Salman Khan Firing News : ਸਲਮਾਨ ਫਾਇਰਿੰਗ ਮਾਮਲੇ ਦਾ ਕੁਨੈਕਸ਼ਨ ਜਲੰਧਰ ਨਾਲ ਜੁੜਿਆ

Salman Khan Firing News : ਸਲਮਾਨ ਫਾਇਰਿੰਗ ਮਾਮਲੇ ਦਾ ਕੁਨੈਕਸ਼ਨ ਜਲੰਧਰ ਨਾਲ ਜੁੜਿਆ


ਜਲੰਧਰ, 17 ਅਪ੍ਰੈਲ, ਨਿਰਮਲ : ਬਾਲੀਵੁਡ ਸਟਾਰ ਸਲਮਾਨ ਖ਼ਾਨ ਦੇ ਘਰ ’ਤੇ ਫਾਇਰਿੰਗ ਮਾਮਲੇ ਦਾ ਪੰਜਾਬ ਦੇ ਜਲੰਧਰ ਨਾਲ ਕੁਨੈਕਸ਼ਨ ਜੁੜਿਆ ਹੈ। ਮੁੰਬਈ ਕਰਾਈਮ ਬਰਾਂਚ ਦੀ ਟੀਮ ਨੇ ਬਿਹਾਰ ਦੇ ਪੱਛਮ ਚੰਪਾਰਣ ਦੇ ਰਹਿਣ ਵਾਲੇ ਸਾਗਰ ਪਾਲ ਅਤੇ ਗੁਜਰਾਤ ਦੇ ਰਹਿਣ ਵਾਲੇ ਵਿੱਕੀ ਗੁਪਤਾ ਨੂੰ ਫੜ ਲਿਆ ਹੈ।ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਸਾਗਰ ਪਾਲ ਦੇ ਪਿਤਾ ਜੋਗਿੰਦਰ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦੇ ਬੇਟੇ ਨੇ ਸਲਮਾਨ ਖਾਨ ਦੇ ਘਰ ’ਤੇ ਗੋਲੀਬਾਰੀ ਕੀਤੀ ਹੈ।

ਪਿਤਾ ਨੇ ਕਿਹਾ ਹੈ ਕਿ ਮੈਂ ਖੁਦ ਹੈਰਾਨ ਹਾਂ ਕਿ ਉਹ ਜਲੰਧਰ ਦੀ ਬਜਾਏ ਮੁੰਬਈ ਕਿਵੇਂ ਪਹੁੰਚ ਗਿਆ। ਉਹ ਲੰਬੇ ਸਮੇਂ ਤੋਂ ਜਲੰਧਰ ਵਿੱਚ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ। ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਇੱਥੇ ਕਿਸ ਨੂੰ ਮਿਲਿਆ ਅਤੇ ਕਿਸ ਨੂੰ ਨਹੀਂ।ਇਸ ਦੇ ਨਾਲ ਹੀ ਸਾਗਰ ਦੇ ਪਰਿਵਾਰ ਤੋਂ ਮੁੰਬਈ ਪੁਲਿਸ ਅਤੇ ਬਿਹਾਰ ਪੁਲਿਸ ਦੀ ਟੀਮ ਨੇ ਪੁੱਛਗਿੱਛ ਕੀਤੀ।

ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ। ਮਾਮਲੇ ’ਚ ਸਾਗਰ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਾਗਰ ਦਾ ਪੂਰਾ ਪਰਿਵਾਰ ਮਜ਼ਦੂਰੀ ਕਰਦਾ ਹੈ। ਸਾਰਾ ਪਰਿਵਾਰ ਮਜ਼ਦੂਰੀ ਕਰਕੇ ਹੀ ਗੁਜ਼ਾਰਾ ਕਰਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਾਗਰ ਦੇ ਪਿਤਾ ਜੋਗਿੰਦਰ ਸ਼ਾਹ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਪੁਲਿਸ ਨੇ ਜਲੰਧਰ ਪੁਲਿਸ ਨਾਲ ਸੰਪਰਕ ਕੀਤਾ ਹੈ। ਹਾਲਾਂਕਿ ਇਸ ਸਬੰਧੀ ਕਿਸੇ ਅਧਿਕਾਰੀ ਨੇ ਕੋਈ ਬਿਆਨ ਨਹੀਂ ਦਿੱਤਾ ਹੈ। ਕਿਉਂਕਿ ਮੁੰਬਈ ਪੁਲਿਸ ਨਾਲ ਜੁੜੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਾਗਰ ਪਹਿਲਾਂ ਜਲੰਧਰ ’ਚ ਹੀ ਸੀ।

ਜਲੰਧਰ ’ਚ ਹੀ ਉਹ ਕਿਸੇ ਤੀਜੇ ਵਿਅਕਤੀ ਰਾਹੀਂ ਲਾਰੈਂਸ ਗੈਂਗ ਦੇ ਸੰਪਰਕ ’ਚ ਆਇਆ ਸੀ। ਇਸ ਲਈ ਮੁੰਬਈ ਪੁਲਸ ਇਸ ਮਾਮਲੇ ’ਚ ਜਲੰਧਰ ਤੋਂ ਜਾਣਕਾਰੀ ਇਕੱਠੀ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ

ਇਟਲੀ ਦੇ ਸ਼ਹਿਰ ਬਰੇਸ਼ੀਆ ਵਿਚ ਰਹਿ ਰਹੇ ਸਤਪਾਲ ਸਿੰਘ (55) ਪਿੰਡ ਟਾਹਲੀ ਦਾ ਬੀਤੀ ਰਾਤ ਇੱਕ ਇਟਾਲੀਅਨ ਵਿਅਕਤੀ ਯੂਸੇਪੇ ਵੈਲੇਤੀ (75) ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ,ਸਤਪਾਲ ਸਿੰਘ ਆਪਣੇ ਪਿੱਛੇ ਪਤਨੀ ਸਮੇਤ 2 ਪੁੱਤਰ ਛੱਡ ਗਏ ਹਨ, ਪ੍ਰਾਪਤ ਜਾਣਕਾਰੀ ਅਨੁਸਾਰ 13 ਅਪ੍ਰੈਲ ਸ਼ਨੀਵਾਰ ਵਾਲੇ ਦਿਨ ਸਤਪਾਲ ਸਿੰਘ ਸ਼ਾਮ ਨੂੰ ਆਪਣੇ ਘਰ ਵਿਚ ਮੌਜੂਦ ਸੀ, ਜਦੋਂ ਉਥੇ ਉਸ ਦਾ ਇੱਕ ਜਾਣਕਾਰ ਇਟਾਲੀਅਨ ਯੂਸੇਪੇ ਵੇਲੇਤੀ ਉਮਰ 75 ਸਾਲ ਆਇਆ ਜੋ ਨਸ਼ੇ ਦੀ ਹਾਲਤ ਵਿਚ ਸੀ, ਕੁਝ ਬਹਿਸਬਾਜੀ ਤੋਂ ਬਾਦ ਉਸ ਵਲੋਂ ਸਤਪਾਲ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਤੇ ਘਰ ਤੋਂ ਬਾਹਰ ਜਾ ਕੇ ਯੂਸੇਪੇ ਵਲੋਂ ਖੁਦ ਨੂੰ ਗੋਲੀ ਮਾਰ ਲਈ, ਸਤਪਾਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਯੂਸੇਪੇ ਨੂੰ ਜਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਸਥਿਰ ਹੈ।

ਇਹ ਖਬਰ ਅੱਗ ਵਾਗੂੰ ਜਲਦੀ ਹੀ ਬਰੇਸ਼ੀਆ ਵਿਚ ਫੈਲ ਗਈ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਕਿਉਂਕਿ ਉਸ ਦਿਨ ਬਰੇਸ਼ੀਆ ਵਿਚ ਨਗਰ ਕੀਰਤਨ ਹੋਇਆ ਸੀ ਸਤਪਾਲ ਸਿੰਘ ਵੀ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਤੋਂ ਆਪਣੇ ਘਰ ਵਾਪਿਸ ਪਰਤਿਆ ਹੀ ਸੀ ਕਿ ਇਹ ਭਾਣਾ ਵਰਤ ਗਿਆ, ਸਤਪਾਲ ਸਿੰਘ ਪਿੰਡ ਟਾਹਲੀ ਜੋ ਕਿ ਕਾਫੀ ਸਮੇਂ ਤੋਂ ਇਟਲੀ ਵਿਚ ਆਪਣੇ ਪ੍ਰੀਵਾਰ ਸਮੇਤ ਰਹਿ ਰਿਹਾ ਸੀ, ਪੂਰੇ ਇਲਾਕੇ ਵਿਚ ਖਬਰ ਸੁਣ ਕੇ ਦਹਿਸ਼ਤ ਪੈ ਗਈ, ਗੁਰੂ ਘਰ ਦੀਆਂ ਕਮੇਟੀਆਂ ਵਲੋਂ ਅਤੇ ਗੁਰਦੁਆਰਾ ਸਾਹਿਬ ਫਲੈਰੋ ਦੀ ਕਮੇਟੀ ਵਲੋਂ ਘਟਨਾ ਦੀ ਨਿੰਦਾ ਕੀਤੀ ਗਈ ਅਤੇ ਸਤਪਾਲ ਸਿੰਘ ਦੇ ਪ੍ਰੀਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਪ੍ਰਮਾਤਮਾ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨ੍ਹਾ ਵਿਚ ਨਿਵਾਸ ਬਖਸ਼ੇ। ਜਿਕਰਯੋਗ ਹੈ ਕਿ ਇਹ ਅਜਿਹੀ ਤੀਸਰੀ ਘਟਨਾ ਹੋ ਗਈ ਹੈ, ਇਸ ਤੋਂ ਪਹਿਲਾਂ ਇੱਕ ਹੋਰ ਭਾਰਤੀ ਦਾ ਵੀ ਬਰੇਸ਼ੀਆ ਵਿਖੇ ਕੁਝ ਲੋਕਾਂ ਵਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਇੱਕ ਹੋਰ ਘਟਨਾ ਨੋਵੇਲਾਰਾ ਰੀਜੋਮੀਲਿਆ ਸਾਇਡ ਤੇ ਇੱਕ ਗੁਰਸਿੱਖ ਪੰਜਾਬੀ ਵਿਅਕਤੀ ਦਾ ਕੁਝ ਲੁਟੇਰੇ ਕਿਸਮ ਦੇ ਲੋਕਾਂ ਵਲੋਂ ਲੁੱਟ ਖੋਹ ਕਰਨ ਉਪੰਰਤ ਹਰਪਾਲ ਸਿੰਘ ਦਾ ਕਤਲ ਕਰ ਦਿਤਾ ਗਿਆ ਸੀ।

Related post

ਸਿਹਤ ਨੂੰ ਇਕ ਨਹੀਂ ਕਈ ਫਾਇਦੇ ਦਿੰਦਾ ਬੇਲ ਦਾ ਜੂਸ

ਸਿਹਤ ਨੂੰ ਇਕ ਨਹੀਂ ਕਈ ਫਾਇਦੇ ਦਿੰਦਾ ਬੇਲ ਦਾ…

ਚੰਡੀਗੜ੍ਹ, 20 ਮਈ, ਪਰਦੀਪ ਸਿੰਘ: ਗਰਮੀਆਂ ਦੇ ਮੌਸਮ ਵਿੱਚ ਕੜਕਦੀ ਧੁੱਪ ਸਰੀਰ ਵਿਚੋਂ ਊਰਜਾ ਨੂੰ ਖਤਮ ਕਰ ਦਿੰਦੀ ਹੈ। ਖਾਸ ਤੌਰ…
HIV ਪਾਜ਼ੀਟਿਵ ਮਹਿਲਾ ਨੇ 200 ਲੋਕਾਂ ਨਾਲ ਬਣਾਇਆ ਸਬੰਧ, ਹੁਣ ਪੁਲਿਸ ਕਰ ਰਹੀ ਭਾਲ

HIV ਪਾਜ਼ੀਟਿਵ ਮਹਿਲਾ ਨੇ 200 ਲੋਕਾਂ ਨਾਲ ਬਣਾਇਆ ਸਬੰਧ,…

ਅਮਰੀਕਾ, 20 ਮਈ, ਪਰਦੀਪ ਸਿੰਘ: ਅਮਰੀਕਾ ਵਿੱਚ ਸੈਕਸ ਵਰਕਰ ਕਥਿਤ ਤੌਰ ਉੱਤੇ ਐੱਚਆਈਵੀ ਪਾਜ਼ੀਟਿਵ ਹੈ ਜਿਸ ਨੇ 200 ਲੋਕਾਂ ਨਾਲ ਸਰੀਰਕ…
ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ

ਟੋਰਾਂਟੋ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਐਤਵਾਰ…