ਹੁਸ਼ਿਆਰਪੁਰ ਵਿਚ ਕਾਰ ਨਹਿਰ ਵਿਚ ਡਿੱਗੀ, ਕਪੂਰਥਲਾ ਦੇ ਐਨਆਰਆਈ ਵਕੀਲ ਦੀ ਮੌਤ

ਹੁਸ਼ਿਆਰਪੁਰ ਵਿਚ ਕਾਰ ਨਹਿਰ ਵਿਚ ਡਿੱਗੀ, ਕਪੂਰਥਲਾ ਦੇ ਐਨਆਰਆਈ ਵਕੀਲ ਦੀ ਮੌਤ

ਕਪੂਰਥਲਾ, 2 ਜੂਨ, ਹ.ਬ. : ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਵਿਚ ਮੁਕੇਰੀਆਂ ਹਾਈਡਲ ਪ੍ਰੋਜੈਕਟ ਦੀ ਨਹਿਰ ਵਿਚ ਮਾਰੂਤੀ ਬਰੀਜ਼ਾ ਕਾਰ ਡਿੱਗ ਗਈ। ਹੁਸ਼ਿਆਰਪੁਰ ਤੋਂ ਆਈ ਗੋਤਾਖੋਰਾਂ ਦੀ ਟੀਮ ਨੇ ਸਖ਼ਤ ਮਿਹਨਤ ਤੋਂ ਬਾਅਦ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਕਾਰ ਵਿੱਚੋਂ ਇੱਕ ਲਾਸ਼ ਮਿਲੀ। ਮਰਨ ਵਾਲੇ ਵਿਅਕਤੀ ਦੀ ਪਛਾਣ 67 ਸਾਲਾ ਐਡਵੋਕੇਟ ਜੋਗਰਾਜ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ। ਐਡਵੋਕੇਟ ਜੋਗਰਾਜ ਸਿੰਘ ਪਿਛਲੇ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਉਹ ਪੰਜਾਬ ਵਿਚ ਘੁੰਮਣ ਲਈ ਆਏ ਸੀ। ਦੋ ਦਿਨਾਂ ਤੋਂ ਜੋਗਰਾਜ ਸਿੰਘ ਤਲਵਾੜਾ ਵਿੱਚ ਹੀ ਘੁੰਮ ਰਿਹਾ ਸੀ। ਜਦੋਂ ਉਹ ਸ਼ਾਹ ਨਹਿਰ ਬੈਰਾਜ ਰਾਹੀਂ ਤਲਵਾੜਾ ਵੱਲ ਜਾ ਰਿਹਾ ਸੀ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਮ੍ਰਿਤਕ ਦੇ ਰਿਸ਼ਤੇਦਾਰ ਬਾਬੂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਖਿਜਾਰਪੁਰ ਤੋਂ ਫੋਨ ਆਇਆ ਸੀ ਕਿ ਪਿੰਡ ਦੇ ਬਾਹਰ ਇੱਕ ਸ਼ਰਾਬੀ ਵਿਅਕਤੀ ਕਾਰ ਲੈ ਕੇ ਖੜ੍ਹਾ ਹੈ। ਉਹ ਤੁਹਾਨੂੰ ਅਪਣਾ ਜਾਣਕਾਰ ਦੱਸ ਰਿਹਾ ਹੈ। ਜਿਸ ਤੋਂ ਬਾਅਦ ਉਹ ਉਸ ਨੂੰ ਹਾਜੀਪੁਰ ਸਥਿਤ ਆਪਣੇ ਘਰ ਲੈ ਆਇਆ। ਪਰ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਜਿਸ ਕਾਰਨ ਜੋਗਰਾਜ ਉਨ੍ਹਾਂ ਦੇ ਨਾਲ ਉਸ ਦੇ ਘਰ ਨਹੀਂ ਗਿਆ। ਇਸ ਦੀ ਬਜਾਏ ਉਹ ਉਨ੍ਹਾਂ ਦੀ ਦੁਕਾਨ ਦੇ ਬਾਹਰ ਕਾਰ ਵਿੱਚ ਸੌਂ ਗਿਆ। ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਹ ਉਥੋਂ ਕਾਰ ਲੈ ਕੇ ਤਲਵਾੜਾ ਵੱਲ ਚਲਾ ਗਿਆ। ਉਸ ਨੇ ਇਸ ਹਾਦਸੇ ਦੀ ਸਾਰੀ ਜਾਣਕਾਰੀ ਜੋਗਰਾਜ ਦੇ ਪਰਿਵਾਰ ਨੂੰ ਦੇ ਦਿੱਤੀ ਹੈ।

Related post

Iran ਈਰਾਨ ਦੇ ਰਾਸ਼ਟਰਪਤੀ ਰਾਏਸੀ ਸਮੇਤ 9 ਜਣਿਆਂ ਦੀ ਹੋਈ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦੀ ਮੌਤ ’ਤੇ ਦੁੱਖ ਜਤਾਇਆ

Iran ਈਰਾਨ ਦੇ ਰਾਸ਼ਟਰਪਤੀ ਰਾਏਸੀ ਸਮੇਤ 9 ਜਣਿਆਂ ਦੀ…

ਤਹਿਰਾਨ, 20 ਮਈ, ਨਿਰਮਲ : ਈਰਾਨ ਦੇ ਰਾਸ਼ਟਰਪਤੀ ਰਾਏਸੀ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ’ਤੇ…
ਹਰਿਆਣਾ : ਸੜਕ ਹਾਦਸੇ ਵਿਚ ਦੋ ਔਰਤਾਂ ਸਮੇਤ 3 ਦੀ ਮੌਤ

ਹਰਿਆਣਾ : ਸੜਕ ਹਾਦਸੇ ਵਿਚ ਦੋ ਔਰਤਾਂ ਸਮੇਤ 3…

ਰੇਵਾੜੀ, 20 ਮਈ, ਨਿਰਮਲ : ਹਰਿਆਣਾ ਦੇ ਰੇਵਾੜੀ ਵਿਚ ਸੋਮਵਾਰ ਸਵੇਰੇ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿਚ 2 ਮਹਿਲਾਵਾਂ ਸਮੇਤ 3…
ਲੁਧਿਆਣਾ ਵਿਚ ਸੀਐਮ ਮਾਨ ਅੱਜ ਕਰਨਗੇ ਪ੍ਰਚਾਰ

ਲੁਧਿਆਣਾ ਵਿਚ ਸੀਐਮ ਮਾਨ ਅੱਜ ਕਰਨਗੇ ਪ੍ਰਚਾਰ

ਲੁਧਿਆਣਾ, 20 ਮਈ, ਨਿਰਮਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿੱਚ ਹਨ। ਉਹ ਬੀਤੀ ਰਾਤ ਸ਼ਹਿਰ ਵਿੱਚ…