ਟਰੰਪ ਨੇ 464 ਮਿਲੀਅਨ ਡਾਲਰ ਦਾ ਬੌਂਡ ਭਰਨ ਤੋਂ ਹੱਥ ਖੜ੍ਹੇ ਕੀਤੇ

ਟਰੰਪ ਨੇ 464 ਮਿਲੀਅਨ ਡਾਲਰ ਦਾ ਬੌਂਡ ਭਰਨ ਤੋਂ ਹੱਥ ਖੜ੍ਹੇ ਕੀਤੇ

ਨਿਊ ਯਾਰਕ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਮਵਾਰ ਨੂੰ ਧੋਖਾਧੜੀ ਮਾਮਲੇ ਵਿਚ 464 ਮਿਲੀਅਨ ਡਾਲਰ ਦਾ ਬੌਂਡ ਭਰਨ ਤੋਂ ਹੱਥ ਖੜ੍ਹੇ ਕਰ ਦਿਤੇ। ਨਿਊ ਯਾਰਕ ਦੀ ਅਪੀਲ ਅਦਾਲਤ ਵਿਚ ਪੇਸ਼ ਹੋਏ ਟਰੰਪ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਲ ਨੂੰ ਕੋਈ ਬੀਮਾ ਕੰਪਨੀ ਨਹੀਂ ਮਿਲੀ ਜੋ ਇਸ ਮਾਮਲੇ ਵਿਚ ਐਨੀ ਵੱਡੀ ਰਕਮ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੋਵੇ। ਅਦਾਲਤ ਵਿਚ ਇਕ ਬੀਮਾ ਏਜੰਟ ਵੀ ਪੇਸ਼ ਹੋਇਆ ਜਿਸ ਨੇ ਦੱਸਿਆ ਕਿ ਪੂਰੀ ਰਕਮ ਦਾ ਬੌਂਡ ਹਾਸਲ ਕਰਨਾ ਅਸਲ ਵਿਚ ਸੰਭਵ ਹੀ ਨਹੀਂ। ਟਰੰਪ ਦੇ ਵਕੀਲਾਂ ਦਾ ਕਹਿਣਾ ਸੀ ਕਿ ਜਾਇਦਾਦ ਦੇ ਆਧਾਰ ’ਤੇ ਬੌਂਡ ਜਾਰੀ ਕਰਨ ਦੀ ਬਜਾਏ ਨਕਦ ਰਕਮ ਮੰਗੀ ਜਾ ਰਹੀ ਹੈ।

ਅਦਾਲਤ ਵਿਚ ਪੇਸ਼ ਵਕੀਲ ਨੇ ਕਿਹਾ, ਕੋਈ ਬੀਮਾ ਕੰਪਨੀ ਨਹੀਂ ਮਿਲੀ

ਵਕੀਲਾਂ ਨੇ ਅਪੀਲ ਅਦਾਲਤ ਨੂੰ ਗੁਜ਼ਾਰਿਸ਼ ਕੀਤੀ ਕਿ ਬਾਂਡ ਦੀ ਸ਼ਰਤ ਨੂੰ ਕੁਝ ਦਿਨ ਵਾਸਤੇ ਟਾਲ ਦਿਤਾ ਜਾਵੇ। ਦੱਸ ਦੇਈਏ ਕਿ ਪਿਛਲੇ ਮਹੀਨੇ ਟਰੰਪ ਨੂੰ 355 ਮਿਲੀਅਨ ਡਾਲਰ ਅਦਾ ਕਰਨ ਦੇ ਹੁਕਮ ਦਿਤੇ ਗਏ ਸਨ ਜੋ ਉਨ੍ਹਾਂ ਨੇ ਕਥਿਤ ਤੌਰ ’ਤੇ ਨਾਜਾਇਜ਼ ਤਰੀਕੇ ਨਾਲ ਹਾਸਲ ਕੀਤੇ। ਇਸ ਰਕਮ ਵਿਚ ਵਿਆਜ ਵੀ ਜੋੜ ਦਿਤਾ ਜਾਵੇ ਤਾਂ 450 ਮਿਲੀਅਨ ਡਾਲਰ ਬਣ ਜਾਂਦੀ ਹੈ। ਟਰੰਪ ਵੱਲੋਂ ਫੈਸਲੇ ਵਿਰੁੱਧ ਅਪੀਲ ਦਾਇਰ ਕੀਤੀ ਗਈ ਪਰ ਹੁਣ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਕਾਨੂੰਨ ਦੇ ਜਾਣਕਾਰਾਂ ਮੰਨਣਾ ਹੈ ਕਿ ਟਰੰਪ ਨੂੰ ਫੀਸ, ਵਿਆਜ ਅਤੇ ਬਾਂਡ ਦੇ ਰੂਪ ਵਿਚ ਘੱਟੋ ਘੱਟ 550 ਮਿਲੀਅਨਡਾਲਰ ਦੀ ਜ਼ਰੂਰਤ ਹੋਵੇਗੀ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…