ਸਾਰੇ ਦੇਸ਼ ਵਾਸੀਆਂ ਨੂੰ ਭਗਵਾ ਧਾਰਨ ਕਰਨਾ ਚਾਹੀਦੈ : ਮੰਡ

ਸਾਰੇ ਦੇਸ਼ ਵਾਸੀਆਂ ਨੂੰ ਭਗਵਾ ਧਾਰਨ ਕਰਨਾ ਚਾਹੀਦੈ : ਮੰਡ

ਹਰਿਦੁਆਰ, 10 ਦਸੰਬਰ (ਮਹਿੰਦਰਪਾਲ ਸਿੰਘ) : ਐਂਟੀ ਖ਼ਾਲਿਸਤਾਨੀ ਫਰੰਟ ਦੇ ਰਾਸ਼ਟਰੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਆਪਣੇ ਸਾਥੀਆਂ ਸਮੇਤ ਧਰਮ ਨਗਰੀ ਹਰਿਦੁਆਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਹਰ ਕੀ ਪੌੜੀ ’ਤੇ ਸਫ਼ਾਈ ਮੁਹਿੰਮ ਚਲਾਈ ਅਤੇ ਸ਼ਰਧਾਲੂਆਂ ਦੇ ਨਾਲ ਪਵਿੱਤਰ ਗੰਗਾ ਨਦੀ ਵਿਚ ਇਸ਼ਨਾਨ ਕੀਤਾ।

ਇਸ ਮੌਕੇ ਗੱਲਬਾਤ ਕਰਦਿਆਂ ਗੁਰਸਿਮਰਨ ਸਿੰਘ ਮੰਡ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਦੇਸ਼ ਵਿਚ ਅੱਤਵਾਦ ਫੈਲਾਉਣ ਵਾਲਿਆਂ ’ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ। ਉਨ੍ਹਾਂ ਆਖਿਆ ਕਿ ਹਰ ਜਗ੍ਹਾ ਯੋਗੀ ਰਾਜ ਹੋਣਾ ਚਾਹੀਦੈ, ਜਿਸ ਨਾਲ ਕੋਈ ਗੈਂਗਸਟਰ ਨਹੀਂ ਪੈਦਾ ਹੋਵੇਗਾ। ਇੱਥੇ ਹੀ ਬਸ ਨਹੀਂ, ਉਨ੍ਹਾਂ ਆਖਿਆ ਕਿ ਦੇਸ਼ ਦੇ ਸਾਰੇ ਲੋਕਾਂ ਨੂੰ ਭਗਵਾ ਧਾਰਨਾ ਕਰਨਾ ਚਾਹੀਦਾ ਏ, ਜਿਸ ਨਾਲ ਦੁਸ਼ਮਣ ਖ਼ੁਦ ਬ ਖ਼ੁਦ ਡਰ ਜਾਣਗੇ।

ਇਸ ਦੇ ਨਾਲ ਹੀ ਗੁਰਸਿਮਰਨ ਮੰਡ ਨੇ ਆਖਿਆ ਕਿ ਗੰਗਾ ਇਕ ਪਵਿੱਤਰ ਨਦੀ ਐ, ਜੋ ਸਭ ਦੇ ਦੁੱਖ ਦੂਰ ਕਰਦੀ ਐ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਾਫ਼ ਸਫ਼ਾਈ ਮੁਹਿੰਮ ਚਲਾਈ ਗਈ ਐ, ਜਿਸ ਦੇ ਤਹਿਤ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਏ।

ਦੱਸ ਦਈਏ ਕਿ ਲੁਧਿਆਣਾ ਦੇ ਰਹਿਣ ਵਾਲੇ ਗੁਰਸਿਮਰਨ ਸਿੰਘ ਮੰਡ ਅਕਸਰ ਆਪਣੇ ਵਿਵਾਦਤ ਬਿਆਨਾਂ ਦੀ ਵਜ੍ਹਾ ਕਰਕੇ ਪਹਿਲਾਂ ਵੀ ਕਈ ਵਾਰ ਚਰਚਾ ਵਿਚ ਰਹਿ ਚੁੱਕੇ ਨੇ।

ਇਹ ਖ਼ਬਰ ਵੀ ਪੜ੍ਹੋ :
ਟੋਰਾਂਟੋ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਾਜਾਇਜ਼ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਰਫ਼ਤਾਰ ਤੇਜ਼ ਹੋ ਚੁੱਕੀ ਹੈ ਅਤੇ ਮੌਜੂਦਾ ਵਰ੍ਹੇ ਦੇ ਪਹਿਲੇ 6 ਮਹੀਨੇ ਦੌਰਾਨ 7 ਹਜ਼ਾਰ ਤੋਂ ਵੱਧ ਵਿਦੇਸ਼ੀਆਂ ਨੂੰ ਡਿਪੋਰਟ ਕੀਤਾ ਗਿਆ। ਮਾਇਗ੍ਰੈਂਟਸ ਰਾਈਟਸ ਨੈਟਵਰਕ ਦੇ ਅੰਕੜਿਆਂ ਮੁਤਾਬਕ ਰੋਜ਼ਾਨਾ ਔਸਤਨ 35 ਤੋਂ 40 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਸਾਲ 2022 ਵਿਚ ਰੋਜ਼ਾਨਾ 23 ਜਣਿਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਸੀ ਜਦਕਿ 2021 ਵਿਚ ਔਸਤ ਅੰਕੜਾ 21 ਦਰਜ ਕੀਤਾ ਗਿਆ।

ਪ੍ਰਵਾਸੀਆਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ 40 ਜਥੇਬੰਦੀਆਂ ਦੇ ਨੈਟਵਰਕ ਵੱਲੋਂ ਇਸ ਅੰਕੜੇ ਨੂੰ ਬੇਹੱਦ ਚਿੰਤਾਜਨਕ ਦੱਸਿਆ ਜਾ ਰਿਹਾ ਹੈ। ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਪਾਰਕਡੇਲ ਕਮਿਊਨਿਟੀ ਲੀਗਲ ਸਰਵਿਸਿਜ਼ ਦੀ ਮੈਰੀ ਗੈਲੈਟਲੀ ਨੇ ਕਿਹਾ ਕਿ ਡਿਪੋਰਟ ਕੀਤੇ ਲੋਕਾਂ ਵਿਚੋਂ ਵੱਡੀ ਗਿਣਤੀ ਇਸ ਦੁਖਾਂਤ ਤੋਂ ਬਚ ਸਕਦੇ ਸਨ ਜੇ ਲਿਬਰਲ ਸਰਕਾਰ 2021 ਵਿਚ ਕੀਤਾ ਵਾਅਦਾ ਪੂਰਾ ਕਰ ਦਿੰਦੀ। ਮੌਂਟਰੀਅਲ ਤੋਂ ਡਿਪੋਰਟ ਕੀਤੇ ਰਾਜਨ ਗੁਪਤਾ ਨੇ ਦੱਸਿਆ ਕਿ ਉਸ ਨੂੰ ਆਪਣਾ ਬੈਂਕ ਖਾਤਾ ਬੰਦ ਕਰਵਾਉਣ ਦਾ ਸਮਾਂ ਵੀ ਨਹੀਂ ਦਿਤਾ ਗਿਆ ਅਤੇ ਉਸ ਦਾ ਜ਼ਿਆਦਾਤਰ ਸਮਾਨ ਕੈਨੇਡਾ ਹੀ ਰਹਿ ਗਿਆ। ਰਾਜਨ ਗੁਪਤਾ ਨੇ ਕੈਨੇਡਾ ਵਿਚ ਪਨਾਹ ਮੰਗੀ ਸੀ ਪਰ ਦਾਅਵਾ ਰੱਦ ਹੋ ਗਿਆ।

Related post

ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ ਹੋਣਗੇ ਲਾਈਵ, ਲੋਕਾਂ ਨਾਲ ਕਰਨਗੇ ਰਾਬਤਾ

ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ…

ਚੰਡੀਗੜ੍ਹ, 16 ਮਈ, ਪਰਦੀਪ ਸਿੰਘ: ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ…
ਚੰਡੀਗੜ੍ਹ ’ਚ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਦੇ ਪਿੱਛੇ ਲਗਾਏ ਜਾਣਗੇ ਪਲਾਸਟਿਕ ਥੈਲੇ

ਚੰਡੀਗੜ੍ਹ ’ਚ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਦੇ ਪਿੱਛੇ…

ਚੰਡੀਗੜ੍ਹ, 16 ਮਈ, ਪਰਦੀਪ ਸਿੰਘ: ਚੰਡੀਗੜ੍ਹ ਵਿੱਚ ਹੁਣ ਕੂੜਾ ਚੁੱਕਣ ਵਾਲੇ ਵਾਹਨਾਂ ਦੇ ਪਿੱਛੇ ਕਾਲੇ ਅਤੇ ਲਾਲ ਰੰਗ ਦੇ ਪਲਾਸਟਿਕ ਦੇ…
ਕੇਂਦਰ ਸਰਕਾਰ ਨੇ NIA ਦੇ ਸਾਬਕਾ ਮੁਖੀ ਦਿਨਕਰ ਗੁਪਤਾ ਨੂੰ ਦਿੱਤੀ ਜ਼ੈੱਡ ਪਲੱਸ ਸੁਰੱਖਿਆ

ਕੇਂਦਰ ਸਰਕਾਰ ਨੇ NIA ਦੇ ਸਾਬਕਾ ਮੁਖੀ ਦਿਨਕਰ ਗੁਪਤਾ…

ਨਵੀਂ ਦਿੱਲੀ, 16 ਮਈ, ਪਰਦੀਪ ਸਿੰਘ: ਕੇਂਦਰ ਸਰਕਾਰ ਨੇ ਸਾਬਕਾ ਐਨਆਈਏ ਮੁਖੀ ਦਿਨਕਰ ਗੁਪਤਾ ਨੂੰ ਜ਼ੈੱਡ ਪਲੱਸ ਸੁਰੱਖਿਆ ਦੇਣ ਦਾ ਫੈਸਲਾ…