ਖੇਡਾਂ ਵਿਚ ਵੀ ਸਿਆਸਤ ਕਰ ਰਹੀ ਹੈ ਕੇਂਦਰ ਸਰਕਾਰ : ਮੀਤ ਹੇਅਰ

ਖੇਡਾਂ ਵਿਚ ਵੀ ਸਿਆਸਤ ਕਰ ਰਹੀ ਹੈ ਕੇਂਦਰ ਸਰਕਾਰ : ਮੀਤ ਹੇਅਰ

ਮੋਹਾਲੀ ਦੇ ਸਟੇਡੀਅਮ ਵਿਚ ਕ੍ਰਿਕਟ ਵਿਸ਼ਵ ਕੱਪ ਦਾ ਕੋਈ ਵੀ ਮੈਚ ਨਹੀਂ
ਮੋਹਾਲੀ, 28 ਜੂਨ, ਹ.ਬ. : ਆਈਸੀਸੀ ਨੇ ਕ੍ਰਿਕਟ ਵਿਸ਼ਵ ਕੱਪ ਲਈ ਆਪਣਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਮੈਚਾਂ ਦੇ ਇਸ ਸ਼ਡਿਊਲ ਵਿੱਚ ਪੰਜਾਬ ਦਾ ਨਾਂ ਕਿਤੇ ਨਹੀਂ ਹੈ। ਹੁਣ ਇਸ ’ਤੇ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਇਸ ’ਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਦਾ ਗੁੱਸਾ ਭੜਕ ਗਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਾਈਵ ਹੋ ਕੇ ਕੇਂਦਰ ਸਰਕਾਰ ’ਤੇ ਆਪਣਾ ਗੁੱਸਾ ਕੱਢਿਆ ਹੈ।

ਮੰਤਰੀ ਮੀਤ ਹੇਅਰ ਨੇ ਕਿਹਾ ਕਿ ਇਹ ਸਭ ਕੇਂਦਰ ਸਰਕਾਰ ਦਾ ਕੰਮ ਹੈ। ਹੁਣ ਇਨ੍ਹਾਂ ਨੇ ਖੇਡਾਂ ਵਿੱਚ ਵੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਮੁਹਾਲੀ ਦਾ ਕ੍ਰਿਕਟ ਸਟੇਡੀਅਮ ਦੇਸ਼ ਦੇ ਚੋਟੀ ਦੇ 5 ਸਟੇਡੀਅਮਾਂ ਵਿੱਚੋਂ ਇੱਕ ਹੈ ਪਰ 5 ਮੈਚ ਧਰਮਸ਼ਾਲਾ (ਕਾਂਗੜਾ, ਹਿਮਾਚਲ) ਵਿੱਚ ਅਤੇ 2 ਮੈਚ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ (ਗੁਜਰਾਤ) ਵਿੱਚ ਕਰਵਾਏ ਜਾ ਰਹੇ ਹਨ। ਮੀਤ ਹੇਅਰ ਨੇ ਕਿਹਾ ਕਿ ਹੋਰਨਾਂ ਖੇਡਾਂ ਵਾਂਗ ਪੰਜਾਬ ਨੇ ਕ੍ਰਿਕਟ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ। ਪੰਜਾਬ ਨੇ ਕ੍ਰਿਕਟ ਨੂੰ ਕਈ ਵੱਡੇ ਖਿਡਾਰੀ ਦਿੱਤੇ ਹਨ। ਹਰ ਕੋਈ ਜਾਣਦਾ ਹੈ ਕਿ ਬੀਸੀਸੀਆਈ ਦਾ ਮੁਖੀ ਕੌਣ ਹੈ। ਇਹੀ ਕਾਰਨ ਹੈ ਕਿ ਕ੍ਰਿਕਟ ਵਿਸ਼ਵ ਕੱਪ ਦਾ ਉਦਘਾਟਨ ਵੀ ਗੁਜਰਾਤ ਵਿੱਚ ਹੋ ਰਿਹਾ ਹੈ ਅਤੇ ਫਾਈਨਲ ਵੀ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੀ ਹੋ ਰਿਹਾ ਹੈ।

ਉਸ ਨੂੰ ਇਸ ਵਿਤਕਰੇ ਨੂੰ ਲੈ ਕੇ ਬੀਸੀਸੀਆਈ ਕੋਲ ਆਪਣਾ ਇਤਰਾਜ਼ ਦਰਜ ਕਰਵਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ 1996 ਅਤੇ 2011 ਵਿੱਚ ਵਿਸ਼ਵ ਕੱਪ ਹੋਇਆ ਸੀ ਤਾਂ ਇਸ ਦੇ ਮੈਚ ਮੁਹਾਲੀ ਸਟੇਡੀਅਮ ਵਿੱਚ ਖੇਡੇ ਗਏ ਸਨ। ਇੱਥੇ ਏਅਰਪੋਰਟ ਤੋਂ ਲੈ ਕੇ 5 ਸਟਾਰ ਹੋਟਲ ਹਨ। ਦੁਨੀਆ ਭਰ ਤੋਂ ਆਉਣ ਵਾਲੇ ਲੋਕਾਂ ਨੂੰ ਇੱਥੇ ਰਹਿਣ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਹੈ। ਮੋਹਾਲੀ ਦੇ ਸਟੇਡੀਅਮ ਦਾ ਦਰਜਾ ਧਰਮਸ਼ਾਲਾ ਨਾਲੋਂ ਉੱਚਾ ਹੈ ਪਰ ਫਿਰ ਵੀ ਵਿਤਕਰਾ ਕੀਤਾ ਜਾ ਰਿਹਾ ਹੈ।

Related post

ਸਿਨਸਿਨੈਟੀ ਉਹਾਇਓ ਵਿੱਖੇ ਸਿੱਖ ਯੂਥ ਸਿਮਪੋਜ਼ੀਅਮ 2024 ਦਾ ਆਯੋਜਨ

ਸਿਨਸਿਨੈਟੀ ਉਹਾਇਓ ਵਿੱਖੇ ਸਿੱਖ ਯੂਥ ਸਿਮਪੋਜ਼ੀਅਮ 2024 ਦਾ ਆਯੋਜਨ

ਨਿਰਮਲ ਨਿਊਯਾਰਕ, 20 ਮਈ (ਰਾਜ ਗੋਗਨਾ )-ਸਲਾਨਾ ਸਿੱਖ ਯੂਥ ਸਿਮਪੋਜ਼ੀਅਮ- 2024 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਅਮਰੀਕਾ ਦੇ ਸੂਬੇ…
ਯਾਮੀ ਗੌਤਮ ਬਣੀ ਮਾਂ, ਜਾਣੋ ਕੀ ਰੱਖਿਆ ਨਾਮ

ਯਾਮੀ ਗੌਤਮ ਬਣੀ ਮਾਂ, ਜਾਣੋ ਕੀ ਰੱਖਿਆ ਨਾਮ

ਮੁੰਬਈ, 20 ਮਈ, ਪਰਦੀਪ ਸਿੰਘ: ‘ਵਿੱਕੀ ਡੋਨਰ’ ਫੇਮ ਅਦਾਕਾਰਾ ਭਾਵੇਂ ਫਿਲਮ ‘ਚ ਮਾਂ ਨਹੀਂ ਬਣੀ ਪਰ ਅਸਲ ਜ਼ਿੰਦਗੀ ‘ਚ ਯਾਮੀ ਗੌਤਮ…
ਹੰਸਰਾਜ ਹੰਸ ਦਾ ਮੋਗਾ ਵਿਚ ਮੁੜ ਵਿਰੋਧ

ਹੰਸਰਾਜ ਹੰਸ ਦਾ ਮੋਗਾ ਵਿਚ ਮੁੜ ਵਿਰੋਧ

ਮੋਗਾ, 20 ਮਈ, ਨਿਰਮਲ : ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਨੂੰ ਇੱਕ ਵਾਰ ਮੁੜ ਤੋਂ ਮੋਗਾ ਵਿਚ ਵਿਰੋਧ ਦਾ ਸਾਹਮਣਾ…