ਲਾਸ ਐਂਜਲਸ ਵਿਚ ਵੱਡਾ ਡਾਕਾ, 3 ਕਰੋੜ ਡਾਲਰ ਲੈ ਗਏ

ਲਾਸ ਐਂਜਲਸ ਵਿਚ ਵੱਡਾ ਡਾਕਾ, 3 ਕਰੋੜ ਡਾਲਰ ਲੈ ਗਏ

ਲਾਸ ਐਂਜਲਸ, 5 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਲੇਫੋਰਨੀਆ ਦੇ ਲਾਸ ਐਂਜਲਸ ਸ਼ਹਿਰ ਦੇ ਸਭ ਤੋਂ ਵੱਡੇ ਡਾਕਿਆਂ ਵਿਚੋਂ ਇਕ ਨੂੰ ਅੰਜਾਮ ਦਿੰਦਿਆਂ 3 ਕਰੋੜ ਡਾਲਰ ਦੀ ਨਕਦੀ ਗਾਇਬ ਕਰ ਦਿਤੀ ਗਈ। ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ ਨਕਦੀ ਰੱਖਣ ਵਾਲੀ ਇਕ ਇਮਾਰਤ ਵਿਚ ਐਤਵਾਰ ਰਾਤ ਵਾਪਰੀ। ਇਮਾਰਤ ਦੀ ਕੰਧ ਵਿਚ ਸੰਨ੍ਹ ਲਾ ਕੇ ਚੋਰ ਅੰਦਰ ਦਾਖਲ ਹੋਏ ਅਤੇ ਮੋਟੀ ਰਕਮ ਲੈ ਕੇ ਫਰਾਰ ਹੋ ਗਏ। ਦੂਜੇ ਪਾਸੇ ਪੜਤਾਲ ਨਾਲ ਸਬੰਧਤ ਸੂਤਰਾਂ ਨੇ ਦੱਸਿਆ ਕਿ ਨਕਦੀ ਵਾਲੀ ਤਿਜੋਰੀ ਤੱਕ ਪਹੁੰਚਣ ਲਈ ਚੋਰ ਨੇ ਗਾਰਡਾਵਰਲਡ ਇਮਾਰਤ ਦੀ ਛੱਤ ਤੋੜੀ ਪਰ ਇਕ ਗੱਲ ਹੁਣ ਤੱਕ ਸਮਝ ਨਹੀਂ ਆਈ ਕਿ ਆਖਰ ਸੁਰੱਖਿਆ ਅਲਾਰਮ ਕਿਉਂ ਨਾ ਵੱਜਿਆ।

ਐਤਵਾਰ ਨੂੰ ਹੋਈ ਵਾਰਦਾਤ ਬਾਰੇ ਕਿਸੇ ਨੂੰ ਕੰਨੋ-ਕੰਨ ਖਬਰ ਨਾ ਹੋਈ

ਇਮਾਰਤ ਦੀ ਸੁਰੱਖਿਆ ਸੰਭਾਲਣ ਦੀ ਜ਼ਿੰਮੇਵਾਰੀ ਇਕ ਕੈਨੇਡੀਅਨ ਕੰਪਨੀ ਕੋਲ ਹੈ ਅਤੇ ਉਸ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਇਮਾਰਤ ਵਿਚ ਵੱਡੀ ਲੁੱਟ ਹੋਣ ਬਾਰੇ ਸੋਮਵਾਰ ਉਸ ਵੇਲੇ ਪਤਾ ਲੱਗਾ ਜਦੋਂ ਤਿਜੋਰੀ ਖੋਲ੍ਹੀ ਗਈ। ਇਹ ਵੀ ਪਤਾ ਲੱਗਾ ਹੈ ਕਿ ਡਾਕੇ ਦੌਰਾਨ ਇਮਾਰਤ ਦੇ ਇਕ ਹਿੱਸੇ ਦਾ ਅਲਾਰਮ ਵੱਜਿਆ ਜੋ ਪੁਲਿਸ ਥਾਣਿਆਂ ਨਾਲ ਜੁੜਿਆ ਨਹੀਂ ਸੀ ਹੋਇਆ। ਇਮਾਰਤ ਅੰਦਰ ਕਰੋੜਾਂ ਡਾਲਰ ਪਏ ਹੋਣ ਦੀ ਗੱਲ ਵੀ ਗਿਣੇ ਚੁਣੇ ਲੋਕਾਂ ਨੂੰ ਪਤਾ ਸੀ ਪਰ ਇਸ ਦੇ ਬਾਵਜੂਦ ਵਾਰਦਾਤ ਹੋ ਗਈ।

ਸੋਮਵਾਰ ਨੂੰ ਤਿਜੋਰੀ ਖੋਲ੍ਹਣ ’ਤੇ ਡਾਕੇ ਬਾਰੇ ਪਤਾ ਲੱਗਾ

ਸੁਰੱਖਿਆ ਮਾਹਰਾਂ ਮੁਤਾਬਕ ਬਿਲਕੁਲ ਫਿਲਮੀ ਤਰੀਕੇ ਨਾਲ ਡਾਕੇ ਨੂੰ ਅੰਜਾਮ ਦਿਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਲਾਸ ਐਂਜਲਸ ਵਿਚ ਆਖਰੀ ਵੱਡਾ ਡਾਕਾ 12 ਸਤੰਬਰ 1997 ਨੂੰ ਵੱਜਿਆ ਸੀ ਜਦੋਂ ਇਕ ਕਰੋੜ 89 ਲੱਖ ਡਾਲਰ ਲੁੱਟੇ ਗਏ। ਇਹ ਡਾਕਾ ਮਾਰਨ ਵਾਲੇ ਫੜੇ ਗਏ ਸਨ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…