ਮੁਖਤਾਰ ਅੰਸਾਰੀ ਨੂੰ ਜੇਲ ‘ਚ ਦਿੱਤਾ ਗਿਆ ਜ਼ਹਿਰ : ਬੇਟਾ ਉਮਰ ਅੰਸਾਰੀ

ਮੁਖਤਾਰ ਅੰਸਾਰੀ ਨੂੰ ਜੇਲ ‘ਚ ਦਿੱਤਾ ਗਿਆ ਜ਼ਹਿਰ : ਬੇਟਾ ਉਮਰ ਅੰਸਾਰੀ

ਯੂਪੀ : 45 ਸਾਲ ਦਾ ਅਪਰਾਧਿਕ ਇਤਿਹਾਸ ਰੱਖਣ ਵਾਲੇ ਯੂਪੀ ਦੇ ਬਦਨਾਮ ਮਾਫੀਆ ਨੇਤਾ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ੍ਹ ਵਿੱਚ ਉਲਟੀਆਂ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ। ਅੱਜ ਪਰਿਵਾਰ ਦੀ ਮੌਜੂਦਗੀ ਵਿੱਚ ਡਾਕਟਰਾਂ ਦਾ ਇੱਕ ਪੈਨਲ ਮੁਖਤਾਰ ਦੀ ਲਾਸ਼ ਦਾ ਪੋਸਟਮਾਰਟਮ ਕਰੇਗਾ। ਮੁਖਤਾਰ ਦੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਪੋਸਟਮਾਰਟਮ ਤੋਂ ਬਾਅਦ ਮੁਖਤਾਰ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : CM ਯੋਗੀ ਦੀ ਵੱਡੀ ਮੀਟਿੰਗ, ਯੂਪੀ ‘ਚ ਧਾਰਾ 144 ਲਾਗੂ

ਮਾਫੀਆ ਮੁਖਤਾਰ ਦਾ ਛੋਟਾ ਬੇਟਾ ਉਮਰ ਅੰਸਾਰੀ ਦੇਰ ਰਾਤ ਬਾਂਦਾ ਹਸਪਤਾਲ ਪਹੁੰਚ ਗਿਆ ਹੈ। ਅੱਜ ਉਹ ਮੁਖਤਾਰ ਦੀ ਦੇਹ ਨੂੰ ਗਾਜ਼ੀਪੁਰ ਲੈ ਕੇ ਜਾਣਗੇ ਜਿੱਥੇ ਉਨ੍ਹਾਂ ਨੂੰ ਮੁਹੰਮਦਾਬਾਦ ‘ਚ ਉਨ੍ਹਾਂ ਦੇ ਜੱਦੀ ਕਬਰਿਸਤਾਨ ‘ਚ ਸਸਕਾਰ ਕੀਤਾ ਜਾਵੇਗਾ। ਇਸ ਦੌਰਾਨ ਬਾਂਦਾ ਪਹੁੰਚੇ ਮੁਖਤਾਰ ਦੇ ਛੋਟੇ ਬੇਟੇ ਉਮਰ ਅੰਸਾਰੀ ਨੇ ਦੋਸ਼ ਲਾਇਆ ਹੈ ਕਿ ਮੁਖਤਾਰ ਨੂੰ ਜੇਲ ਵਿਚ ਜ਼ਹਿਰ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਉਮਰ ਦਾ ਦੋਸ਼ ਹੈ ਕਿ ਮੁਖਤਾਰ ਨੂੰ 19 ਮਾਰਚ ਨੂੰ ਜ਼ਹਿਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜਣ ਲੱਗੀ। ਮੁਖਤਾਰ ਨੂੰ ਤਿੰਨ ਦਿਨ ਪਹਿਲਾਂ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਮਰ ਨੇ ਡਾਕਟਰਾਂ ‘ਤੇ ਦਬਾਅ ‘ਚ ਕੰਮ ਕਰਨ ਦਾ ਦੋਸ਼ ਲਗਾਇਆ ਅਤੇ ਮੁਖਤਾਰ ‘ਤੇ ਪੂਰਾ ਇਲਾਜ ਨਾ ਕਰਵਾਉਣ ਦਾ ਵੀ ਦੋਸ਼ ਲਗਾਇਆ।

ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਕਰੀਬ 8 ਵਜੇ ਮਾਫੀਆ ਮੁਖਤਾਰ ਨੇ ਜੇਲ ‘ਚ ਉਲਟੀਆਂ ਦੀ ਸ਼ਿਕਾਇਤ ਕੀਤੀ ਅਤੇ ਟਾਇਲਟ ‘ਚ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਡਾਕਟਰਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਈਆਂ ਅਤੇ ਆਖਰਕਾਰ ਮੁਖਤਾਰ ਅੰਸਾਰੀ ਦੀ ਮੌਤ ਦੀ ਸੂਚਨਾ ਰਾਤ 10.30 ਵਜੇ ਜਨਤਕ ਕੀਤੀ ਗਈ। ਮੁਖਤਾਰ ਦੀ ਮੌਤ ਦੀ ਖਬਰ ਫੈਲਦੇ ਹੀ ਯੂਪੀ ਦੇ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਅਲਰਟ ਘੋਸ਼ਿਤ ਕਰ ਦਿੱਤਾ ਗਿਆ। ਪੁਲਿਸ ਨੇ ਸੜਕਾਂ ‘ਤੇ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ। ਲਖਨਊ ‘ਚ ਮੁੱਖ ਮੰਤਰੀ ਨਿਵਾਸ ‘ਤੇ ਉੱਚ ਪੱਧਰੀ ਮੀਟਿੰਗ ਹੋਈ। ਇਸ ਦੌਰਾਨ ਦੇਰ ਰਾਤ ਮੁਖਤਾਰ ਅੰਸਾਰੀ ਦਾ ਪੁੱਤਰ ਉਮਰ ਅੰਸਾਰੀ ਬਾਂਦਾ ਦੇ ਹਸਪਤਾਲ ਪਹੁੰਚਿਆ।

ਮੁਖਤਾਰ ਦੀ ਮੌਤ ‘ਤੇ ਕਾਂਗਰਸ, ਸਪਾ ਨੇ ਚੁੱਕੇ ਸਵਾਲ

ਮਾਫੀਆ ਮੁਖਤਾਰ ਦੀ ਮੌਤ ਤੋਂ ਬਾਅਦ ਯੂਪੀ ਤੋਂ ਲੈ ਕੇ ਬਿਹਾਰ ਤੱਕ ਸਿਆਸੀ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਹਾਲ ਹੀ ‘ਚ ਕਾਂਗਰਸ ‘ਚ ਸ਼ਾਮਲ ਹੋਏ ਪੱਪੂ ਯਾਦਵ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਮੁਖਤਾਰ ਦੀ ਮੌਤ ‘ਤੇ ਯੂਪੀ ਸਰਕਾਰ ‘ਤੇ ਹਮਲਾ ਬੋਲਿਆ ਹੈ, ਉਥੇ ਹੀ ਯੂਪੀ ਦੀ ਆਜ਼ਾਦ ਸਮਾਜ ਪਾਰਟੀ ਦੇ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਨੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਮੁਖਤਾਰ ਦੀ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇੱਥੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਵੀ ਮਾਫੀਆ ਮੁਖਤਾਰ ਦੀ ਮੌਤ ‘ਤੇ ਸਵਾਲ ਖੜ੍ਹੇ ਕੀਤੇ ਹਨ।

Related post

ਸਿਹਤ ਨੂੰ ਇਕ ਨਹੀਂ ਕਈ ਫਾਇਦੇ ਦਿੰਦਾ ਬੇਲ ਦਾ ਜੂਸ

ਸਿਹਤ ਨੂੰ ਇਕ ਨਹੀਂ ਕਈ ਫਾਇਦੇ ਦਿੰਦਾ ਬੇਲ ਦਾ…

ਚੰਡੀਗੜ੍ਹ, 20 ਮਈ, ਪਰਦੀਪ ਸਿੰਘ: ਗਰਮੀਆਂ ਦੇ ਮੌਸਮ ਵਿੱਚ ਕੜਕਦੀ ਧੁੱਪ ਸਰੀਰ ਵਿਚੋਂ ਊਰਜਾ ਨੂੰ ਖਤਮ ਕਰ ਦਿੰਦੀ ਹੈ। ਖਾਸ ਤੌਰ…
HIV ਪਾਜ਼ੀਟਿਵ ਮਹਿਲਾ ਨੇ 200 ਲੋਕਾਂ ਨਾਲ ਬਣਾਇਆ ਸਬੰਧ, ਹੁਣ ਪੁਲਿਸ ਕਰ ਰਹੀ ਭਾਲ

HIV ਪਾਜ਼ੀਟਿਵ ਮਹਿਲਾ ਨੇ 200 ਲੋਕਾਂ ਨਾਲ ਬਣਾਇਆ ਸਬੰਧ,…

ਅਮਰੀਕਾ, 20 ਮਈ, ਪਰਦੀਪ ਸਿੰਘ: ਅਮਰੀਕਾ ਵਿੱਚ ਸੈਕਸ ਵਰਕਰ ਕਥਿਤ ਤੌਰ ਉੱਤੇ ਐੱਚਆਈਵੀ ਪਾਜ਼ੀਟਿਵ ਹੈ ਜਿਸ ਨੇ 200 ਲੋਕਾਂ ਨਾਲ ਸਰੀਰਕ…
ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਜਾਇਆ ਅਲੌਕਿਕ ਨਗਰ ਕੀਰਤਨ

ਟੋਰਾਂਟੋ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਐਤਵਾਰ…