ਨਿਊ ਯਾਰਕ ’ਚ ਸਿੱਖਾਂ ਵੱਲੋਂ ਰੋਸ ਵਿਖਾਵਾ

ਨਿਊ ਯਾਰਕ ’ਚ ਸਿੱਖਾਂ ਵੱਲੋਂ ਰੋਸ ਵਿਖਾਵਾ

ਨਿਊ ਯਾਰਕ, 26 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਨਿਊ ਯਾਰਕ ਸ਼ਹਿਰ ਦੇ ਸਿੱਖਾਂ ਨੇ ਰੋਸ ਵਿਖਾਵਾ ਕਰਦਿਆਂ ਮੇਅਰ ਐਰਿਕ ਐਡਮਜ਼ ਨੂੰ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਸੱਦਾ ਦਿਤਾ ਹੈ। ਬਜ਼ੁਰਗ ਸਿੱਖ ਦੇ ਕਤਲ ਅਤੇ ਨੌਜਵਾਨ ਸਿੱਖ ਦੀ ਕੁੱਟਮਾਰ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਰਿਚਮੰਡ ਹਿਲ ਦੇ ਗੁਰਦਵਾਰਾ ਸਾਹਿਬ ਅੱਗੇ ਇਕੱਤਰ ਹੋਏ ਸਿੱਖਾਂ ਅਤੇ ਸਥਾਨਕ ਆਗੂਆਂ ਵੱਲੋਂ ਪ੍ਰਸ਼ਾਸਨ ’ਤੇ ਸਵਾਲ ਉਠਾਏ ਗਏ।

2 ਹਮਲਿਆਂ ਮਗਰੋਂ ਮੇਅਰ ਤੋਂ ਕੀਤੀ ਸੁਰੱਖਿਆ ਦੀ ਮੰਗ

ਬੱਸ ਵਿਚ ਹਮਲੇ ਦਾ ਸ਼ਿਕਾਰ ਬਣੇ ਮਨੀ ਸਿੰਘ ਸੰਧੂ ਨੇ ਕਿਹਾ ਕਿ ਉਹ ਘਰੋਂ ਬਾਹਰ ਨਿਕਲਣ ਮਗਰੋਂ ਬਿਲਕੁਲ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਹਰ ਵੇਲੇ ਮਨ ਵਿਚ ਇਹੀ ਆਉਂਦਾ ਹੈ ਕਿ ਕਿਤੇ ਪੱਗ ਬੰਨ੍ਹੀ ਹੋਣ ਕਾਰਨ ਕੋਈ ਹਮਲਾ ਨਾ ਕਰ ਦੇਵੇ। ਮਨੀ ਸਿੰਘ ’ਤੇ ਹਮਲੇ ਤੋਂ ਚਾਰ ਦਿਨ ਬਾਅਦ 68 ਸਾਲ ਦੇ ਜਸਮੇਰ ਸਿੰਘ ਦਾ ਕੁੱਟ ਕੁੱਟ ਕੇ ਕਤਲ ਕਰ ਦਿਤਾ ਗਿਆ ਅਤੇ ਉਨ੍ਹਾਂ ਦੀ ਧਰਮ ਪਤਨੀ ਕੁਝ ਵੀ ਨਾ ਕਰ ਸਕੀ। ਜਸਮੇਰ ਸਿੰਘ ਦੇ ਸਪੁੱਤਰ ਸੁਬੇਗ ਸਿੰਘ ਮੁਲਤਾਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਸਿਰ ’ਤੇ ਜ਼ੋਰਦਾਰ ਵਾਰ ਕੀਤੇ ਗਏ ਅਤੇ ਸਾਹਮਣੇ ਵਾਲੇ ਦੋ ਦੰਦ ਵੀ ਟੁੱਟ ਗਏ।

Related post

ਅਮਰੀਕਾ ਵਿਚ ਫਲਸਤੀਨ ਦੇ ਸਮਰਥਨ ’ਚ ਪ੍ਰਦਰਸ਼ਨ

ਅਮਰੀਕਾ ਵਿਚ ਫਲਸਤੀਨ ਦੇ ਸਮਰਥਨ ’ਚ ਪ੍ਰਦਰਸ਼ਨ

ਵਾਸ਼ਿੰਗਟਨ, 25 ਅਪ੍ਰੈਲ, ਨਿਰਮਲ : ਅਮਰੀਕਾ ਦੀਆਂ 25 ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਵਲੋਂ ਫਲਸਤੀਨ ਦੇ ਸਮਰਥਨ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ। ਦੱਸਦੇ…
ਨਿਊਯਾਰਕ ਪੁਲਿਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ

ਨਿਊਯਾਰਕ ਪੁਲਿਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ

ਨਿਰਮਲ ਨਿਊਯਾਰਕ, 28 ਮਾਰਚ (ਰਾਜ ਗੋਗਨਾ)-ਬੀਤੇਂ ਦਿਨ ਨਿਊਯਾਰਕ ਰਾਜ ਦੇ ਕਵੀਂਸ ਦੇ ਇਲਾਕੇ ਵਿੱਚ ਬੀਤੇਂ ਦਿਨ ਸੋਮਵਾਰ ਨੂੰ ਡਿਊਟੀ ਦੀ ਲਾਈਨ…
ਪੰਜਾਬ ਦੇ ਮੰਤਰੀ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲਿਆ

ਪੰਜਾਬ ਦੇ ਮੰਤਰੀ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ…

ਨਵੀਂ ਦਿੱਲੀ,26 ਮਾਰਚ, ਨਿਰਮਲ : ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਦਾ ਵਿਰੋਧ ਪ੍ਰਦਰਸ਼ਨ ਜਾਰੀ…