Weather Alert : ਦਿੱਲੀ ਵਿੱਚ ਮੀਂਹ ਦੀ ਸੰਭਾਵਨਾ, IMD ਨੇ ਜਾਰੀ ਕੀਤਾ ਅਲਰਟ

Weather Alert : ਦਿੱਲੀ ਵਿੱਚ ਮੀਂਹ ਦੀ ਸੰਭਾਵਨਾ, IMD ਨੇ ਜਾਰੀ ਕੀਤਾ ਅਲਰਟ

ਨਵੀਂ ਦਿੱਲੀ (19 ਅਪ੍ਰੈਲ), ਰਜਨੀਸ਼ ਕੌਰ : Weather News : ਕੜਾਕੇ ਦੀ ਗਰਮੀ ਤੋਂ ਪਰੇਸ਼ਾਨ ਦਿੱਲੀ-ਐਨਸੀਆਰ (Delhi-NCR) ਦੇ ਲੋਕਾਂ ਲਈ ਵੱਡੀ ਰਾਹਤ ਮਿਲਣ ਦੇ ਆਸਾਰ ਹਨ। ਅਗਲੇ ਕੁਝ ਘੰਟਿਆਂ ਵਿੱਚ ਮੌਸਮ ਦਾ ਰੂਪ ਬਦਲ ਸਕਦਾ ਹੈ। ਮੌਸਮ ਵਿਭਾਗ ਨੇ ਦਿੱਲੀ-ਐੱਨਸੀਆਰ ‘ਚ ਵੱਖ-ਵੱਖ ਥਾਵਾਂ ‘ਤੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ 30 ਤੋਂ 40 ਕਿ.ਮੀ. ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਦਿੱਲੀ ਦੇ ਕਾਂਝਵਾਲਾ, ਜਾਫਰਪੁਰ, ਨਜਫਗੜ੍ਹ, ਅਯਾਨਗਰ, ਡੇਰਾਮੰਡੀ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 2 ਘੰਟਿਆਂ ਦੌਰਾਨ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਤੁਹਾਨੂੰ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ

ਅਗਲੇ ਕੁਝ ਘੰਟਿਆਂ ਵਿੱਚ ਐਨਸੀਆਰ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਬਹਾਦਰਗੜ੍ਹ, ਗੁਰੂਗ੍ਰਾਮ, ਮਾਨੇਸਰ, ਚਰਖੀ ਦਾਦਰੀ ‘ਚ ਵੱਖ-ਵੱਖ ਥਾਵਾਂ ‘ਤੇ ਹਲਕੀ ਬਾਰਿਸ਼, ਬੂੰਦਾਬਾਂਦੀ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਦਿੱਲੀ-ਐੱਨਸੀਆਰ ਦੇ ਜ਼ਿਆਦਾਤਰ ਇਲਾਕਿਆਂ ‘ਚ ਵੀਰਵਾਰ ਨੂੰ ਦਿਨ ਭਰ ਪੈ ਰਹੀ ਕੜਾਕੇ ਦੀ ਗਰਮੀ ਤੋਂ ਲੋਕ ਪਰੇਸ਼ਾਨ ਰਹੇ। ਆਈਐਮਡੀ ਨੇ ਦੇਰ ਸ਼ਾਮ ਮੌਸਮ ਵਿੱਚ ਬਦਲਾਅ ਦੀ ਭਵਿੱਖਬਾਣੀ ਕੀਤੀ ਸੀ। ਅਜਿਹਾ ਵੀ ਹੁੰਦਾ ਨਜ਼ਰ ਆ ਰਿਹਾ ਹੈ। ਸ਼ਾਮ ਨੂੰ ਅਚਾਨਕ ਤੇਜ਼ ਹਵਾ ਦਾ ਅਸਰ ਵੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ

ਲੋਕਸਭਾ ਚੋਣਾਂ ਲਈ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਇਸੇ ਤਰ੍ਹਾਂ ਅੱਜ 21 ਰਾਜਾਂ ਵਿਚ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਲੋਕ ਸਭਾ ਦੇ ਪਹਿਲੇ ਪੜਾਅ ਵਿਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਪੋਸਟ ਕਰਕੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ, ਉਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਅੱਜ ਤੋਂ ਸ਼ੁਰੂ ਹੋ ਰਿਹਾ ਹੈ! ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਵੋਟਿੰਗ ਹੋਵੇਗੀ।

ਮੈਂ ਇਨ੍ਹਾਂ ਸਾਰੀਆਂ ਸੀਟਾਂ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ। ਪਹਿਲੀ ਵਾਰ ਵੋਟ ਪਾਉਣ ਜਾ ਰਹੇ ਆਪਣੇ ਨੌਜਵਾਨ ਦੋਸਤਾਂ ਨੂੰ ਮੇਰੀ ਖਾਸ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਵੋਟ ਪਾਉਣ। ਲੋਕਤੰਤਰ ਵਿੱਚ, ਹਰ ਵੋਟ ਕੀਮਤੀ ਹੈ ਅਤੇ ਹਰ ਆਵਾਜ਼ ਮਾਇਨੇ ਰੱਖਦੀ ਹੈ।

Related post

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (17 ਮਈ 2024)

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (17 ਮਈ 2024)

ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥…
ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਦੋ ਬੱਚਿਆਂ ਦੇ ਪਿਓ ਵੱਲੋਂ ਉਨ੍ਹਾਂ ਦੀ ਮਾਂ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ…
ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ ਗ੍ਰਿਫ਼ਤਾਰ

ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ…

ਅਮਰੀਕਾ ਦੇ ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ…