ਤਾਈਵਾਨ ਤੋਂ ਅਪਣੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਵਿਚ ਅਮਰੀਕਾ

ਤਾਈਵਾਨ ਤੋਂ ਅਪਣੇ ਨਾਗਰਿਕਾਂ ਨੂੰ ਕੱਢਣ ਦੀ ਤਿਆਰੀ ਵਿਚ ਅਮਰੀਕਾ

ਵਾਸ਼ਿੰਗਟਨ, 13 ਜੂਨ, ਹ.ਬ. : ਇਨ੍ਹੀਂ ਦਿਨੀਂ ਅਮਰੀਕਾ ਤਾਈਵਾਨ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਯੋਜਨਾ ਬਣਾ ਰਿਹਾ ਹੈ। ਜੋਅ ਬਾਈਡਨ ਪ੍ਰਸ਼ਾਸਨ ਨੂੰ ਡਰ ਹੈ ਕਿ ਜੇਕਰ ਚੀਨ ਤਾਈਵਾਨ ’ਤੇ ਹਮਲਾ ਕਰਦਾ ਹੈ ਤਾਂ ਅਮਰੀਕੀ ਨਾਗਰਿਕ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਅਜਿਹੇ ’ਚ ਜੰਗ ਦੀ ਸਥਿਤੀ ਤੋਂ ਪਹਿਲਾਂ ਹੀ ਅਮਰੀਕੀ ਨਾਗਰਿਕਾਂ ਨੂੰ ਤਾਈਵਾਨ ’ਚੋਂ ਕੱਢਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਅਮਰੀਕਾ ਨੂੰ ਡਰ ਹੈ ਕਿ ਚੀਨ ਕਿਸੇ ਵੀ ਸਮੇਂ ਤਾਈਵਾਨ ’ਤੇ ਹਮਲਾ ਕਰ ਸਕਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਖੁਦ ਕਿਹਾ ਸੀ ਕਿ ਚੀਨ ਤਾਇਵਾਨ ਨੂੰ ਉਸ ਦੀ ਸੋਚ ਤੋਂ ਵੀ ਤੇਜ਼ੀ ਨਾਲ ਘੇਰ ਰਿਹਾ ਹੈ। ਅਮਰੀਕੀ ਰੱਖਿਆ ਮੰਤਰਾਲੇ ਦੀ ਹਾਲ ਹੀ ’ਚ ਲੀਕ ਹੋਈ ਖੁਫੀਆ ਰਿਪੋਰਟ ’ਚ ਵੀ ਚੀਨ ਦੇ ਤਾਈਵਾਨ ’ਤੇ ਹਮਲੇ ਦਾ ਜ਼ਿਕਰ ਹੈ। ਦ ਮੈਸੇਂਜਰ ਡਾਟ ਕਾਮ ਦੇ ਅਨੁਸਾਰ, ਇੱਕ ਸੀਨੀਅਰ ਅਮਰੀਕੀ ਖੁਫੀਆ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਤਾਈਵਾਨ ਤੋਂ ਅਮਰੀਕੀ ਨਾਗਰਿਕਾਂ ਨੂੰ ਕੱਢਣ ਦੀ ਯੋਜਨਾ ਘੱਟੋ-ਘੱਟ ਛੇ ਮਹੀਨਿਆਂ ਤੋਂ ਚੱਲ ਰਹੀ ਹੈ। ਪਿਛਲੇ ਕੁਝ ਮਹੀਨਿਆਂ ’ਚ ਇਸ ’ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਅਧਿਕਾਰੀ ਨੇ ਕਿਹਾ ਕਿ ਰੂਸ ਦੇ ਨਾਲ ਚੀਨ ਦੇ ਸਬੰਧਾਂ ਦੀ ਮਜ਼ਬੂਤੀ ਨੇ ਸਾਨੂੰ ਆਪਣੀ ਤਿਆਰੀ ਵਧਾਉਣ ਲਈ ਮਜਬੂਰ ਕੀਤਾ ਹੈ। ਉਸ ਨੇ ਇਹ ਵੀ ਜ਼ੋਰ ਦਿੱਤਾ ਕਿ ਤਾਈਵਾਨ ਵਿੱਚ ਅਮਰੀਕੀ ਨਾਗਰਿਕ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਫਿਲਹਾਲ ਜਨਤਕ ਤੌਰ ’ਤੇ ਕੋਈ ਆਦੇਸ਼ ਜਾਰੀ ਕਰਨ ਦੀ ਕੋਈ ਲੋੜ ਨਹੀਂ ਹੈ।

Related post

ਪੀਐਮ ਮੋਦੀ ਨੂੰ ਗੁਰਪਤਵੰਤ ਪਨੂੰ ਵਲੋਂ ਮਾਰਨ ਦੀ ਧਮਕੀ

ਪੀਐਮ ਮੋਦੀ ਨੂੰ ਗੁਰਪਤਵੰਤ ਪਨੂੰ ਵਲੋਂ ਮਾਰਨ ਦੀ ਧਮਕੀ

ਨਵੀਂ ਦਿੱਲੀ, 20 ਮਈ, ਨਿਰਮਲ : ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪਨੂੰ ਵਲੋਂ ਪੀਐਮ ਮੋਦੀ ਨੂੰ ਜਾਨ ਤੋਂ ਮਾਰਨ ਦੀ…
Iran ਕੌਣ ਹੈ ਇਬਾਹਿਮ ਰਾਇਸੀ, ਜਿਨ੍ਹਾਂ ਦੇ ਹੈਲੀਕਾਪਟਰ ਕਰੈਸ਼ ਦੀ ਦੁਨੀਆ ’ਚ ਹਲਚਲ

Iran ਕੌਣ ਹੈ ਇਬਾਹਿਮ ਰਾਇਸੀ, ਜਿਨ੍ਹਾਂ ਦੇ ਹੈਲੀਕਾਪਟਰ ਕਰੈਸ਼…

ਤਹਿਰਾਨ, 20 ਮਈ, ਨਿਰਮਲ : ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲੰਬੇ ਸਮੇਂ ਤੋਂ ਈਰਾਨ ਦੇ ਸਰਵਉੱਚ ਨੇਤਾ ਦੇ ਵਿਸ਼ਵਾਸਪਾਤਰ ਅਤੇ ਦੇਸ਼…
ਚੰਡੀਗੜ੍ਹ : ਮਲੋਆ ਵਿਚ ਸੀਐਮ ਯੋਗੀ ਦੀ ਰੈਲੀ ਅੱਜ

ਚੰਡੀਗੜ੍ਹ : ਮਲੋਆ ਵਿਚ ਸੀਐਮ ਯੋਗੀ ਦੀ ਰੈਲੀ ਅੱਜ

ਚੰਡੀਗੜ੍ਹ, 20 ਮਈ, ਨਿਰਮਲ : ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਰੈਲੀ ਅੱਜ ਚੰਡੀਗੜ੍ਹ ਦੇ ਮਲੋਆ ਸਥਿਤ ਸਰਕਾਰੀ ਸਕੂਲ ਨੇੜੇ ਮੈਦਾਨ ਵਿੱਚ…