Lok Sabha Election 2024 : ਰਾਜਨਾਥ ਸਿੰਘ ਨੇ ਸਾਧਿਆ ਰਾਹੁਲ ਗਾਂਧੀ ‘ਤੇ ਨਿਸ਼ਾਨਾ, ਬੋਲੇ- ‘ਕਾਂਗਰਸ ਦਾ ਰਾਹੁਲਯਾਨ ਨਾ ਤਾਂ ਲਾਂਚ ਹੋ ਰਿਹਾ ਤੇ ਨਾ ਕਿਤੇ ਉੱਤਰ ਰਿਹਾ’

ਕੇਰਲ (18 ਅਪ੍ਰੈਲ), ਰਜਨੀਸ਼ ਕੌਰ : ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ (Senior leader Rajnath Singh) ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ (Congress leader Rahul Gandhi) ‘ਤੇ ਨਿਸ਼ਾਨਾ ਸਾਧਿਆ। ਰਾਜਨਾਥ ਨੇ ਰਾਹੁਲ ਗਾਂਧੀ ‘ਤੇ ਦੋਸ਼ ਲਾਇਆ ਕਿ 2019 ‘ਚ ਅਮੇਠੀ ਲੋਕ ਸਭਾ ਸੀਟ (Lok Sabha Election 2024) ਤੋਂ ਹਾਰਨ ਤੋਂ ਬਾਅਦ ਉਨ੍ਹਾਂ ‘ਚ ਇਸ ਵਾਰ ਉੱਥੋਂ ਖੜ੍ਹੇ ਹੋਣ ਦੀ ਹਿੰਮਤ ਨਹੀਂ ਹੈ।

ਸਿੰਘ ਨੇ ਕਿਹਾ ਕਿ ਗਾਂਧੀ ਆਪਣੀ ਹਾਰ ਤੋਂ ਬਾਅਦ ਉੱਤਰ ਪ੍ਰਦੇਸ਼ ਤੋਂ ਕੇਰਲ ਚਲੇ ਗਏ ਸਨ।

ਭਾਜਪਾ ਉਮੀਦਵਾਰ ਅਨਿਲ ਕੇ ਐਂਟਨੀ ਲਈ ਸਮਰਥਨ ਹਾਸਲ ਕਰਨ ਲਈ ਪਠਾਨਮਥਿੱਟਾ ਲੋਕ ਸਭਾ ਹਲਕੇ ਵਿੱਚ ਇੱਕ ਚੋਣ ਮੀਟਿੰਗ ਵਿੱਚ ਬੋਲਦਿਆਂ, ਉਹਨਾਂ ਦਾਅਵਾ ਕੀਤਾ, “ਹਾਲਾਂਕਿ, ਮੈਂ ਸੁਣਿਆ ਹੈ ਕਿ ਵਾਇਨਾਡ ਦੇ ਲੋਕਾਂ ਨੇ ਉਸਨੂੰ ਆਪਣਾ ਸੰਸਦ ਨਾ ਬਣਾਉਣ ਦਾ ਫੈਸਲਾ ਕੀਤਾ ਹੈ।”


ਸਿੰਘ ਨੇ ਇਹ ਵੀ ਕਿਹਾ, ਦੇਸ਼ ਵਿੱਚ ਵੱਖ-ਵੱਖ ਪੁਲਾੜ ਪ੍ਰੋਗਰਾਮ ਅਤੇ ਪ੍ਰੋਜੈਕਟ ਲਾਂਚ ਕੀਤੇ ਜਾ ਰਹੇ ਹਨ, ਪਰ ਯੂਥ ਕਾਂਗਰਸ ਦੇ ਨੇਤਾ ਦੀ ਸ਼ੁਰੂਆਤ ਪਿਛਲੇ 20 ਸਾਲਾਂ ਤੋਂ ਨਹੀਂ ਹੋਈ ਹੈ। ਵਾਇਨਾਡ ਤੋਂ ਕਾਂਗਰਸ ਸਾਂਸਦ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ , ਕਾਂਗਰਸ ਪਾਰਟੀ ਦਾ ‘ਰਾਹੁਲਯਾਨ’ ਨਾ ਤਾਂ ਲਾਂਚ ਹੋਇਆ ਹੈ ਅਤੇ ਨਾ ਹੀ ਕਿਤੇ ਉਤਰਿਆ ਹੈ।


ਆਪਣੇ ਭਾਸ਼ਣ ਦੌਰਾਨ, ਸਿੰਘ ਨੇ ਸੀਨੀਅਰ ਕਾਂਗਰਸੀ ਆਗੂ ਏ ਕੇ ਐਂਟਨੀ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਅਨੁਸ਼ਾਸਿਤ ਅਤੇ ਸਿਧਾਂਤਕ ਵਿਅਕਤੀ ਦੱਸਿਆ ਜਿਸ ਦੀ ਮਹਿਨਤੀ ਅਤੇ ਇਮਾਨਦਾਰੀ ‘ਤੇ ਸਵਾਲ ਨਹੀਂ ਉਠਾਇਆ ਜਾ ਸਕਦਾ।
ਉਨ੍ਹਾਂ ਅੱਗੇ ਕਿਹਾ, ਉਹ ਐਂਟਨੀ ਦਾ ਬਿਆਨ ਪੜ੍ਹ ਕੇ ਹੈਰਾਨ ਹਨ ਕਿ ਅਨਿਲ ਐਂਟਨੀ ਨੂੰ ਲੋਕ ਸਭਾ ਚੋਣਾਂ ਹਾਰ ਜਾਣੀਆਂ ਚਾਹੀਦੀਆਂ ਹਨ।
ਮੈਂ ਜਾਣਦਾ ਹਾਂ ਕਿ ਉਹ (ਏ.ਕੇ. ਐਂਟਨੀ) ਸਿਧਾਂਤਕ ਵਿਅਕਤੀ ਹਨ ਅਤੇ ਮੈਂ ਉਨ੍ਹਾਂ ਦੀਆਂ ਮਜਬੂਰੀਆਂ ਨੂੰ ਸਮਝਦਾ ਹਾਂ। ਉਨ੍ਹਾਂ ਲਈ ਅਨਿਲ ਐਂਟਨੀ ਦਾ ਸਮਰਥਨ ਕਰਨਾ ਮੁਸ਼ਕਲ ਹੈ। ਹਾਲਾਂਕਿ ਮੈਂ ਉਨ੍ਹਾਂ ਨੂੰ ਦੱਸਣਾ ਚਾਹਾਂਗਾ ਕਿ ਅਨਿਲ ਉਨ੍ਹਾਂ ਦਾ ਬੇਟਾ ਹੈ।
ਸਿੰਘ ਨੇ ਕਿਹਾ, ਤੁਸੀਂ (ਏ.ਕੇ. ਐਂਟਨੀ) ਉਹਨਾਂ ਨੂੰ (ਅਨਿਲ) ਵੋਟ ਨਹੀਂ ਕਰ ਸਕਦੇ, ਪਰ ਤੁਸੀਂ ਉਸ ਦੇ ਪਿਤਾ ਹੋ, ਇਸ ਲਈ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਹਾਡਾ ਆਸ਼ੀਰਵਾਦ ਉਹਨਾਂ ਦੇ ਨਾਲ ਰਹੇ।
ਦੱਸਣਯੋਗ ਹੈ ਕਿ ਕੇਰਲ ਵਿੱਚ ਲੋਕ ਸਭਾ ਚੋਣਾਂ 26 ਅਪ੍ਰੈਲ ਨੂੰ ਹੋਣਗੀਆਂ ਅਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।

Related post

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ ਗੋਲੀ

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ…

ਅਜਨਾਲਾ, 18 ਮਈ, ਨਿਰਮਲ : ਗੁਰਜੀਤ ਔਜਲਾ ਦੀ ਰੈਲੀ ਮੌਕੇ ਗੋਲੀ ਚੱਲਣ ਦੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਅਜਨਾਲਾ ਸ਼ਹਿਰ…
ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਬਿਸ਼ਕੇਕ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।…