ਸਿਰਫ 9 ਨਿੰਬੂ 2.36 ਲੱਖ ਰੁਪਏ ‘ਚ ਵਿਕੇ

ਸਿਰਫ 9 ਨਿੰਬੂ 2.36 ਲੱਖ ਰੁਪਏ ‘ਚ ਵਿਕੇ

ਵਿੱਲੂਪੁਰਮ : ਤਾਮਿਲਨਾਡੂ ਦੇ ਵਿੱਲੂਪੁਰਮ ਮੰਦਰ ਵਿੱਚ, ਭਗਵਾਨ ਦੀ ਮੂਰਤੀ ਨਾਲ ਜੁੜੇ ਬਰਛੇ ਨੂੰ ਨਿੰਬੂ ਚੜ੍ਹਾਇਆ ਜਾਂਦਾ ਹੈ। ਇਸ ਤੋਂ ਬਾਅਦ ਇਨ੍ਹਾਂ ਨਿੰਬੂਆਂ ਦੀ ਬੋਲੀ ਲਗਾਈ ਜਾਂਦੀ ਹੈ। ਪਿਛਲੇ ਮੰਗਲਵਾਰ ਵੀ ਇਸ ਦੀ ਨਿਲਾਮੀ ਹੋਈ ਸੀ ਅਤੇ 9 ਨਿੰਬੂ 2.36 ਲੱਖ ਰੁਪਏ ਵਿੱਚ ਵਿਕ ਗਏ ਸਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਜੋੜਿਆਂ ਦੇ ਬੱਚੇ ਨਹੀਂ ਹੁੰਦੇ ਹਨ, ਉਨ੍ਹਾਂ ਨੂੰ ਇਸ ਦੇ ਪਾਣੀ ਦਾ ਸੇਵਨ ਕਰਨ ਨਾਲ ਬੱਚੇ ਦੀ ਪ੍ਰਾਪਤੀ ਹੁੰਦੀ ਹੈ ਅਤੇ ਪਰਿਵਾਰ ‘ਚ ਖੁਸ਼ਹਾਲੀ ਵੀ ਆਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ :ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ

ਇਹ ਖ਼ਬਰ ਵੀ ਪੜ੍ਹੋ : MP-ਵਿਧਾਇਕ ਭਾਜਪਾ ‘ਚ ਸ਼ਾਮਲ ਹੋਣ ‘ਤੇ ‘ਆਪ’ ਦਾ ਇਲਜ਼ਾਮ

ਰਿਪੋਰਟ ਅਨੁਸਾਰ, ਇੱਕ ਪਿੰਡ ਵਾਸੀ ਨੇ ਕਿਹਾ, “ਮੰਦਰ ਆਪਣੇ ਪਵਿੱਤਰ ਨਿੰਬੂਆਂ ਲਈ ਮਸ਼ਹੂਰ ਹੈ। ਲੋਕ ਪੱਕਾ ਵਿਸ਼ਵਾਸ ਕਰਦੇ ਹਨ ਕਿ ਭਗਵਾਨ ਮੁਰੂਗਾ ਦੇ ਬਰਛੇ ਨਾਲ ਜੁੜੇ ਨਿੰਬੂ ਵਿੱਚ ਜਾਦੂਈ ਸ਼ਕਤੀਆਂ ਹਨ।”

ਤੁਹਾਨੂੰ ਦੱਸ ਦਈਏ ਕਿ ਸਾਲਾਨਾ ਪੰਗੁਨੀ ਉਤਰੀਰਾਮ ਤਿਉਹਾਰ ਦੇ ਦੌਰਾਨ, ਸੈਂਕੜੇ ਬੇਔਲਾਦ ਜੋੜੇ ਵਿਲੁਪੁਰਮ ਦੇ ਤਿਰੂਵਨੈਨਲੁਰ ਪਿੰਡ ਵਿੱਚ ਦੋ ਪਹਾੜੀਆਂ ਦੇ ਸੰਗਮ ‘ਤੇ ਸਥਿਤ ਇੱਕ ਛੋਟੇ ਜਿਹੇ ਮੰਦਰ ਵਿੱਚ ਭਗਵਾਨ ਮੁਰੁਗਾ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਮੰਦਰ ਪ੍ਰਬੰਧਨ ਦੁਆਰਾ ਨਿੰਬੂਆਂ ਦੀ ਨਿਲਾਮੀ ਕੀਤੀ ਗਈ।

Related post

ਇਹ ਛੇ ਉਮੀਦਵਾਰ ਦੇ ਰਹੇ ਪੀਐਮ ਮੋਦੀ ਨੂੰ ਟੱਕਰ

ਇਹ ਛੇ ਉਮੀਦਵਾਰ ਦੇ ਰਹੇ ਪੀਐਮ ਮੋਦੀ ਨੂੰ ਟੱਕਰ

ਵਾਰਾਨਸੀ, ਪਰਦੀਪ ਸਿੰਘ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਜਿੱਥੇ ਆਖ਼ਰੀ ਪੜਾਅ ਯਾਨੀ ਇਕ…
ਬਾਪ ਬਣਨ ਲਈ ਅਪਣਾਓ ਇਹ ਪੰਜ ਨੁਕਤੇ

ਬਾਪ ਬਣਨ ਲਈ ਅਪਣਾਓ ਇਹ ਪੰਜ ਨੁਕਤੇ

ਚੰਡੀਗੜ੍ਹ, ਪਰਦੀਪ ਸਿੰਘ: ਹਰ ਵਿਅਕਤੀ ਦੀ ਹਮੇਸ਼ਾ ਜਵਾਨ ਰਹਿਣ ਦੀ ਇੱਛਾ ਹੁੰਦੀ ਹੈ ਪਰ ਜਿਵੇਂ-ਜਿਵੇਂ ਉਮਰ ਵੱਧਦੀ ਜਾਂਦੀ ਹੈ ਤਾਂ ਸਰੀਰ…
Lesbian : ਇਨ੍ਹਾਂ ਲੱਛਣਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਮੁੰਡਿਆਂ ‘ਚ ਨਹੀਂ ਸਗੋਂ ਕੁੜੀਆਂ ‘ਚ ਹੈ ਵਧੇਰੇ ਦਿਲਚਸਪੀ

Lesbian : ਇਨ੍ਹਾਂ ਲੱਛਣਾਂ ਤੋਂ ਪਤਾ ਲੱਗਦਾ ਹੈ ਕਿ…

ਚੰਡੀਗੜ੍ਹ, ਪਰਦੀਪ : ਜਿਹੜੀਆਂ ਔਰਤਾਂ ਮਰਦਾਂ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੀਆਂ ਜਾਂ ਦੂਜੇ ਸ਼ਬਦਾਂ ਵਿੱਚ ਉਹ ਔਰਤਾਂ ਜੋ ਮਰਦਾਂ ਵੱਲ ਜਿਨਸੀ…