ਗੁਰਸਿਮਰਨ ਮੰਡ ਨੂੰ ਲਾਰੈਂਸ ਗਿਰੋਹ ਵਲੋਂ ਧਮਕੀ

ਗੁਰਸਿਮਰਨ ਮੰਡ ਨੂੰ ਲਾਰੈਂਸ ਗਿਰੋਹ ਵਲੋਂ ਧਮਕੀ

ਲੁਧਿਆਣਾ, 26 ਜੂਨ, ਹ.ਬ. : ਲੁਧਿਆਣਾ ਵਿੱਚ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਇੱਕ ਵਾਰ ਫਿਰ ਧਮਕੀਆਂ ਮਿਲੀਆਂ ਹਨ। ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਗੈਂਗ ਦਾ ਮੈਂਬਰ ਦੱਸਿਆ ਹੈ। ਮੰਡ ਨੂੰ ਈ-ਮੇਲ ਰਾਹੀਂ ਧਮਕੀ ਮਿਲੀ ਹੈ। ਜਿਸ ਵਿੱਚ ਲਿਖਿਆ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ’ ‘ਮੰਡ ਦੇਖ ਲਿਆ ਤੂੰ ਵੀ ਸਾਡੇ ਗੁਰੂ ਸਾਹਿਬ ਬਾਰੇ ਗਲਤ ਬੋਲਿਆ, ਹੁਣ ਤੇਰੀ ਵਾਰ ਆਉਣ ਵਾਲੀ ਹੈ ਅਸੀਂ ਤੈਨੂੰ ਕਦੇ ਮੁਆਫ਼ ਨਹੀਂ ਕਰਾਂਗੇ ਤੇਰਾ ਵੀ ਟਾਈਮ ਖਤਮ ਹੋਣ ਵਾਲਾ ਹੈ। ਹੁਣ ਤੂੰ ਬਹੁਤ ਕੁਝ ਗਲਤ ਬੋਲ ਲਿਆ ਅਸੀਂ ਤੇਰੇ ਵੀ ਸਿਰ ਵਿਚ ਗੋਲੀ ਮਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰਸਿਮਰਨ ਮੰਡ ਨੇ ਦੱਸਿਆ ਕਿ ਉਨ੍ਹਾਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਸ ਈਮੇਲ ਦੇ ਬਾਰੇ ਵਿਚ ਵੀ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਅਤੇ ਹੋਰ ਸਕਿਓਰਿਟੀ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਹੈ। ਮੰਡ ਨੇ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ 7 ਕਮਾਂਡੋ ਅਤੇ ਪੀਏਪੀ ਜਵਾਨਾਂ ਨੂੰ ਵਾਪਸ ਲੈ ਲਿਆ ਗਿਆ ਹੈ। ਜੇਕਰ ਉਨ੍ਹਾਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ।

Related post

ਇਹ ਛੇ ਉਮੀਦਵਾਰ ਦੇ ਰਹੇ ਪੀਐਮ ਮੋਦੀ ਨੂੰ ਟੱਕਰ

ਇਹ ਛੇ ਉਮੀਦਵਾਰ ਦੇ ਰਹੇ ਪੀਐਮ ਮੋਦੀ ਨੂੰ ਟੱਕਰ

ਵਾਰਾਨਸੀ, ਪਰਦੀਪ ਸਿੰਘ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਜਿੱਥੇ ਆਖ਼ਰੀ ਪੜਾਅ ਯਾਨੀ ਇਕ…
ਬਾਪ ਬਣਨ ਲਈ ਅਪਣਾਓ ਇਹ ਪੰਜ ਨੁਕਤੇ

ਬਾਪ ਬਣਨ ਲਈ ਅਪਣਾਓ ਇਹ ਪੰਜ ਨੁਕਤੇ

ਚੰਡੀਗੜ੍ਹ, ਪਰਦੀਪ ਸਿੰਘ: ਹਰ ਵਿਅਕਤੀ ਦੀ ਹਮੇਸ਼ਾ ਜਵਾਨ ਰਹਿਣ ਦੀ ਇੱਛਾ ਹੁੰਦੀ ਹੈ ਪਰ ਜਿਵੇਂ-ਜਿਵੇਂ ਉਮਰ ਵੱਧਦੀ ਜਾਂਦੀ ਹੈ ਤਾਂ ਸਰੀਰ…
Lesbian : ਇਨ੍ਹਾਂ ਲੱਛਣਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਮੁੰਡਿਆਂ ‘ਚ ਨਹੀਂ ਸਗੋਂ ਕੁੜੀਆਂ ‘ਚ ਹੈ ਵਧੇਰੇ ਦਿਲਚਸਪੀ

Lesbian : ਇਨ੍ਹਾਂ ਲੱਛਣਾਂ ਤੋਂ ਪਤਾ ਲੱਗਦਾ ਹੈ ਕਿ…

ਚੰਡੀਗੜ੍ਹ, ਪਰਦੀਪ : ਜਿਹੜੀਆਂ ਔਰਤਾਂ ਮਰਦਾਂ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੀਆਂ ਜਾਂ ਦੂਜੇ ਸ਼ਬਦਾਂ ਵਿੱਚ ਉਹ ਔਰਤਾਂ ਜੋ ਮਰਦਾਂ ਵੱਲ ਜਿਨਸੀ…