ਅਮਰੀਕਾ ਦਾ ਵੀਜ਼ਾ ਹੋਇਆ ਮਹਿੰਗਾ, 11 ਹਜ਼ਾਰ ਡਾਲਰ ਤੱਕ ਵਧੀ ਫੀਸ

ਅਮਰੀਕਾ ਦਾ ਵੀਜ਼ਾ ਹੋਇਆ ਮਹਿੰਗਾ, 11 ਹਜ਼ਾਰ ਡਾਲਰ ਤੱਕ ਵਧੀ ਫੀਸ

ਵਾਸ਼ਿੰਗਟਨ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦਾ ਵੀਜ਼ਾ ਪਹਿਲੀ ਅਪ੍ਰੈਲ ਤੋਂ ਮਹਿੰਗਾ ਹੋ ਗਿਆ ਹੈ ਅਤੇ ਕਈ ਵਜ਼ਾ ਸ਼੍ਰੇਣੀਆਂ ਦੀ ਫੀਸ ਵਧਾ ਕੇ 11 ਹਜ਼ਾਰ ਡਾਲਰ ਅਤੇ 9500 ਡਾਲਰ ਕਰ ਦਿਤੀ ਗਈ ਹੈ। ਫੀਸਾਂ ਵਿਚ ਵਾਧੇ ਵਿਰੁੱਧ ਅਦਾਲਤ ਅਪੀਲ ਵੀ ਕੰਮ ਨਾ ਆਈ ਅਤੇ ਜੱਜ ਨੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਵਿਭਾਗ ਦੇ ਹੱਕ ਵਿਚ ਫੈਸਲਾ ਸੁਣਾ ਦਿਤਾ। ਐਚ-1ਬੀ ਵੀਜ਼ਾ ਤੋਂ ਲੈ ਕੇ ਵਿਜ਼ਟਰ ਵੀਜ਼ਾ ਤੱਕ ਹਰ ਸ਼ੇ੍ਰਣੀ ਦੀ ਫੀਸ ਵਧੀ ਹੈ ਅਤੇ ਇੰਮੀਗ੍ਰੇਸ਼ਨ ਹਮਾਇਤੀ ਇਸ ਨੂੰ ਕਾਨੂੰਨੀ ਪ੍ਰਵਾਸ ’ਤੇ ਹਮਲਾ ਕਰਾਰ ਦੇ ਰਹੇ ਹਨ।

ਅਦਾਲਤ ਨੇ ਵੀ ਫੀਸਾਂ ਵਿਚ ਵਾਧਾ ਜਾਇਜ਼ ਠਹਿਰਾਇਆ

ਦੂਜੇ ਪਾਸੇ ਅਮਰੀਕਾ ਦੇ ਪਾਸਪੋਰਟ ਨਾਲ ਸਬੰਧਤ ਨਿਯਮ ਵੀ ਸੋਮਵਾਰ ਤੋਂ ਬਦਲ ਗਏ ਹੁਣ ਅਰਜ਼ੀ ਦਾਖਲ ਕਰਦਿਆਂ ਬਿਨੈਕਾਰ ਆਪਣੇ ਆਪ ਨੂੰ ‘ਮੇਲ ਜਾਂ ਫੀਮੇਲ’ ਦੀ ਬਜਾਏ ‘ਐਕਸ’ ਲਿਖ ਸਕਣਗੇ। ਐਚ-1ਬੀ ਵੀਜ਼ਾ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਾਸਤੇ ਪਹਿਲਾਂ ਸਿਰਫ 10 ਡਾਲਰ ਦੇਣੇ ਪੈਂਦੇ ਸਨ ਪਰ ਹੁਣ 215 ਡਾਲਰ ਖਰਚ ਕਰਨੇ ਹੋਣਗੇ। ਐਚ 1ਬੀ ਵੀਜ਼ਾ ਦੀ ਬੁਨਿਆਦੀ ਫੀਸ 460 ਡਾਲਰ ਤੋਂ ਵਧਾ ਦੇ 780 ਡਾਲਰ ਕਰ ਦਿਤੀ ਗਈ ਹੈ। ਇਸੇ ਤਰ੍ਹਾਂ ਐਲ-1ਬੀ ਵੀਜ਼ਾ ਫੀਸ 460 ਡਾਲਰ ਤੋਂ ਵਧ ਕੇ 1,385 ਡਾਲਰ ਹੋ ਚੁੱਕੀ ਹੈ। ਦੂਜੇ ਪਾਸੇ ਨਿਵੇਸ਼ ਵੀਜ਼ਾ ਈ.ਬੀ.-5 ਦੀ ਫੀਸ 3,675 ਡਾਲਰ ਤੋਂ ਵਧ ਕੇ 11,160 ਡਾਲਰ ਹੋ ਗਈ ਹੈ। ਦੱਸ ਦੇਈਏ ਕਿ ਨਿਵੇਸ਼ ਵੀਜ਼ੇ ਅਧੀਨ 5 ਲੱਖ ਡਾਲਰ ਖਰਚ ਕਰਦਿਆਂ ਅਮਰੀਕਾ ਵਿਚ ਪੱਕੇ ਤੌਰ ’ਤੇ ਰਿਹਾਇਸ਼ ਹਾਸਲ ਕੀਤੀ ਜਾ ਸਕਦੀ ਹੈ, ਬਾਸ਼ਰਤੇ ਨਿਵੇਸ਼ ਕਰਨ ਵਾਲਾ 10 ਅਮਰੀਕੀਆਂ ਨੂੰ ਰੁਜ਼ਗਾਰ ਦੇਣ ਦੀ ਸਮਰੱਥਾ ਰਖਦਾ ਹੋਵੇ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਮੁਤਾਬਕ 2016 ਮਗਰੋਂ ਪਹਿਲੀ ਵਾਰ ਵੀਜ਼ਾ ਫੀਸਾਂ ਵਿਚ ਵਾਧਾ ਕੀਤਾ ਗਿਆ ਹੈ। ਫੀਸ ਵਾਧੇ ਰਾਹੀਂ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੂੰ ਆਪਣੇ ਖਰਚੇ ਪੂਰੇ ਕਰਨ ਵਿਚ ਮਦਦ ਮਿਲੇਗੀ। ਪੱਤਰ ਮੁਤਾਬਕ ਆਨਲਾਈਨ ਅਰਜ਼ੀਆਂ ਦਾਖਲ ਕਰਨ ਵਾਲਿਆਂ ਨੂੰ 50 ਡਾਲਰ ਤੱਕ ਦੀ ਰਿਆਇਤ ਮਿਲ ਸਕਦੀ ਹੈ। ਆਈ 102 ਐਪਲੀਕੇਸ਼ਨ ਵਾਸਤੇ 445 ਡਾਲਰ ਦੀ ਬਜਾਏ 680 ਡਾਲਰ ਦੇਣੇ ਹੋਣਗੇ।

ਪਾਸਪੋਰਟ ’ਤੇ ਮੇਲ ਜਾਂ ਫੀਮੇਲ ਦੀ ਬਜਾਏ ਲਿਖਿਆ ਜਾ ਸਕੇਗਾ ‘ਐਕਸ’

ਇਸੇ ਤਰ੍ਹਾਂ ਆਈ 129 ਐਚ 2 ਏ ਵੀਜ਼ਾ ਅਰਜ਼ੀ ਵਾਸਤੇ 460 ਡਾਲਰ ਦੀ ਬਜਾਏ 1,090 ਡਾਲਰ ਖਰਚ ਕਰਨੇ ਹੋਣਗੇ। ਰਿਸ਼ਤੇਦਾਰਾਂ ਦਾ ਵੀਜ਼ਾ ਮੰਨੀ ਜਾਂਦੀ ਆਈ 130 ਅਰਜ਼ੀ ਵਾਸਤੇ 535 ਡਾਲਰ ਦੀ ਬਜਾਏ 710 ਡਾਲਰ ਵਸੂਲ ਕੀਤੇ ਜਾਣਗੇ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਵੀਜ਼ਾ ਸ਼ੇ੍ਰਣੀਆਂ ਵਿਚ ਫੀਸ ਘਟਾਉਣ ਦਾ ਐਲਾਨ ਵੀ ਕੀਤਾ ਗਿਆ ਜਿਨ੍ਹਾਂ ਵਿਚ ਰਫਿਊਜੀ ਪ੍ਰਮੁੱਖ ਹਨ। ਹੁਣ 16 ਸਾਲ ਜਾਂ ਵੱਧ ਉਮਰ ਵਾਲਿਆਂ ਨੂੰ ਰਫਿਊਜੀ ਟ੍ਰੈਵਲ ਡਾਕੂਮੈਂਟ ਲੈਣ ਵਾਸਤੇ 220 ਡਾਲਰ ਦੀ ਬਜਾਏ 165 ਡਾਲਰ ਦੇਣੇ ਹੋਣਗੇ। ਦੂਜੇ ਪਾਸੇ ਡਿਪੋਰਟ ਕੀਤੇ ਲੋਕਾਂ ਨੂੰ ਅਮਰੀਕਾ ਵਿਚ ਮੁੜ ਦਾਖਲ ਹੋਣ ਦੀ ਇਜਾਜ਼ਤ ਲੈਣ ਵਾਸਤੇ ਅਰਜ਼ੀ ਦਾਖਲ ਕਰਦਿਆਂ 930 ਡਾਲਰ ਦੀ ਬਜਾਏ 1,395 ਡਾਲਰ ਦੀ ਅਦਾਇਗੀ ਕਰਨੀ ਹੋਵੇਗੀ। ਦੂਜੇ ਪਾਸੇ ਅਮਰੀਕਾ ਦੇ ਪਾਸਪੋਰਟ ਬਾਰੇ ਬਦਲੇ ਹੋਏ ਨਿਯਮ ਲਾਗੂ ਹੋ ਚੁੱਕੇ ਹਨ ਅਤੇ ਹੁਣ ਸਬੰਧਤ ਬਿਨੈਕਾਰਾਂ ਵਾਸਤੇ ‘ਮੇਲ ਜਾਂ ਫੀਮੇਲ’ ਲਿਖਣਾ ਲਾਜ਼ਮੀ ਨਹੀਂ ਰਹਿ ਗਿਆ। ਉਹ Çਲੰਗ ਦੀ ਪਛਾਣ ਵਾਲੇ ਖਾਨੇ ਵਿਚ ‘ਐਕਸ’ ਲਿਖ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਦੋ ਸਾਲ ਪਹਿਲਾਂ ਇਹ ਯੋਜਨਾ ਆਰੰਭੀ ਗਈ ਅਤੇ ਹੁਣ ਇਸ ਨੂੰ ਮੁਕੰਮਲ ਤੌਰ ’ਤੇ ਲਾਗੂ ਕੀਤਾ ਗਿਆ ਹੈ।

Related post

14 ਸਾਲਾ ਵਿਦਿਆਰਥੀ ਨੂੰ ਟਰੱਕ ਨੇ ਦਰੜਿਆ, ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ

14 ਸਾਲਾ ਵਿਦਿਆਰਥੀ ਨੂੰ ਟਰੱਕ ਨੇ ਦਰੜਿਆ, ਟਰੱਕ ਡਰਾਈਵਰ…

ਜਲੰਧਰ, 20 ਮਈ, ਨਿਰਮਲ : ਪੰਜਾਬ ਵਿਚ ਲਗਾਤਾਰ ਸੜਕ ਹਾਦਸਿਆਂ ਵਿਚ ਵਾਧਾ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਇੱਕ…
ਕੈਨੇਡਾ ‘ਚ ਜਲਦ ਪੱਕੇ ਹੋਣਗੇ ਵਿਦੇਸ਼ੀ, ਜਾਣੋ ਪੰਜਾਬੀਆਂ ਨੂੰ ਕੀ ਮਿਲਣਗੀਆਂ ਸਹੂਲਤਾਂ

ਕੈਨੇਡਾ ‘ਚ ਜਲਦ ਪੱਕੇ ਹੋਣਗੇ ਵਿਦੇਸ਼ੀ, ਜਾਣੋ ਪੰਜਾਬੀਆਂ ਨੂੰ…

ਟੋਰਾਂਟੋ, 20 ਮਈ, ਪਰਦੀਪ ਸਿੰਘ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦੇਸ਼ੀਆਂ ਨੂੰ ਖੁਸ਼ਖ਼ਬਰੀ ਦਿੱਤੀ ਹੈ। ਦਰਅਸਲ ਉਹਨਾਂ ਨੇ ਕਿਹਾ…
ਕਈ ਨੌਜਵਾਨ ਅਕਾਲੀ ਦਲ ਵਿਚ ਹੋਏ ਸ਼ਾਮਲ

ਕਈ ਨੌਜਵਾਨ ਅਕਾਲੀ ਦਲ ਵਿਚ ਹੋਏ ਸ਼ਾਮਲ

ਫਤਿਹਗੜ੍ਹ ਸਾਹਿਬ, 20 ਮਈ, ਨਿਰਮਲ : ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ…