ਕੰਜ਼ਰਵੇਟਿਵ ਪਾਰਟੀ ਦਾ ਬੇਵਿਸਾਹੀ ਮਤਾ ਹੋਇਆ ਰੱਦ

ਕੰਜ਼ਰਵੇਟਿਵ ਪਾਰਟੀ ਦਾ ਬੇਵਿਸਾਹੀ ਮਤਾ ਹੋਇਆ ਰੱਦ

ਔਟਵਾ, 22 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਕਾਰਬਨ ਟੈਕਸ ਦੇ ਮੁੱਦੇ ’ਤੇ ਟਰੂਡੋ ਸਰਕਾਰ ਵਿਰੁੱਧ ਲਿਆਂਦਾ ਬੇਵਿਸਾਹੀ ਮਤਾ ਵੀਰਵਾਰ ਨੂੰ ਰੱਦ ਹੋ ਗਿਆ। ਨਾ ਸਿਰਫ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਨੇ ਸੱਤਾਧਾਰੀ ਲਿਬਰਲ ਪਾਰਟੀ ਦਾ ਸਾਥ ਦਿਤਾ ਸਗੋਂ ਬਲਾਕ ਕਿਊਬੈਕ ਵੀ ਮਤੇ ਦੇ ਵਿਰੁੱਧ ਭੁਗਤੀ। ਹਾਊਸ ਆਫ ਕਾਮਨਜ਼ ਵਿਚ ਪੂਰਾ ਦਿਨ ਕਾਰਬਨ ਟੈਕਸ ’ਤੇ ਬਹਿਸ ਹੋਈ ਅਤੇ ਕਈ ਐਮ.ਪੀਜ਼ ਨੇ ਕਲਾਈਮੇਟ ਪੌਲਿਸੀ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਦਾਅਵਾ ਕੀਤਾ ਕਿ ਮਸਲਾ ਸਿਆਸੀ ਰੂਪ ਅਖਤਿਆਰ ਕਰ ਚੁੱਕਾ ਹੈ।

ਕਾਰਬਨ ਟੈਕਸ ਦੇ ਮਸਲੇ ’ਤੇ ਟਰੂਡੋ ਸਰਕਾਰ ਡੇਗਣਾ ਚਾਹੁੰਦੇ ਸਨ ਪੌਇਲੀਐਵ

ਪਿਅਰੇ ਪੌਇਲੀਐਵ ਨੇ ਸੰਸਦ ਭੰਗ ਕਰਨ ਅਤੇ ਚੋਣਾਂ ਦਾ ਐਲਾਨ ਕੀਤੇ ਜਾਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਠ ਸਾਲ ਬਾਅਦ ਇਕ ਗੱਲ ਬਿਲਕੁਲ ਸਪੱਸ਼ਟ ਹੋ ਚੁੱਕੀ ਹੈ ਕਿ ਐਨ.ਡੀ.ਪੀ. ਅਤੇ ਲਿਬਰਲ ਪਾਰਟੀ ਦਾ ਪ੍ਰਧਾਨ ਮੰਤਰੀ ਕਿਸੇ ਕੰਮ ਦਾ ਨਹੀਂ ਰਿਹਾ ਜਦਕਿ ਮੁਲਕ ਵਿਚ ਅਪਰਾਧ ਵਧ ਰਹੇ ਹਨ। ਹੁਣ ਕੈਨੇਡੀਅਨ ਲੋਕ ਇਸ ਪ੍ਰਧਾਨ ਮੰਤਰੀ ਕਾਰਨ ਹੋਰ ਦੁਖ ਭੋਗਣਾ ਨਹੀਂ ਚਾਹੁੰਦੇ। ਇਥੇ ਦਸਣਾ ਬਣਦਾ ਹੈ ਕਿ ਵਿਰੋਧੀ ਧਿਰ ਦੇ ਆਗੂ ਨੇ ਟੋਰਾਂਟੋ ਦੀ ਬੇਅ ਸਟ੍ਰੀਟ ਵਿਖੇ ਇਕ ਫੰਡ ਰੇਜ਼ਿੰਗ ਸਮਾਗਮ ਵਿਚ ਸ਼ਾਮਲ ਹੋਣਾ ਸੀ, ਇਸ ਕਰ ਕੇ ਬੇਵਿਸਾਹੀ ਮਤੇ ’ਤੇ ਵੋਟਿੰਗ ਤੋਂ ਪਹਿਲਾਂ ਹੀ ਉਹ ਸਦਨ ਵਿਚੋਂ ਨਿਕਲ ਗਏ ਅਤੇ ਵਰਚੁਅਲ ਤਰੀਕੇ ਨਾਲ ਆਪਣੀ ਵੋਟ ਪਾਈ।

ਮਤੇ ਦੇ ਹੱਕ ਵਿਚ 116 ਅਤੇ ਵਿਰੋਧ ਵਿਚ 204 ਵੋਟਾਂ ਪਈਆਂ

ਐਨ.ਡੀ.ਪੀ. ਦੇ ਐਮ.ਪੀ. ਚਾਰਲੀ ਐਂਗਸ ਨੇ ਪੌਇਲੀਐਵ ਦੀ ਗੈਰਹਾਜ਼ਰੀ ’ਤੇ ਸਵਾਲ ਉਠਾਇਆ ਅਤੇ ਕਿਹਾ ਕਿ ਆਪਣੇ ਐਮ.ਪੀਜ਼ ਨੂੰ ਭਾਰੀ ਭਰਕਮ ਕੰਮ ਸੌਂਪ ਕੇ ਪੌਇਲੀਐਵ ਬਾਹਰ ਚਲੇ ਗਏ। ਲਿਬਰਲ ਪਾਰਟੀ ਦੇ ਹੱਕ ਵਿਚ 204 ਅਤੇ ਬੇਵਿਸਾਹੀ ਮਤੇ ਦੇ ਹੱਕ ਵਿਚ 116 ਵੋਟਾਂ ਪਈਆਂ।

Related post

ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ, ਬਰੈਂਪਟਨ ਸ਼ਿਟੀਜਨ ਐਵਾਰਡ ਨਾਲ ਸਨਮਾਨਿਤ

ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ, ਬਰੈਂਪਟਨ ਸ਼ਿਟੀਜਨ ਐਵਾਰਡ…

ਬੀਤੇ ਦਿਨੀਂ ਬਰੈਂਪਟਨ ਸ਼ਹਿਰ ਦੀ ਸਥਾਪਨਾ ਵਰੇ੍ਹਗੰਢ ਮੌਕੇ ਪੰਜਾਬੀ ਭਾਈਚਾਰੇ ਵਿਚ ਜਾਣੇ ਪਹਿਚਾਣੇ ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ ਨੂੰ ਬਰੈਂਪਟਨ…
ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲਿਆਂ ਵਿਚੋਂ ਇਕ ਹੈ ਅਮਨਦੀਪ ਸਿੰਘ!

ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲਿਆਂ ਵਿਚੋਂ ਇਕ…

ਬਰੈਂਪਟਨ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਚੌਥੇ ਸ਼ੱਕੀ ਅਮਨਦੀਪ ਸਿੰਘ ਅਤੇ ਉਸ ਨਾਲ ਗ੍ਰਿਫ਼ਤਾਰ ਚਾਰ ਪੰਜਾਬੀ…
ਕੈਨੇਡਾ ’ਚ ਜੰਗਲਾਂ ਦੀ ਅੱਗ ਨੇ ਮੁੜ ਖ਼ਤਰਨਾਕ ਰੂਪ ਅਖਤਿਆਰ ਕੀਤਾ

ਕੈਨੇਡਾ ’ਚ ਜੰਗਲਾਂ ਦੀ ਅੱਗ ਨੇ ਮੁੜ ਖ਼ਤਰਨਾਕ ਰੂਪ…

ਵੈਨਕੂਵਰ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਜੰਗਲਾਂ ਦੀ ਅੱਗ ਮੁੜ ਖਤਰਨਾਕ ਰੂਖ ਅਖਤਿਆਰ ਕਰਦੀ ਜਾ ਰਹੀ ਹੈ ਅਤੇ ਬੀ.ਸੀ.…