ਟੋਰਾਂਟੋ ਪੁਲਿਸ ਵੱਲੋਂ ਕਾਰ ਚੋਰਾਂ ਵਿਰੁੱਧ ਕਾਰਵਾਈ, 48 ਗੱਡੀਆਂ ਬਰਾਮਦ

ਟੋਰਾਂਟੋ ਪੁਲਿਸ ਵੱਲੋਂ ਕਾਰ ਚੋਰਾਂ ਵਿਰੁੱਧ ਕਾਰਵਾਈ, 48 ਗੱਡੀਆਂ ਬਰਾਮਦ

ਟੋਰਾਂਟੋ, 28 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ 40 ਲੱਖ ਡਾਲਰ ਮੁੱਲ ਦੀਆਂ 48 ਚੋਰੀ ਹੋਈਆਂ ਗੱਡੀਆਂ ਅਤੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਤੇ ਹਥਿਆਰ ਬਰਾਮਦ ਕੀਤੇ ਹਨ। ਚੁੱਪ ਚਪੀਤੇ ਕੀਤੀ ਪੜਤਾਲ ਦੌਰਾਨ ਜਿਥੇ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਹੋਇਆ, ਉਥੇ ਹੀ ਨਸ਼ਾ ਤਸਕਰਾਂ ਦੀ ਪੈੜ ਵੀ ਨੱਪੀ ਜਾ ਸਕੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਨੇ ਦੱਸਿਆ ਕਿ ਪ੍ਰੌਜੈਕਟ ਸਪੈਕਟਰ ਅਤੇ ਪ੍ਰੌਜੈਕਟ ਪੈਰਾਨੌਇਡ ਅਧੀਨ ਇਹ ਕਾਰਵਾਈ ਕੀਤੀ ਗਈ। ਪ੍ਰੌਜੈਕਟ ਸਪੈਕਟਰ ਅਪ੍ਰੈਲ 2023 ਵਿਚ ਆਰੰਭਿਆ ਗਿਆ ਅਤੇ ਇਹ ਨਸ਼ਾ ਤਸਕਰਾਂ ਦੇ ਹਥਿਆਰ ਤਸਕਰਾਂ ਦੁਆਲੇ ਕੇਂਦਰਤ ਸੀ।

ਨਸ਼ੀਲੇ ਪਦਾਰਥ ਅਤੇ ਹਥਿਆਰ ਵੀ ਜ਼ਬਤ ਕੀਤੇ

ਪੜਤਾਲ ਦੌਰਾਨ ਹਥਿਆਰਾਂ ਦੇ ਤਸਕਰਾਂ ਕੋਲ ਖਰੀਦਾਰ ਬਣ ਕੇ ਪੁੱਜੇ ਪੁਲਿਸ ਅਫਸਰ ਛੇ ਬੰਦੂਕਾਂ ਖਰੀਦਣ ਵਿਚ ਸਫਲ ਰਹੇ ਜਦਕਿ ਨਸ਼ਿਆਂ ਦੀ ਚੌਖੀ ਮਾਤਰਾ ਵੀ ਹਾਸਲ ਕਰ ਲਈ। ਸਟਾਫ ਸਾਰਜੈਂਟ ਪੌਲੀਨ ਗਰੇਅ ਨੇ ਕਿਹਾ ਕਿ ਪ੍ਰੌਜੈਕਟ ਸਪੈਕਟਰ ਚੱਲ ਹੀ ਰਿਹਾ ਸੀ ਕਿ ਚੋਰੀ ਕੀਤੀਆਂ ਗੱਡੀਆਂ ਨੂੰ ਸਮੁੰਦਰੀ ਜਹਾਜ਼ਾਂ ਰਾਹੀਂ ਬਾਹਰ ਭੇਜਣ ਦੀ ਪੜਤਾਲ ਵੱਖਰੇ ਤੌਰ ’ਤੇ ਆਰੰਭੀ ਗਈ। ਪੁਲਿਸ ਮੁਤਾਬਕ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿਰੁੱਧ ਸਾਂਝੇ ਤੌਰ ’ਤੇ 150 ਦੋਸ਼ ਆਇਦ ਕੀਤੇ ਗਏ। ਪ੍ਰੌਜੈਕਟ ਪੈਰਾਨੌਇਡ ਅਧੀਨ 20 ਗੱਡੀਆਂ ਜ਼ਬਤ ਕਰਨ ਦੀ ਕਾਰਵਾਈ ਵਿਚ ਹਾਲਟਨ ਰੀਜਨ ਦੀ ਪੁਲਿਸ ਨੇ ਵੀ ਮਦਦ ਕੀਤੀ।

7 ਜਣਿਆਂ ਵਿਰੁੱਧ ਸਾਂਝੇ ਤੌਰ ’ਤੇ 150 ਦੋਸ਼ ਆਇਦ

ਇਨ੍ਹਾਂ ਗੱਡੀਆਂ ਦੀ ਕੁਲ ਕੀਮਤ 10 ਲੱਖ ਡਾਲਰ ਬਣਦੀ ਹੈ ਜੋ ਬਰÇਲੰਗਟਨ ਵਿਖੇ ਇਕ ਸ਼ਿਪਿੰਗ ਲੋਕੇਸ਼ਨ ਤੋਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ 20 ਗੱਡੀਆਂ ਟੋਰਾਂਟੋ ਅਤੇ ਮੌਂਟਰੀਅਲ ਤੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਮਦਦ ਨਾਲ ਜ਼ਬਤ ਕੀਤੀਆਂ ਗਈਆਂ। ਪੰਜ ਗੱਡੀਆਂ ਅੰਡਰਕਵਰ ਏਜੰਟਸ ਨੇ ਖਰੀਦੀਆਂ ਜਦਕਿ ਤਿੰਨ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਬਰਾਮਦ ਹੋਈਆਂ। ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ ਅਤੇ ਜੀ.ਟੀ.ਏ. ਵਿਚ ਗੱਡੀਆਂ ਚੋਰੀ ਹੋਣ ਦੀ ਰਫ਼ਤਾਰ ਸਭ ਤੋਂ ਜ਼ਿਆਦਾ ਹੈ। ਪੂਰੇ ਕੈਨੇਡਾ ਵਿਚ ਦੇਖਿਆ ਜਾਵੇ ਤਾਂ ਹਰ ਪੰਜ ਮਿੰਟ ਵਿਚ ਇਕ ਗੱਡੀ ਚੋਰੀ ਹੁੰਦੀ ਹੈ। ਇਸ ਕੰਮ ਵਿਚ ਵੱਡੇ ਵੱਡੇ ਗਿਰੋਹ ਅਤੇ ਛੋਟੇ ਮੋਟੀ ਚੋਰ ਵੀ ਸ਼ਾਮਲ ਹਨ।

Related post

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਸੀ-ਵੀਜਿਲ ਐਪ ਰਾਹੀਂ ਹੋਣਗੀਆਂ ਦਰਜ

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਸੀ-ਵੀਜਿਲ ਐਪ…

ਸੰਗਰੂਰ, 8 ਮਈ, ਪਰਦੀਪ ਸਿੰਘ: ਭਾਰਤੀ ਚੋਣ ਕਮਿਸ਼ਨ ਵਲੋਂ ਬਣਾਏ ਗਏ ਸੀ-ਵੀਜਿਲ (ਸਿਟੀਜ਼ਨ ਵੀਜਿਲ) ਐਪ ਰਾਹੀਂ ਲੋਕ ਸਭਾ ਚੋਣਾਂ ਸਬੰਧੀ ਸ਼ਿਕਾਇਤ…
ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਹਰਜਿੰਦਰ ਕੌਰ ਦੀ ਮੁੱਢਲੀ ਮੈਂਬਰਸ਼ਿਪ ਕੀਤੀ ਰੱਦ

ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਹਰਜਿੰਦਰ ਕੌਰ ਦੀ ਮੁੱਢਲੀ…

ਚੰਡੀਗੜ੍ਹ, 8 ਮਈ, ਪਰਦੀਪ ਸਿੰਘ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ…
ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ ਬਿਆਨ, ਸ਼ਹਿਜਾਦੇ ਨੇ ਅਡਾਨੀ-ਅੰਬਾਨੀ ਨੂੰ ਗਾਲਾਂ ਕੱਢਣੀਆਂ ਕੀਤੀਆਂ ਬੰਦ, ਰਾਤੋਂ-ਰਾਤ ਅਜਿਹੀ ਕਿਹੜੀ ਹੋਈ ਡੀਲ

ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ…

ਨਵੀਂ ਦਿੱਲੀ, 8 ਮਈ, ਪਰਦੀਪ ਸਿੰਘ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤੇਲੰਗਾਨਾ ਦੇ ਕਰੀਮਨਗਰ ‘ਚ ਪਹਿਲੀ ਵਾਰ ਅਡਾਨੀ-ਅੰਬਾਨੀ…