ਕੱਟੇ ਹੋਏ ਖੰਭ

ਕੱਟੇ ਹੋਏ ਖੰਭ

ਮਿੰਨੀ ਕਹਾਣੀ
ਮੇਰੇ ਅੱਗੇ ਦੋ ਅਖ਼ਬਾਰ ਪਏ ਹਨ। ਇੱਕ ਅੱਜ ਦਾ ਅਤੇ ਇੱਕ ਕੱਲ੍ਹ ਦਾ। ਜਿਨ੍ਹਾਂ ਵਿੱਚ ਵੱਖ -ਵੱਖ ਬੋਰਡਾਂ ਵੱਲੋਂ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦਿੱਤੇ ਪਾਸ ਕਰਨ ਦੀ ਖ਼ਬਰ ਮੁੱਖ ਪੰਨੇ ਤੇ ਛਪੀ ਹੈ। ਮੈਂ ਖ਼ਬਰ ਪੜ੍ਹਦੀ ਹੋਈ ਅਤੀਤ ਵਿੱਚ ਖੋ ਜਾਂਦੀ ਹਾਂ। ਪੇਪਰਾਂ ਤੋਂ ਪਹਿਲਾਂ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸਖ਼ਤ ਮਿਹਨਤ ਕਰਨੀ ਅਤੇ ਕਰਵਾਉਣੀ। ਫਰਵਰੀ, ਮਾਰਚ ਦਾ ਮਹੀਨਾ ਵਿਦਿਆਰਥੀਆਂ ਦੀ ਤਪੱਸਿਆ ਦਾ ਮਹੀਨਾ ਹੁੰਦਾ ਹੈ। ਮਿਹਨਤੀ ਵਿਦਿਆਰਥੀ ਪੁਜੀਸ਼ਨ ਲੈਣ ਲਈ ਅਤੇ ਕਮਜ਼ੋਰ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਣ ਲਈ ਸਿਰ ਤੋੜ ਮਿਹਨਤ ਕਰਦੇ ਹਨ। ਮਾਪਿਆਂ ਦੀ ਵੀ ਨੀਂਦ ਉੱਡ ਜਾਂਦੀ ਹੈ। ਜਿਵੇਂ ਕੋਕੂਨ ਵਿੱਚੋਂ ਨਿਕਲਦੀ ਤਿਤਲੀ ਆਪਣੇ ਖੰਭਾਂ ਨੂੰ ਚਮਕਾਉਣ ਲਈ ਪੂਰਾ ਜ਼ੋਰ ਲਗਾ ਦਿੰਦੀ ਹੈ, ਉਸੇ ਤਰ੍ਹਾਂ ਵਿਦਿਆਰਥੀ ਆਪਣੇ ਭਵਿੱਖ ਨੂੰ ਰੁਸ਼ਨਾਉਣ ਲਈ ਇਨ੍ਹਾਂ ਦਿਨਾਂ ਵਿੱਚ ਭੁੱਖ ਨੀਂਦ ਤਿਆਗ ਕੇ ਸਖ਼ਤ ਮਿਹਨਤ ਕਰਦੇ ਹਨ। ਪੇਪਰਾਂ ਤੋਂ ਪਹਿਲਾਂ ਅਧਿਆਪਕਾਂ ਵੱਲੋਂ ਪੇਪਰ ਕਰਨ ਦੇ ਤਰੀਕੇ ਦੱਸਣਾ, ਵਧੀਆ ਅੰਕ ਲੈਣ ਦੇ ਤਰੀਕੇ ਦੱਸਣਾ ਅਤੇ ਰੋਲ ਨੰਬਰ ਲੈਣ ਲਈ ਸਕੂਲ ਵਿੱਚੋਂ ਐਨ. ਓ. ਸੀ. ਲੈਣਾ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦਾ ਸੀ। ਅੱਜ ਦੀ ਖ਼ਬਰ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਜਿਵੇਂ ਕੋਕੂਨ ਵਿੱਚੋਂ ਨਿਕਲਣ ਤੋਂ ਪਹਿਲਾਂ ਹੀ ਤਿਤਲੀ ਦੇ ਖੰਭ ਕੱਟੇ ਗਏ ਹੋਣ ਅਤੇ ਦੇਸ਼ ਦਾ ਭਵਿੱਖ ਬਿਨਾਂ ਖੰਭਾਂ ਦੇ ਲੜਖੜਾਉਂਦਾ ਜਾਪਿਆ।
ਸੁਖਵਿੰਦਰ ਕੌਰ ਸਿੱਧੂ,
(ਸੰਗਰੂਰ)

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…