ਬੱਸ ਕੰਡਕਟਰ ਤੇ ਔਰਤ ਵਿਚਾਲੇ ਹੋਇਆ ਝਗੜਾ, ਟਿਕਟਾਂ ਕੱਟਣ ਵਾਲੀ ਮਸ਼ੀਨ ਖੋਹੀ

ਬੱਸ ਕੰਡਕਟਰ ਤੇ ਔਰਤ ਵਿਚਾਲੇ ਹੋਇਆ ਝਗੜਾ, ਟਿਕਟਾਂ ਕੱਟਣ ਵਾਲੀ ਮਸ਼ੀਨ ਖੋਹੀ

ਜਲੰਧਰ, 22 ਜੂਨ, ਹ.ਬ. : ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਇੱਕ ਔਰਤ ਨੇ ਹੰਗਾਮਾ ਮਚਾ ਦਿੱਤਾ। ਜਦੋਂ ਉਸ ਨੂੰ ਬੱਸ ਵਿੱਚ ਚੜ੍ਹਨ ਨਹੀਂ ਦਿੱਤਾ ਗਿਆ ਤਾਂ ਔਰਤ ਨੇ ਕੰਡਕਟਰ ਤੋਂ ਟਿਕਟਾਂ ਕੱਟਣ ਵਾਲੀ ਮਸ਼ੀਨ ਖੋਹ ਲਈ। ਇਸ ਦੇ ਨਾਲ ਹੀ ਉਸ ਨੇ ਕੰਡਕਟਰ ’ਤੇ ਵੀ ਹੱਥ ਚੁੱਕਿਆ। ਔਰਤ ਵਾਰ-ਵਾਰ ਕੰਡਕਟਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਸਵਾਰੀਆਂ ਨੇ ਔਰਤ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਔਰਤ ਉਨ੍ਹਾਂ ਨਾਲ ਵੀ ਉਲਝ ਗਈ। ਜਦੋਂ ਕੰਡਕਟਰ ਆਪਣੇ ਮੋਬਾਈਲ ਨਾਲ ਔਰਤ ਦੇ ਦੁਰਵਿਵਹਾਰ ਦੀ ਵੀਡੀਓ ਬਣਾ ਰਿਹਾ ਸੀ ਤਾਂ ਔਰਤ ਹੋਰ ਵੀ ਗੁੱਸੇ ਵਿੱਚ ਆ ਗਈ। ਉਹ ਕੰਡਕਟਰ ਨੂੰ ਧਮਕੀਆਂ ਦੇਣ ਲੱਗੀ। ਜਦੋਂ ਕੰਡਕਟਰ ਨੇ ਕਿਹਾ ਕਿ ਉਹ ਥਾਣੇ ਫੋਨ ਕਰੇਗਾ ਤਾਂ ਔਰਤ ਨੇ ਕਿਹਾ ਕਿ ਫੋਨ ਉਸ ਕੋਲ ਵੀ ਹੈ। ਇਸ ਤੋਂ ਪਹਿਲਾਂ ਉਹ ਥਾਣੇ ਵਿਚ ਫੋਨ ਕਰੇਗੀ। ਬੱਸ ’ਚ ਹੰਗਾਮੇ ਦੌਰਾਨ ਔਰਤ ਨੇ ਟਿਕਟ ਕੱਟਣ ਵਾਲੀ ਮਸ਼ੀਨ ਖੋਹ ਕੇ ਆਪਣੇ ਬੈਗ ’ਚ ਪਾ ਲਈ। ਕੰਡਕਟਰ ਦੇ ਕਹਿਣ ’ਤੇ ਉਸ ਨੇ ਕਿਹਾ ਕਿ ਉਹ ਮਸ਼ੀਨ ਨਹੀਂ ਦੇਵੇਗੀ। ਜਦੋਂ ਦੇਰੀ ਹੁੰਦੀ ਦੇਖ ਸਵਾਰੀਆਂ ਨੇ ਔਰਤ ਨੂੰ ਥੋੜ੍ਹਾ ਸਮਝਾਇਆ ਤਾਂ ਕੰਡਕਟਰ ਨੂੰ ਮਸ਼ੀਨ ਸੌਂਪਣ ਦੀ ਬਜਾਏ ਉਸ ਨੇ ਥੱਲੇ ਸੁੱਟ ਦਿੱਤੀ।

Related post

ਕੈਂਸਰ ਤੋਂ ਬਚਣ ਲਈ ਅਪਣਾਓ ਇਹ ਟਿੱਪਸ

ਕੈਂਸਰ ਤੋਂ ਬਚਣ ਲਈ ਅਪਣਾਓ ਇਹ ਟਿੱਪਸ

ਚੰਡੀਗੜ੍ਹ. 20 ਮਈ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਮਨੁੱਖ ਆਪਣੀ ਜਿੰਦਗੀ ਵਿੱਚ ਭੱਜਦੌਰ ਜਿਆਦਾ ਕਰਦਾ ਹੈ ਅਤੇ ਉਹ ਆਪਣੇ ਖਾਣ-ਪੀਣ ਵਾਲੀਆਂ…
ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਚੰਡੀਗੜ੍ਹ, 20 ਮਈ, ਨਿਰਮਲ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਲਗਾਤਾਰ ਵਧ ਰਹੀ…
ਦਿੱਲੀ ਤੋਂ ਲੈ ਕੇ ਬਠਿੰਡਾ ਤੱਕ ਅਸਮਾਨ ‘ਚ ਅੱਗ, 45 ਡਿਗਰੀ ਦਰਜ ਕੀਤਾ ਤਾਪਮਾਨ

ਦਿੱਲੀ ਤੋਂ ਲੈ ਕੇ ਬਠਿੰਡਾ ਤੱਕ ਅਸਮਾਨ ‘ਚ ਅੱਗ,…

ਨਵੀਂ ਦਿੱਲੀ, 20 ਮਈ, ਪਰਦੀਪ ਸਿੰਘ: ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਦਿੱਲੀ ਸਮੇਤ ਪੰਜਾਬ,…