ਪਠਾਨਕੋਟ ਵਿਚ ਆਰਮੀ ਸਟੇਸ਼ਨ ਕੋਲ ਧਮਾਕਾ

ਪਠਾਨਕੋਟ ਵਿਚ ਆਰਮੀ ਸਟੇਸ਼ਨ ਕੋਲ ਧਮਾਕਾ


ਪਠਾਨਕੋਟ, 25 ਅਪ੍ਰੈਲ, ਨਿਰਮਲ : ਪਠਾਨਕੋਟ ਦੇ ਆਰਮੀ ਸਟੇਸ਼ਨ ਨੇੜੇ ਨਹਿਰ ਦੇ ਕੰਢੇ ਵੀਰਵਾਰ ਸਵੇਰੇ ਧਮਾਕਾ ਹੋਇਆ। ਇਸ ਧਮਾਕੇ ਦੀ ਆਵਾਜ਼ ਦੋ ਕਿਲੋਮੀਟਰ ਤੱਕ ਸੁਣਾਈ ਦਿੱਤੀ, ਜਿਸ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਮੌਕੇ ਤੋਂ ਕਿਸੇ ਚੀਜ਼ ਦੇ ਟੁਕੜੇ ਵੀ ਮਿਲੇ ਹਨ। ਜਿਸ ਥਾਂ ’ਤੇ ਧਮਾਕਾ ਹੋਇਆ, ਉਹ ਆਰਮੀ ਸਟੇਸ਼ਨ ਤੋਂ ਕਰੀਬ 30 ਮੀਟਰ ਦੂਰ ਹੈ। ਇੱਥੇ ਸਟਰੀਟ ਵਿਕਰੇਤਾ ਬੈਠਦੇ ਹਨ। ਆਸ-ਪਾਸ ਦੇ ਲੋਕਾਂ ਮੁਤਾਬਕ ਇਹ ਆਵਾਜ਼ ਬੰਬ ਧਮਾਕੇ ਵਰਗੀ ਸੀ।

ਇਹ ਵੀ ਪੜ੍ਹੋ

ਬਾਲੀਵੁਡ ਐਕਟਰ ਸੰਜੇ ਦੱਤ ਨੂੰ ਸੰਮਨ ਭੇਜਣ ਦੇ 2 ਦਿਨ ਬਾਅਦ ਮਹਾਰਾਸ਼ਟਰ ਸਾਈਬਰ ਸੈਲ ਨੇ ਹੁਣ ਅਦਾਕਾਰਾ ਤਮੰਨਾ ਭਾਟੀਆ ਨੂੰ ਸੰਮਨ ਭੇਜਿਆ ਹੈ। ਮਾਮਲਾ 2023 ਵਿਚ ਮਹਾਦੇਵ ਆਨਲਾਈਨ ਗੇਮਿੰਗ ਅਤੇ ਬੈਟਿੰਗ ਐਪ ਨਾਲ ਸਬੰਧਤ ਫੇਅਰਪਲੇ ਐਪ ’ਤੇ ਆਈਪੀਐਲ ਮੈਚ ਦੇਖਣ ਦਾ ਪ੍ਰਮੋਸ਼ਨ ਕਰਨ ਨਾਲ ਜੁੜਿਆ ਹੋਇਆ। ਮਹਾਰਾਸ਼ਟਰ ਸਾਈਬਰ ਸੈਲ ਨੇ ਅਦਾਕਾਰਾ ਨੂੰ 29 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ।
ਸਾਈਬਰ ਸੈਲ ਮੁਤਾਬਕ ਇਸ ਮਾਮਲੇ ਵਿਚ ਤਮੰਨਾ ਦਾ ਬਿਆਨ ਰਿਕਾਰਡ ਕੀਤਾ ਜਾਵੇਗਾ। ਤਮੰਨਾ ਕੋਲੋਂ ਪੁਛਿਆ ਜਾਵੇਗਾ ਕਿ ਉਨ੍ਹਾਂ ਫੇਅਰਪਲੇ ਦੇ ਲਈ ਕਿਸ ਨੇ ਸੰਪਰਕ ਕੀਤਾ ਸੀ ਅਤੇ ਇਸ ਦੇ ਲਈ ਉਨ੍ਹਾਂ ਨੂੰ ਕਿੰਨੇ ਪੈਸੇ ਮਿਲੇ।

ਤਮੰਨਾ ਭਾਟੀਆ ਤੋਂ ਪਹਿਲਾਂ 23 ਅਪ੍ਰੈਲ ਨੂੰ ਐਕਟਰ ਸੰਜੇ ਦੱਤ ਨੂੰ ਵੀ ਇਸ ਮਾਮਲੇ ਵਿਚ ਸੰਮਨ ਭੇਜਿਆ ਗਿਆ ਸੀ। ਸੰਜੇ ਨੂੰ ਜਦੋਂ ਇਸ ਮਾਮਲੇ ਵਿਚ ਤਲਬ ਕੀਤਾ ਗਿਆ ਤਾਂ ਐਕਟਰ ਨੇ ਕਿਹਾ ਕਿ ਉਹ ਇਸ ਸਮੇਂ ਮੁੰਬਈ ਵਿਚ ਨਹੀਂ ਹਨ ਅਤੇ ਦਿੱਤੀ ਗਈ ਤਾਰੀਕ ਨੂੰ ਪੇਸ਼ ਨਹੀਂ ਹੋ ਸਕਦੇ। ਉਨ੍ਹਾਂ ਨੇ ਅਪਣਾ ਬਿਆਨ ਦਰਜ ਕਰਾਉਣ ਲਈ ਤਾਰੀਕ ਅਤੇ ਸਮਾਂ ਮੰਗਿਆ।

ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਮਹਾਰਾਸ਼ਟਰ ਸਾਈਬਰ ਸੈਲ ਨੇ ਸਿੰਗਰ ਬਾਦਸ਼ਾਹ , ਸੰਜੇ ਦੱਤ ਅਤੇ ਜੈਕਲੀਨ ਫਰਨਾਂਡੀਜ਼ ਦੇ ਮੈਨਜਰਾਂ ਦੇ ਬਿਆਨ ਦਰਜ ਕੀਤੇ ਸੀ। ਇਹ ਤਿੰਨੋਂ ਸਿਲੇਬਸ ਫੇਅਰਪਲੇ ਐਪ ਦਾ ਪ੍ਰਮੋਸ਼ਨ ਕਰਦੇ ਆਏ ਹਨ। ਮਹਾਦੇਵ ਐਪ ਨਾਜਾਇਜ਼ ਲੈਣ ਦੇਣ ਅਤੇ ਸੱਟੇਬਾਜ਼ੀ ਨੂੰ ਲੈ ਕੇ ਵਿਭਿੰਨ ਜਾਂਚ ਏਜੰਸੀਆਂ ਦੀ ਜਾਂਚ ਦੇ ਘੇਰੇ ਵਿਚ ਹਨ।

Related post

Hansraj hans ਮੋਗਾ ਵਿਚ ਹੰਸਰਾਜ ਹੰਸ ਦਾ ਹੋਇਆ ਵਿਰੋਧ

Hansraj hans ਮੋਗਾ ਵਿਚ ਹੰਸਰਾਜ ਹੰਸ ਦਾ ਹੋਇਆ ਵਿਰੋਧ

ਮੋਗਾ, 4 ਮਈ, ਨਿਰਮਲ : ਮੋਗਾ ਦੇ ਪਿੰਡ ਡੇਮੜੂ ਵਿੱਚ ਸ਼ਨੀਵਾਰ ਨੂੰ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ…
ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ ਮੌਤ

ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ…

ਪਟਿਆਲਾ, 4 ਮਈ, ਨਿਰਮਲ : ਪਟਿਆਲਾ ਦੇ ਕੋਲ ਪੈਂਦੇ ਪਿੰਡ ਸੇਰਾ ਸਹਿਰੀ ਦੇ ਵਿੱਚ ਪਰਨੀਤ ਕੌਰ ਦਾ ਪ੍ਰੋਗਰਾਮ ਸੀ, ਜਿਸ ਵਿਚ…
ਭਾਰਤ ਵਿਚ ਸੋਨੇ ਦੀ ਤਸਕਰੀ ਕਰਦੀ ਫੜੀ ਗਈ ਅਫਗਾਨੀ ਡਿਪਲੋਮੈਟ

ਭਾਰਤ ਵਿਚ ਸੋਨੇ ਦੀ ਤਸਕਰੀ ਕਰਦੀ ਫੜੀ ਗਈ ਅਫਗਾਨੀ…

ਮੁੰਬਈ, 4 ਮਈ, ਨਿਰਮਲ : ਭਾਰਤ ਵਿੱਚ ਮੌਜੂਦ ਅਫਗਾਨਿਸਤਾਨ ਦੇ ਡਿਪਲੋਮੈਟ ਨੂੰ ਮੁੰਬਈ ਏਅਰਪੋਰਟ ਤੋਂ 25 ਕਿਲੋ ਸੋਨੇ ਦੀ ਤਸਕਰੀ ਕਰਦੇ…