ਬੀ.ਸੀ. ਦੇ ਚਿਲੀਵੈਕ ਤੋਂ 50 ਲੱਖ ਡਾਲਰ ਦੇ ਨਸ਼ੇ ਅਤੇ ਹਥਿਆਰ ਬਰਾਮਦ

ਬੀ.ਸੀ. ਦੇ ਚਿਲੀਵੈਕ ਤੋਂ 50 ਲੱਖ ਡਾਲਰ ਦੇ ਨਸ਼ੇ ਅਤੇ ਹਥਿਆਰ ਬਰਾਮਦ

ਚਿਲੀਵੈਕ, 18 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਚਿਲੀਵੈਕ ਸ਼ਹਿਰ ਵਿਚ ਕਈ ਟਿਕਾਣਿਆਂ ’ਤੇ ਛਾਪੇ ਮਾਰਦਿਆਂ ਆਰ.ਸੀ.ਐਮ.ਪੀ. ਵੱਲੋਂ 5 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਸਣੇ ਨਕਦੀ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੇ ਨਸ਼ਿਆਂ ਵਿਚ 14 ਕਿਲੋ ਫੈਂਟਾਨਿਲ, 8 ਕਿਲੋ ਕੋਕੀਨ ਅਤੇ 27 ਕਿਲੋ ਮੈਥਮਫੈਟਾਮਿਨ ਸ਼ਾਮਲ ਹਨ। ਚਿਲੀਵੈਕ ਤੋਂ ਇਲਾਵਾ ਵੈਨਕੂਵਰ ਅਤੇ ਸਰੀ ਸ਼ਹਿਰਾਂ ਵਿਚ ਵੀ ਛਾਪੇ ਮਾਰੇ ਗਏ ਜਿਥੇ ਪੰਜ ਲੱਖ ਡਾਲਰ ਦੀ ਕੈਨੇਡੀਅਨ ਕਰੰਸੀ, ਚਾਰ ਪਸਤੌਲਾਂ, ਤਿੰਨ ਲੰਮੀਆਂ ਬੰਦੂਕਾਂ ਅਤੇ ਚਾਰ ਗੱਡੀਆਂ ਬਰਾਮਦ ਕੀਤੀਆਂ ਗਈਆਂ।

ਆਰ.ਸੀ.ਐਮ.ਪੀ. ਨੇ ਕਈ ਟਿਕਾਣਿਆਂ ’ਤੇ ਮਾਰੇ ਛਾਪੇ

21 ਸਾਲ ਤੋਂ 40 ਸਾਲ ਉਮਰ ਵਾਲੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਅੱਗੇ ਪੜਤਾਲ ਕੀਤੀ ਜਾ ਰਹੀ ਹੈ। ਚਿਲੀਵੈਕ ਆਰ.ਸੀ.ਐਮ.ਪੀ. ਦੇ ਸੁਪਰਡੈਂਟ ਡੇਵੀ ਲੀ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਨੈਟਵਰਕ ਦਾ ਲੱਕ ਤੋੜਨ ਵਾਸਤੇ ਹਰ ਹੀਲਾ ਵਰਤਿਆ ਜਾ ਰਿਹਾ ਹੈ ਅਤੇ ਹਾਲ ਹੀ ਮਿਲੀ ਸਫਲਤਾ ਨਾਲ ਪੁਲਿਸ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਦੇ ਯਤਨਾਂ ਸਦਕਾ ਜ਼ਹਿਰੀਲੇ ਪਦਾਰਥ ਗਲੀਆਂ ਵਿਚ ਵਿਕਣ ਤੋਂ ਬਚ ਗਏ ਅਤੇ ਕਈ ਕੀਮਤੀ ਜਾਨਾਂ ਵੀ ਬਚਾਉਣੀਆਂ ਸੰਭਵ ਹੋ ਸਕੀਆਂ। ਆਰ.ਸੀ.ਐਮ.ਪੀ. ਨੇ ਦਾਅਵਾ ਕੀਤਾ ਕਿ ਭਵਿੱਖ ਵਿਚ ਵੀ ਨਸ਼ਾ ਤਸਕਰੀ ਦੀਆਂ ਜੜ੍ਹਾਂ ਨੂੰ ਖਤਮ ਕਰਦਿਆਂ ਆਪਣੀ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਦੇ ਯਤਨ ਕੀਤੇ ਜਾਣਗੇ।

Related post

India T20 WC squad: T20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਹੜੇ-ਕਿਹੜੇ ਖਿਡਾਰੀ ਨੂੰ ਮਿਲਿਆ ਮੌਕਾ

India T20 WC squad: T20 ਵਿਸ਼ਵ ਕੱਪ ਲਈ ਭਾਰਤੀ…

ਨਵੀਂ ਦਿੱਲੀ, 30 ਅਪ੍ਰੈਲ, ਪਰਦੀਪ ਸਿੰਘ: ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ…
ਜਲੰਧਰ ਦੇ ਹਸਪਤਾਲ ਨੂੰ ਲਗਾਇਆ ਲੱਖਾਂ ਰੁਪਏ ਦਾ ਜੁਰਮਾਨਾ

ਜਲੰਧਰ ਦੇ ਹਸਪਤਾਲ ਨੂੰ ਲਗਾਇਆ ਲੱਖਾਂ ਰੁਪਏ ਦਾ ਜੁਰਮਾਨਾ

ਜਲੰਧਰ, 30 ਅਪੈ੍ਰਲ, ਨਿਰਮਲ : ਖਪਤਕਾਰ ਅਦਾਲਤ ਨੇ ਜਲੰਧਰ ਦੀ ਸਭ ਤੋਂ ਵੱਡੀ ਪੀਮਸ ਮੈਡੀਕਲ ਐਂਡ ਐਜੂਕੇਸ਼ਨਲ ਚੈਰੀਟੇਬਲ ਸੁਸਾਇਟੀ ਦੇ ਡਾਕਟਰ…
ਜੇਕਰ ਤੁਸੀਂ ਆਪਣੇ ਪਾਚਣ ਤੰਤਰ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਖਾਓ ਇਹ ਫ਼ਲ

ਜੇਕਰ ਤੁਸੀਂ ਆਪਣੇ ਪਾਚਣ ਤੰਤਰ ਨੂੰ ਠੀਕ ਕਰਨਾ ਚਾਹੁੰਦੇ…

ਚੰਡੀਗੜ੍ਹ, 30 ਅਪ੍ਰੈਲ, ਪਰਦੀਪ ਸਿੰਘ: ਗਰਮੀ ਦੇ ਮੌਸਮ ਵਿੱਚ ਭੁੱਖ ਘੱਟ ਲਗਣ ਦੇ ਕਾਰਨ ਖਾਣਾ ਘੱਟ ਖਾ ਹੁੰਦਾ ਹੈ ਜਿਸ ਕਰਕੇ…