ਚੰਗਾ ਲਿਖਦੈ ਸੱਜਣਾ

ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।
ਕੁੱਝ ਮੈ ਕਹੁ ,ਕੁੱਝ ਤੂੰ ਬੋਲੀ
ਕਿੰਝ ਦਿਲ ਵਿੱਚ ਪੈਂਦੇ ਹੋਲ ਲਿਖੀ
ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।ਤੂੰ ਆਪਣਾ ਕੋਈ ਖੋਇਆ ਏ ,
ਕਿੰਨਾਂ ਕੁ ਤੂੰ ਰੋਇਆ ਏ ,
ਦਿਲ ਦੇ ਜ਼ਖ਼ਮ ਸਾਰੇ ਫਰੋਲ ਲਿਖੀ ,
ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।

ਮੇਰੇ ਵਾਂਗ ਬੇਵਕਤ ਕਿਸੇ ਸਤਾਇਆ ਹੋਣਾ,
ਜਾ ਫਿਰ ਰੋਂਦੇ ਨੂੰ ਹਸਾਇਆ ਹੋਣਾ ,
ਸੰਗੀ ਨਾ ਦਿਲ ਦੀ ਕੂੰਡੀ ਖੋਲ ਲਿਖੀ ,
ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।

ਹੁਣ ਪਤਾ ਲੱਗਿਆ ਭੇਤੀ ਸਭ ਕੁੱਝ ਲੁੱਟਦਾ ਏ,
ਤੇਰਾ ਭੀੜ ਵਿੱਚ ਦਮ ਜਿਹਾ ਘੁੱਟਦਾ ਏ,
ਕੀ-ਕੀ ਬੀਤੀ ਨਾਲ ਤੇਰੇ ਸਭ ਕੁੱਝ ਟੋਲ ਲਿਖੀ ,
ਚੰਗਾ ਲਿਖਦੈ ਸੱਜਣਾ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।

ਸੱਜਣਾ ਥੋੜ੍ਹੀ ਬਹੁਤੀ ਯਾਦ ਤਾਂ ਆਉਦੀ ਹੋਣੀ ,
ਰਾਤਾਂ ਨੂੰ ਵੀ ਸਤਾਉਂਦੀ ਹੋਣੀ ,
ਗਗਨ ਕਦੇ ਹਾਰੀ ਨਾ ਹੋਕੇ ਅਡੋਲ ਲਿਖੀ ,
ਚੰਗਾ ਲਿਖਦੈ ਧਾਲੀਵਾਲ ,
ਕਦੇ ਬਹਿ ਕੇ ਮੇਰੇ ਕੋਲ ਲਿਖੀ ।
ਗਗਨਦੀਪ ਧਾਲੀਵਾਲ ।

Related post

ਜੇਕਰ ਤੁਸੀਂ ਗਰਮੀ ਤੋਂ ਬਚਣਾ ਚਾਹੁੰਦੇ ਹੋ ਤਾਂ ਪੀਓ ਇਹ ਡਰਿੰਕ

ਜੇਕਰ ਤੁਸੀਂ ਗਰਮੀ ਤੋਂ ਬਚਣਾ ਚਾਹੁੰਦੇ ਹੋ ਤਾਂ ਪੀਓ…

ਚੰਡੀਗੜ੍ਹ, 8 ਮਈ, ਪਰਦੀਪ ਸਿੰਘ: ਹੁਣ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਗਰਮੀ ਵੱਧਣ ਕਾਰਨ ਸਰੀਰ ਵਿੱਚ ਡੀ-ਹਾਈਡ੍ਰੇਸ਼ਨ ਦੀ…
ਕਰਮਜੀਤ ਅਨੋਮਲ ਦੇ ਚੋਣ ਪ੍ਰਚਾਰ ’ਚ ਲੱਗੇ ਫ਼ਿਲਮੀ ਸਿਤਾਰੇ

ਕਰਮਜੀਤ ਅਨੋਮਲ ਦੇ ਚੋਣ ਪ੍ਰਚਾਰ ’ਚ ਲੱਗੇ ਫ਼ਿਲਮੀ ਸਿਤਾਰੇ

ਮੋਗਾ, 8 ਮਈ, ਨਿਰਮਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਦੋਸਤ ਕਰਮਜੀਤ ਸਿੰਘ ਅਨਮੋਲ ਲੋਕ ਸਭਾ ਦੇ ਚੁਣਾਵੀ…
ਕੈਨੇਡਾ ਕੱਟੜਪੰਥੀਆਂ ਨੁੂੰ ਪਨਾਹ ਦੇਣੀ ਬੰਦ ਕਰੇ : ਭਾਰਤ

ਕੈਨੇਡਾ ਕੱਟੜਪੰਥੀਆਂ ਨੁੂੰ ਪਨਾਹ ਦੇਣੀ ਬੰਦ ਕਰੇ : ਭਾਰਤ

ਨਵੀਂ ਦਿੱਲੀ, 8 ਮਈ, ਨਿਰਮਲ : ਕੈਨੇਡਾ ਵਿੱਚ ਚੱਲ ਰਹੇ ਭਾਰਤ ਵਿਰੋਧੀ ਪ੍ਰਦਰਸ਼ਨਾਂ ਨੂੰ ਲੈ ਕੇ ਭਾਰਤ ਨੇ ਇੱਕ ਵਾਰ ਫਿਰ…