ਕਪੂਰਥਲਾ ਵਿਚ ਕਬੱਡੀ ਖਿਡਾਰੀ ਦਾ ਕਤਲ

ਕਪੂਰਥਲਾ ਵਿਚ ਕਬੱਡੀ ਖਿਡਾਰੀ ਦਾ ਕਤਲ

ਕਪੂਰਥਲਾ : ਅੱਜ ਸ਼ਾਮ ਕਪੂਰਥਲਾ ਵਿਚ ਇਕ ਕਬੱਡੀ ਖਿਾਡਰੀ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਆਪਸੀ ਦੁਸ਼ਮਨੀ ਦਾ ਮਾਮਲਾ ਦਸਿਆ ਜਾ ਰਿਹਾ ਹੈ। ਮੁਲਜ਼ਮਾਂ ਨੇ ਖਿਡਾਰੀ ਦਾ ਕਤਲ ਕਰ ਕੇ ਲਾਸ਼ ਉਸ ਦੇ ਘਰ ਅੱਗੇ ਸੁੱਟ ਦਿੱਤੀ। ਖ਼ਬਰ ਇਹ ਵੀ ਹੈ ਕਿ ਕਾਤਲਾਂ ਨੇ ਮ੍ਰਿਤਕ ਦੇ ਘਰਦਿਆਂ ਕਿਹਾ ਹੈ ਕਿ, ਆ ਚੁੱਕੋ ਆਪਣੇ ਸ਼ੇਰ ਪੁੱਤਰ ਦੀ ਲਾਸ਼।
ਖ਼ਬਰ ਦੀ ਅਪਡੇਟ ਲਈ ਅਦਾਰਾ ਹਮਦਰਦ ਮੀਡੀਆ ਗਰੁਪ ਨਾਲ ਜੁੜੇ ਰਹੋ।

ਦਰਅਸਲ ਗੁਰਨਾਮ ਸਿੰਘ ਵਾਸੀ ਢਿਲਵਾਂ ਪੱਤੀ ਲੱਧੂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਲੜਕਾ ਹਰਦੀਪ ਸਿੰਘ ਉਰਫ਼ ਦੀਪਾ ਖੇਤੀ ਦਾ ਕੰਮ ਕਰਦਾ ਸੀ। ਮੁੰਡੇ ਦਾ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਢਿਲਵਾਂ ਪੱਤੀ ਲੱਧੂ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਇਸ ਲੜਾਈ ਕਾਰਨ ਉਸ ਦੇ ਲੜਕੇ ਖ਼ਿਲਾਫ਼ ਪਹਿਲਾਂ ਵੀ ਥਾਣਾ ਢਿਲਵਾਂ ਵਿੱਚ ਕੇਸ ਦਰਜ ਸੀ।

ਗ੍ਰਿਫਤਾਰੀ ਦੇ ਡਰ ਕਰਕੇ ਉਸ ਦਾ ਮੁੰਡਾ ਕਈ ਦਿਨਾਂ ਤੋਂ ਘਰੋਂ ਬਾਹਰ ਰਹਿ ਰਿਹਾ ਸੀ ਪਰ 19 ਸਤੰਬਰ ਦੀ ਸ਼ਾਮ ਨੂੰ ਉਸ ਦਾ ਲੜਕਾ ਘਰ ਆ ਗਿਆ। ਉਹ ਬੈਂਕ ਦੀ ਪਾਸਬੁੱਕ ਲੈ ਕੇ ਘਰੋਂ ਚਲਾ ਗਿਆ। ਰਾਤ ਕਰੀਬ 10.30 ਵਜੇ ਕਿਸੇ ਨੇ ਉਸ ਦੇ ਘਰ ਦਾ ਗੇਟ ਖੜਕਾਇਆ। ਜਦੋਂ ਉਸ ਨੇ ਆਪਣੀ ਪਤਨੀ ਨਾਲ ਛੱਤ ’ਤੇ ਜਾ ਕੇ ਦੇਖਿਆ ਤਾਂ ਗਲੀ ’ਚ ਹਰਪ੍ਰੀਤ ਸਿੰਘ ਉਰਫ਼ ਹੈਪੀ ਆਪਣੇ ਚਾਰ-ਪੰਜ ਮੁੰਡਿਆਂ ਸਮੇਤ ਘਰ ਦੇ ਬਾਹਰ ਲਲਕਾਰੇ ਮਾਰ ਰਿਹਾ ਸੀ।

ਇਸ ਦੌਰਾਨ ਹਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਤੁਹਾਡੇ ਮੁੰਡੇ ਨੂੰ ਵੱਢ ਦਿੱਤਾ ਹੈ। ਆਹ ਲਓ ਆਪਣਾ ਸ਼ੇਰ ਪੁੱਤਰ ਅਤੇ ਲਲਕਾਰੇ ਮਾਰਦਾ ਹੋਇਆ ਉਥੋਂ ਚਲਾ ਗਿਆ। ਜਦੋਂ ਉਸ ਨੇ ਗੇਟ ਖੋਲ੍ਹ ਕੇ ਗਲੀ ਵਿੱਚ ਦੇਖਿਆ ਤਾਂ ਉਥੇ ਉਸ ਦਾ ਲੜਕਾ ਹਰਦੀਪ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਪਿਆ ਸੀ। ਪੁੱਛਣ ‘ਤੇ ਲੜਕੇ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਤਲਵਾਰਾਂ ਅਤੇ ਕਿਰਪਾਨਾਂ ਨਾਲ ਵੱਢ ਦਿੱਤਾ ਹੈ।

Related post

ਲੁਧਿਆਣਾ ਵਿਚ ਸਕੇ ਭਰਾਵਾਂ ’ਤੇ ਹਮਲਾ, ਇੱਕ ਦੀ ਮੌਤ

ਲੁਧਿਆਣਾ ਵਿਚ ਸਕੇ ਭਰਾਵਾਂ ’ਤੇ ਹਮਲਾ, ਇੱਕ ਦੀ ਮੌਤ

ਲੁਧਿਆਣਾ, 16 ਮਈ, ਨਿਰਮਲ : ਲੁਧਿਆਣਾ ਵਿੱਚ ਆਪਣੇ ਦੋਸਤ ਨੂੰ ਘਰ ਵਿੱਚ ਲੁਕਾਾਉਣਾ ਪਰਿਵਾਰ ਲਈ ਮਹਿੰਗਾ ਸਾਬਤ ਹੋਇਆ। ਹਮਲਾਵਰਾਂ ਤੋਂ ਆਪਣੇ…
ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ

ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ

ਦਸੂਹਾ, 9 ਮਈ, ਨਿਰਮਲ : ਦਸੂਹਾ ਦੇ ਪਿੰਡ ਕੋਲੀਆਂ ’ਚ ਮੰਗਲਵਾਰ ਨੂੰ ਪਤੀ ਬੂਟੀ ਰਾਮ ਪਤਨੀ ਦੇ ਪਿਆਰ ’ਚ ਕੰਡਾ ਬਣ…
ਆਸਟੇ੍ਰਲੀਆ ਵਿਚ ਭਾਰਤੀ ਵਿਦਿਆਰਥੀ ਦੀ ਹੱਤਿਆ ਮਾਮਲੇ ਵਿਚ 2 ਜਣੇ ਗ੍ਰਿਫਤਾਰ

ਆਸਟੇ੍ਰਲੀਆ ਵਿਚ ਭਾਰਤੀ ਵਿਦਿਆਰਥੀ ਦੀ ਹੱਤਿਆ ਮਾਮਲੇ ਵਿਚ 2…

ਮੈਲਬੌਰਨ, 9 ਮਈ, ਨਿਰਮਲ : ਆਸਟ੍ਰੇਲੀਆ ’ਚ ਦੋ ਭਾਰਤੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ’ਤੇ ਐਮਟੈਕ ਦੀ ਪੜ੍ਹਾਈ ਕਰ…