ਹਿਮਾਚਲ ‘ਚ ਭਾਰੀ ਮੀਂਹ ਕਾਰਨ ਤਬਾਹੀ : ਹਾਈਵੇਅ ਬੰਦ; ਡਿੱਗੀਆਂ ਢਿੱਗਾਂ

ਹਿਮਾਚਲ ‘ਚ ਭਾਰੀ ਮੀਂਹ ਕਾਰਨ ਤਬਾਹੀ : ਹਾਈਵੇਅ ਬੰਦ; ਡਿੱਗੀਆਂ ਢਿੱਗਾਂ

ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ 35 ਘੰਟਿਆਂ ਤੋਂ ਵੱਧ ਸਮੇਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ 500 ਤੋਂ ਵੱਧ ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਰੋਕ ਦਿੱਤਾ ਗਿਆ ਹੈ। ਚੰਡੀਗੜ੍ਹ-ਮਨਾਲੀ, ਕਾਲਕਾ-ਸ਼ਿਮਲਾ ਅਤੇ ਸ਼ਿਮਲਾ-ਬਿਲਾਸਪੁਰ ਨੈਸ਼ਨਲ ਹਾਈਵੇਅ ਕਈ ਥਾਵਾਂ ‘ਤੇ ਬੰਦ ਹਨ।

ਮੰਡੀ ਜ਼ਿਲੇ ਦੀ ਬਲਾਹ ਘਾਟੀ ‘ਚ ਡੁੱਬਣ ਕਾਰਨ 300 ਤੋਂ ਵੱਧ ਘਰ, 35 ਤੋਂ ਵੱਧ ਵਾਹਨ ਨੁਕਸਾਨੇ ਗਏ ਹਨ। ਨਾਚਨ ਦੇ ਚੁਨਾਹਾਨ ‘ਚ ਬੱਦਲ ਫਟਣ ਕਾਰਨ ਘਰ, ਖੇਤ ਅਤੇ ਪਸ਼ੂ ਵਹਿ ਗਏ। ਢਾਂਡਾ ਨੇੜੇ ਸ਼ਿਮਲਾ-ਮਨਾਲੀ ਹਾਈਵੇਅ ‘ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ।

ਬਿਲਾਸਪੁਰ ਜ਼ਿਲ੍ਹੇ ਵਿੱਚ ਡਿਬ ਨਾਮਕ ਸਥਾਨ ਵਿੱਚ ਮੀਂਹ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇੱਥੇ ਬਾਰਿਸ਼ ਕਾਰਨ ਆਏ ਹੜ੍ਹ ਅਤੇ ਮਲਬੇ ਵਿੱਚ ਦੋ ਟਰਾਲੀਆਂ, ਇੱਕ ਕਾਰ, ਗਾਵਾਂ, ਮੱਝਾਂ ਅਤੇ ਬੱਕਰੀਆਂ ਵਹਿ ਗਈਆਂ।

Related post

ਚੰਡੀਗੜ੍ਹ ’ਚ ਕੱਲ੍ਹ ਨੂੰ ਪੈ ਸਕਦੈ ਮੀਂਹ

ਚੰਡੀਗੜ੍ਹ ’ਚ ਕੱਲ੍ਹ ਨੂੰ ਪੈ ਸਕਦੈ ਮੀਂਹ

ਚੰਡੀਗੜ੍ਹ, 3 ਮਈ, ਨਿਰਮਲ : ਜਦੋਂ ਤੋਂ ਗਰਮੀ ਦਾ ਮੌਸਮ ਸ਼ੁਰੂ ਹੋਇਆ ਹੈ। ਪੱਛਮੀ ਗੜਬੜੀ ਕਾਰਨ ਵਿਚ ਵਿਚਾਲੇ ਬਰਸਾਤ ਹੋ ਜਾਂਦੀ…
ਚੀਨ ਵਿਚ ਮੀਂਹ ਕਾਰਨ 34 ਲੋਕਾਂ ਦੀ ਮੌਤ

ਚੀਨ ਵਿਚ ਮੀਂਹ ਕਾਰਨ 34 ਲੋਕਾਂ ਦੀ ਮੌਤ

ਬੀਜਿੰਗ, 2 ਮਈ, ਨਿਰਮਲ : ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਵਿੱਚ ਬੁੱਧਵਾਰ ਨੂੰ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ ਦਾ ਇੱਕ ਹਿੱਸਾ…
ਕੀਨੀਆ ‘ਚ ਹੜ੍ਹ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 169

ਕੀਨੀਆ ‘ਚ ਹੜ੍ਹ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ…

ਕੀਨੀਆ, 1 ਮਈ, ਪਰਦੀਪ ਸਿੰਘ: ਕੀਨੀਆ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ…