2 ਸਾਊਥ ਏਸ਼ੀਅਨ ਨੌਜਵਾਨਾਂ ਦੀ ਭਾਲ ਕਰ ਰਹੀ ਟੋਰਾਂਟੋ ਪੁਲਿਸ

2 ਸਾਊਥ ਏਸ਼ੀਅਨ ਨੌਜਵਾਨਾਂ ਦੀ ਭਾਲ ਕਰ ਰਹੀ ਟੋਰਾਂਟੋ ਪੁਲਿਸ

ਟੋਰਾਂਟੋ, 5 ਜੂਨ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਡਾਊਨ ਟਾਊਨ ਵਿਖੇ ਅਪ੍ਰੈਲ ਵਿਚ ਇਕ ਔਰਤ ਨਾਲ ਜਬਰ ਜਨਾਹ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਦੋ ਸਾਊਥ ਏਸ਼ੀਅਨ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਐਤਵਾਰ ਇਕ ਬਿਆਨ ਜਾਰੀ ਕਰਦਿਆਂ ਟੋਰਾਂਟੋ ਪੁਲਿਸ ਨੇ ਕਿਹਾ ਕਿ ਇਹ ਵਾਰਦਾਤ ਪਹਿਲੀ ਅਪ੍ਰੈਲ ਨੂੰ ਵੱਡੇ ਤੜਕੇ ਕਿੰਗ ਸਟ੍ਰੀਟ ਵੈਸਟ ਅਤੇ ਸਪੇਡੀਨਾ ਐਵੇਨਿਊ ਇਲਾਕੇ ਵਿਚ ਵਾਪਰੀ। ਪੁਲਿਸ ਵੱਲੋਂ ਸਾਊਥ ਏਸ਼ੀਅਨ ਨੌਜਵਾਨਾਂ ਦੀ ਉਮਰ 30-35 ਸਾਲ ਦੱਸੀ ਗਈ ਹੈ ਜਿਨ੍ਹਾਂ ਨੇ ਕਥਿਤ ਤੌਰ ’ਤੇ ਔਰਤ ਨੂੰ ਆਪਣੀ ਕਾਲੇ ਰੰਗ ਦੀ ਰੇਂਜ ਰੋਵਰ ਵਿਚ ਜ਼ਬਰਦਸਤੀ ਬਿਠਾਇਆ ਅਤੇ ਜਬਰ ਜਨਾਹ ਤੋਂ ਬਾਅਦ ਡੋਵਰਕੌਰਟ ਵਿਲੇਜ ਨੇੜੇ ਡੂਪੌਂਟ ਸਟ੍ਰੀਟ ਤੇ ਬਾਰਟਲੈਟ ਐਵੇਨਿਊ ਇਲਾਕੇ ਵਿਚ ਛੱਡ ਕੇ ਫਰਾਰ ਹੋ ਗਏ।

Related post

ਸਿਨਸਿਨੈਟੀ ਉਹਾਇਓ ਵਿੱਖੇ ਸਿੱਖ ਯੂਥ ਸਿਮਪੋਜ਼ੀਅਮ 2024 ਦਾ ਆਯੋਜਨ

ਸਿਨਸਿਨੈਟੀ ਉਹਾਇਓ ਵਿੱਖੇ ਸਿੱਖ ਯੂਥ ਸਿਮਪੋਜ਼ੀਅਮ 2024 ਦਾ ਆਯੋਜਨ

ਨਿਰਮਲ ਨਿਊਯਾਰਕ, 20 ਮਈ (ਰਾਜ ਗੋਗਨਾ )-ਸਲਾਨਾ ਸਿੱਖ ਯੂਥ ਸਿਮਪੋਜ਼ੀਅਮ- 2024 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਅਮਰੀਕਾ ਦੇ ਸੂਬੇ…
ਯਾਮੀ ਗੌਤਮ ਬਣੀ ਮਾਂ, ਜਾਣੋ ਕੀ ਰੱਖਿਆ ਨਾਮ

ਯਾਮੀ ਗੌਤਮ ਬਣੀ ਮਾਂ, ਜਾਣੋ ਕੀ ਰੱਖਿਆ ਨਾਮ

ਮੁੰਬਈ, 20 ਮਈ, ਪਰਦੀਪ ਸਿੰਘ: ‘ਵਿੱਕੀ ਡੋਨਰ’ ਫੇਮ ਅਦਾਕਾਰਾ ਭਾਵੇਂ ਫਿਲਮ ‘ਚ ਮਾਂ ਨਹੀਂ ਬਣੀ ਪਰ ਅਸਲ ਜ਼ਿੰਦਗੀ ‘ਚ ਯਾਮੀ ਗੌਤਮ…
ਹੰਸਰਾਜ ਹੰਸ ਦਾ ਮੋਗਾ ਵਿਚ ਮੁੜ ਵਿਰੋਧ

ਹੰਸਰਾਜ ਹੰਸ ਦਾ ਮੋਗਾ ਵਿਚ ਮੁੜ ਵਿਰੋਧ

ਮੋਗਾ, 20 ਮਈ, ਨਿਰਮਲ : ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਨੂੰ ਇੱਕ ਵਾਰ ਮੁੜ ਤੋਂ ਮੋਗਾ ਵਿਚ ਵਿਰੋਧ ਦਾ ਸਾਹਮਣਾ…