40 ਮੁਕਤਿਆਂ ਦੀ ਯਾਦ ‘ਚ ਰੈਕਸਡੇਲ ਗੁਰੂ ਘਰ ਵਿਖੇ ਸਮਾਗਮ ਦੀ 23 ਫਰਵਰੀ ਨੂੰ ਸਮਾਪਤੀ

40 ਮੁਕਤਿਆਂ ਦੀ ਯਾਦ ‘ਚ ਰੈਕਸਡੇਲ ਗੁਰੂ ਘਰ ਵਿਖੇ ਸਮਾਗਮ ਦੀ 23 ਫਰਵਰੀ ਨੂੰ ਸਮਾਪਤੀ

ਟਰਾਂਟੋ 20 ਫਰਵਰੀ (ਹ.ਬ.):-ਟਰਾਂਟੋ ਸਥਿਤ ਸਿੱਖ ਸਪਰਿਚੂਅਲ ਸੈਂਟਰ ਰੈਕਸਡੇਲ ਗੁਰੂ ਘਰ ਵਿਖੇ 40 ਮੁਕਤਿਆਂ ਦੀ ਯਾਦ ‘ਚ ਜੋ ਨਾਮ ਸਿਮਰਨ ਸਮਾਗਮ 14 ਜਨਵਰੀ ਤੋਂ ਸ਼ੁਰੂ ਕੀਤਾ ਗਿਆ ਸੀ ਉਹ ਲਗਾਤਾਰ 40 ਦਿਨ ਪੂਰੇ ਕਰਕੇ 23 ਫਰਵਰੀ ਨੂੰ ਸਮਾਪਤ ਹੋਵੇਗਾ। ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਅਮਰਜੀਤ ਸਿੰਘ ਦਿਉਲ ਨੇ ਹਮਦਰਦ ਨੂੰ ਦੱਸਿਆ ਕਿ ਹਰ ਰੋਜ਼ ਸਵੇਰੇ 5 ਵਜੇ ਤੋਂ 6:15 ਤੱਕ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਜਾਂਦੇ ਰਹੇ ਤੇ ਇਸ ਉਪਰੰਤ 7 ਵਜੇ ਤੋਂ 8 ਵਜੇ ਤੱਕ ਨਾਮ ਸਿਮਰਨ ਸਮਾਗਮ ਹੋਏ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ। ਰੋਜ਼ਾਨਾ ਭਾਈ ਪਰਮਿੰਦਰਜੀਤ ਸਿੰਘ ਹਰਗਨ ਨੇ ਹੋਰ ਰਾਗੀ ਸਿੰਘਾਂ ਨਾਲ ਮਿਲ ਕੇ ਨਾਮ ਸਿਮਰਨ ਕੀਤਾ। 23 ਫਰਵਰੀ ਦਿਨ ਸ਼ੁੱਕਰਵਾਰ ਨੂੰ ਇਹਨਾਂ ਸਮਾਗਮਾਂ ਦੀ ਸਮਾਪਤੀ ਹੋਵੇਗੀ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹੁੰਮ ਹਮਾ ਕੇ 23 ਫਰਵਰੀ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਹੁੰਮ ਹਮਾ ਕੇ ਗੁਰੂ ਘਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰਨ।

Related post

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਦੋ ਬੱਚਿਆਂ ਦੇ ਪਿਓ ਵੱਲੋਂ ਉਨ੍ਹਾਂ ਦੀ ਮਾਂ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ…
ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ ਗ੍ਰਿਫ਼ਤਾਰ

ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ…

ਅਮਰੀਕਾ ਦੇ ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ…
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਦੇ ਮਾਮਲੇ ਵਿੱਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਨਟਾਰੀਓ ‘ਤੇ ਲੱਗੇ ਇਲਜ਼ਾਮ

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਦੇ ਮਾਮਲੇ ਵਿੱਚ…

ਓਨਟਾਰੀਓ, 11 ਮਈ (ਗੁਰਜੀਤ ਕੌਰ)- 14 ਮਾਰਚ 2022 ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਚੱਲਦੇ ਮੈਚ ‘ਚ ਗੋਲੀਆਂ ਮਾਰ ਕੇ…