ਪੰਜਾਬ ਸਰਕਾਰ ਦੁਆਰਾ ਪੁਲਿਸ ਨੂੰ ਦਿੱਤੀਆਂ ਗਈਆਂ 410 ਗੱਡੀਆਂ

ਪੰਜਾਬ ਸਰਕਾਰ ਦੁਆਰਾ ਪੁਲਿਸ ਨੂੰ ਦਿੱਤੀਆਂ ਗਈਆਂ 410 ਗੱਡੀਆਂ

ਅਜਨਾਲਾ, 1 ਮਾਰਚ, ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਣ ਦਾ ਧੰਨਵਾਦ ਕਰਦਾ ਹਾਂ!ਜਿਨ੍ਹਾਂ ਨੇ ਪੰਜਾਬ ਦੇ ਸਾਰੇ ਥਾਣਿਆਂ ਨੂੰ ਨਵੀਆਂ ਗੱਡੀਆਂ ਦਿੱਤੀਆਂ ਹਨ ਅਤੇ ਸਾਡੇ ਹਲਕਾ ਅਜਨਾਲਾ ਅਧੀਨ ਆਉਂਦੇ ਤਿੰਨ ਥਾਣੇ ਅਜਨਾਲਾ,ਰਮਦਾਸ, ਝੰਡੇਰ ਨੂੰ ਤਿੰਨ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਹਨ! ਮੰਤਰੀ ਧਾਲੀਵਾਲ ਨੇ ਅੱਗੇ ਕਿਹਾ ਜੇਕਰ ਪੁਲਿਸ ਅਧਿਕਾਰੀਆਂ ਕੋਲ ਟੁੱਟੀਆਂ ਗੱਡੀਆਂ ਹੋਣਗੀਆਂ ਤਾਂ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਮੁਸ਼ਕਿਲ ਆਵੇਗੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਨਵੀਆਂ ਗੱਡੀਆਂ ਦੇ ਦਿੱਤੀਆਂ ਗਈਆਂ ਹਨ ਜਿਸ ਨਾਲ ਕੰਮ ਕਰਨ ਦੇ ਵਿੱਚ ਆਸਾਨੀ ਹੋਵੇਗੀ! ਉਹਨਾਂ ਅੱਗੇ ਕਿਹਾ ਪਿਛਲੀਆਂ ਸਰਕਾਰਾਂ ਦੇ ਵਿੱਚ ਇਸ ਦੀਆਂ ਗੱਡੀਆਂ ਮੰਤਰੀਆਂ ਨੂੰ ਨਹੀਂ ਸੀ ਮਿਲਦੀਆਂ ਜੋ ਪੁਲਿਸ ਫੋਰਸ ਨੂੰ ਦਿੱਤੀਆਂ ਹਨ!

ਮੰਤਰੀ ਧਾਲੀਵਾਲ ਨੇ ਅੱਗੇ ਕਿਹਾ ਕਿ ਅਕਾਲੀ ਕਾਂਗਰਸੀ ਸਿਰਫ ਆਪਣੇ ਧੀਆਂ ਪੁੱਤਾਂ ਬਾਰੇ ਸੋਚਦੇ ਸਨ । ਕਾਂਗਰਸ ਦੁਆਰਾ ਟਰੈਕਟਰ ਮਾਰਚ ਕੱਢੇ ਜਾਣ ਦੇ ਸਵਾਲ ਦੇ ਜਵਾਬ ਵਿੱਚ ਮੰਤਰੀ ਧਾਲੀਵਾਲ ਨੇ ਕਿਹਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜਦੋਂ ਵਿੱਤ ਮੰਤਰੀ ਸਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਸੀਮਾ ਰਾਓ ਸਨ ਉਦੋਂ ਦੇਸ਼ ਵਿੱਚ ਕਾਰਪੋਰੇਟ ਆਓੁਣੇ ਸ਼ੁਰੂ ਹੋਏ ਅਤੇ ਜਦੋਂ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਉਨਾਂ ਨੇ ਕਾਰਪੋਰੇਟ ਘਰਾਣਿਆਂ ਲਈ ਦਰਵਾਜ਼ੇ ਖੋਲ ਦਿੱਤੇ!ਜਿਸ ਤੋਂ ਬਾਅਦ ਭਾਜਪਾ ਨੇ ਇਹਨਾਂ ਨੂੰ ਫੋਲੋ ਕੀਤਾ!

ਇਹ ਖ਼ਬਰ ਵੀ ਪੜ੍ਹੋ

ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ 20 ਭਾਰਤੀ ਨਾਗਰਿਕ ਅਜੇ ਵੀ ਰੂਸ ’ਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਨੂੰ ਕਿਹਾ, ਅਸੀਂ ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਬਿਆਨ ਜਾਰੀ ਕਰ ਚੁੱਕੇ ਹਾਂ। ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਸਾਡੀ ਸਲਾਹ ਹੈ ਕਿ ਉਹ ਜੰਗ ਦੇ ਮੈਦਾਨ ਤੋਂ ਦੂਰ ਰਹਿਣ।ਵਿਦੇਸ਼ ਮੰਤਰਾਲੇ ਨੇ 25 ਫਰਵਰੀ ਨੂੰ ਕਿਹਾ ਸੀ – ਰੂਸੀ ਫੌਜ ਵਿੱਚ ਭਰਤੀ ਹੋਏ ਕਈ ਭਾਰਤੀਆਂ ਨੂੰ ਬਚਾ ਲਿਆ ਗਿਆ ਹੈ। ਉੱਥੋਂ ਦੀ ਫੌਜ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਮੰਤਰਾਲੇ ਦਾ ਇਹ ਬਿਆਨ ਯੁੱਧ ਲੜਨ ਲਈ ਯੂਕਰੇਨ ਭੇਜੇ ਗਏ ਇੱਕ ਭਾਰਤੀ ਦੀ ਮੌਤ ਤੋਂ ਬਾਅਦ ਆਇਆ ਹੈ।
ਜੈਸਵਾਲ ਨੇ ਕਿਹਾ- ਭਾਰਤ ਸਰਕਾਰ ਇਸ ਮੁੱਦੇ ’ਤੇ ਰੂਸ ਨਾਲ ਗੱਲ ਕਰ ਰਹੀ ਹੈ। ਸਾਡਾ ਦੂਤਾਵਾਸ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨੌਕਰੀਆਂ ਲਈ ਰੂਸ ਗਏ ਕਈ ਭਾਰਤੀ ਇਸ ਸਮੇਂ ਯੂਕਰੇਨ ਵਿਰੁੱਧ ਜੰਗ ਲੜ ਰਹੇ ਹਨ। ਹੈਦਰਾਬਾਦ ਦੇ ਰਹਿਣ ਵਾਲੇ ਮੁਹੰਮਦ ਸੂਫੀਆਨ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੂੰ ਕਥਿਤ ਤੌਰ ’ਤੇ ਨੌਕਰੀ ਦੇ ਬਹਾਨੇ ਰੂਸੀ ਫੌਜ ਨਾਲ ਯੂਕਰੇਨ ਵਿਰੁੱਧ ਲੜਨ ਲਈ ਭੇਜਿਆ ਗਿਆ ਸੀ।
ਇਸ ਤੋਂ ਬਾਅਦ ਸੂਫੀਆਨ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਦੀ ਸੁਰੱਖਿਅਤ ਵਾਪਸੀ ਦੀ ਬੇਨਤੀ ਕੀਤੀ। ਪਰਿਵਾਰ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਦਾ ਸਿੱਧਾ ਜ਼ਿਕਰ ਕੀਤੇ ਬਿਨਾਂ ਜੈਸਵਾਲ ਨੇ ਕਿਹਾ- ਸਾਡੀ ਜਾਣਕਾਰੀ ਮੁਤਾਬਕ 20 ਭਾਰਤੀ ਇਸ ਸਮੇਂ ਰੂਸ ’ਚ ਫਸੇ ਹੋਏ ਹਨ। ਅਸੀਂ ਇਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ ਬਾਰੇ ਅਧਿਕਾਰਤ ਬਿਆਨ ਜਾਰੀ ਕੀਤੇ ਹਨ, ਤੁਸੀਂ ਜ਼ਰੂਰ ਦੇਖਿਆ ਹੋਵੇਗਾ।ਫੈਸਲ ਖਾਨ ਬਾਬਾ ਵਲੌਗਸ ਨਾਂ ਦਾ ਯੂਟਿਊਬ ਚੈਨਲ ਚਲਾਉਂਦਾ ਹੈ। ਉਸਨੇ ਆਪਣੇ ਚੈਨਲ ਵਿੱਚ ਵਿਦੇਸ਼ਾਂ ਵਿੱਚ ਨੌਕਰੀਆਂ ਨਾਲ ਸਬੰਧਤ ਕਈ ਵੀਡੀਓ ਪੋਸਟ ਕੀਤੇ ਹਨ।ਬੁਲਾਰੇ ਨੇ ਅੱਗੇ ਕਿਹਾ- ਅਸੀਂ ਭਾਰਤੀ ਲੋਕਾਂ ਨੂੰ ਕਿਹਾ ਹੈ ਕਿ ਜੰਗ ਦੇ ਮੋਰਚੇ ’ਤੇ ਸਥਿਤੀ ਬਹੁਤ ਖਰਾਬ ਹੈ ਅਤੇ ਲੋਕਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ। ਨਵੀਂ ਦਿੱਲੀ ਅਤੇ ਮਾਸਕੋ ਭਾਰਤੀਆਂ ਦੀ ਸੁਰੱਖਿਆ ਅਤੇ ਵਾਪਸੀ ਲਈ ਮਿਲ ਕੇ ਕੰਮ ਕਰ ਰਹੇ ਹਨ।ਜੈਸਵਾਲ ਨੇ ਅੱਗੇ ਕਿਹਾ, ਇਸ ਮਾਮਲੇ ਵਿਚ ਜੋ ਵੀ ਜਾਣਕਾਰੀ ਸਾਡੇ ਕੋਲ ਆ ਰਹੀ ਹੈ, ਅਸੀਂ ਉਸ ਨੂੰ ਰੂਸੀ ਦੂਤਾਵਾਸ ਨਾਲ ਸਾਂਝਾ ਕਰ ਰਹੇ ਹਾਂ। ਇਸ ਪਹਿਲ ਦਾ ਨਤੀਜਾ ਹੈ ਕਿ ਹੁਣ ਤੱਕ ਕਈ ਭਾਰਤੀਆਂ ਨੂੰ ਬਚਾਇਆ ਜਾ ਚੁੱਕਾ ਹੈ। ਇਹ ਮਾਮਲਾ ਸਾਡੇ ਲਈ ਬਹੁਤ ਅਹਿਮ ਹੈ।

Related post

ਸਵਾਤੀ ਮਾਲੀਵਾਲ ਮਾਮਲਾ : ਬਿਭਵ ਕੁਮਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਵਾਤੀ ਮਾਲੀਵਾਲ ਮਾਮਲਾ : ਬਿਭਵ ਕੁਮਾਰ ਨੂੰ ਪੁਲਿਸ ਨੇ…

ਨਵੀਂ ਦਿੱਲੀ, 18 ਮਈ, ਨਿਰਮਲ : ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਬਿਭਵ ਕੁਮਾਰ ਨੂੰ…
ਸੁਖਬੀਰ ਬਾਦਲ ਨੇ ਕਾਂਗਰਸੀ ਤੇ ਆਪ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ’ਚ ਸ਼ਾਮਲ ਕਰਵਾਇਆ

ਸੁਖਬੀਰ ਬਾਦਲ ਨੇ ਕਾਂਗਰਸੀ ਤੇ ਆਪ ਵਰਕਰਾਂ ਨੂੰ ਸ਼੍ਰੋਮਣੀ…

ਚੰਡੀਗੜ੍ਹ, 18 ਮਈ, ਨਿਰਮਲ : ਜਲੰਧਰ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਕਾਂਗਰਸੀ ਅਤੇ ਆਪ…
ਸੀਨੀਅਰ ਨੇਤਾ ਜਗਮੋਹਨ ਕੰਗ ਮੁੜ ਕਾਂਗਰਸ ਵਿਚ ਹੋਏ ਸ਼ਾਮਲ

ਸੀਨੀਅਰ ਨੇਤਾ ਜਗਮੋਹਨ ਕੰਗ ਮੁੜ ਕਾਂਗਰਸ ਵਿਚ ਹੋਏ ਸ਼ਾਮਲ

ਨਵੀਂ ਦਿੱਲੀ, 14 ਮਈ, ਨਿਰਮਲ : ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਵਿਚਾਲੇ ਚੱਲ…