਿਤਾ। ਇਥੇ ਦਸਣਾ ਬਣਦਾ ਹੈ ਕਿ ਦੋ ਹਫਤੇ ਪਹਿਲਾਂ ਗਲੋਬਲ ਨਿਊਜ਼ ਵੱਲੋਂ ਇਕ ਸਰਕਾਰੀ ਦਸਤਾਵੇਜ਼ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਸਰੀ ਸ਼ਹਿਰ ਵਿਚ ਜਲਦ ਹੀ ਤਬਦੀਲੀ ਹੋ ਸਕਦੀ ਹੈ ਅਤੇ ਇਸ ਵਾਸਤੇ ਕਾਨੂੰਨ ਵਿਚ ਤਬਦੀਲੀਆਂ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸੇ ਦੌਰਾਨ ਆਰ.ਸੀ.ਐਮ.ਪੀ. ਦੇ ਡਿਪਟੀ ਕਮਿਸ਼ਨਰ ਡਵੇਨ ਮੈਕਡੌਨਲਡ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਬ੍ਰਿਟਿਸ਼ ਕੋਲੰਬੀਆ ਸਰਕਾਰ ਨਾਲ ਤਾਲਮੇਲ ਤਹਿਤ ਕੰਮ ਕਰਨ ਲਈ ਵਚਨਬੱਧ ਹੈ। ਸਰੀ ਵਿਚ ਅਮਨ-ਕਾਨੂੰਨ ਕਾਇਮ ਰੱਖਣ ਵਾਸਤੇ ਵਾਸਤੇ ਘੱਟੋ ਘੱਟ 834 ਅਫਸਰਾਂ ਦੀ ਜ਼ਰੂਰਤ ਹੈ ਅਤੇ ਸਰੀ ਪੁਲਿਸ ਸਰਵਿਸ ਵਿਚ ਨਵੀਂ ਭਰਤੀ ਮੁਕੰਮਲ ਹੋਣ ਤੱਕ ਆਰ.ਸੀ.ਐਮ.ਪੀ. ਵਾਲਿਆਂ ਦੀ ਤੈਨਾਤੀ ਜਾਰੀ ਰਹੇਗੀ।

Related post

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ ਗੋਲੀ

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ…

ਅਜਨਾਲਾ, 18 ਮਈ, ਨਿਰਮਲ : ਗੁਰਜੀਤ ਔਜਲਾ ਦੀ ਰੈਲੀ ਮੌਕੇ ਗੋਲੀ ਚੱਲਣ ਦੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਅਜਨਾਲਾ ਸ਼ਹਿਰ…
ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਬਿਸ਼ਕੇਕ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।…