ਕੈਨੇਡਾ: ਮਾਂਟਰੀਅਲ ‘ਚ ਪੰਜਾਬ ਵਾਂਗ ਮਨਾਈ ਦੀਵਾਲੀ

ਕੈਨੇਡਾ: ਮਾਂਟਰੀਅਲ ‘ਚ ਪੰਜਾਬ ਵਾਂਗ ਮਨਾਈ ਦੀਵਾਲੀ

ਮਾਂਟਰੀਆਲ 15 ਨਵੰਬਰ (ਹਮਦਰਦ ਦੇ ਵਿਸ਼ੇਸ਼ ਪ੍ਰਤੀਨਿਧ ਮਨਿੰਦਰ ਸਿੰਘ):-ਬੀਤੇ ਦਿਨੀਂ ਕੈਨੇਡਾ ਦੇ ਕਿਊਬਿਕ ਸੂਬੇ ਵਿਚ ਪੈਂਦੇ ਪੰਜਾਬੀਆਂ ਦੀ ਭਾਰੀ ਵੱਸੋਂ ਵਾਲੇ ਮਾਂਟਰੀਆਲ ਸ਼ਹਿਰ ਵਿਖੇ ਦੀਵਾਲੀ ਦੇ ਮੌਕੇ ਤੇ ਵੱਖ-ਵੱਖ ਸਮਾਗਮ ਹੋਏ। ਅਲੀ ਜਨੌਲ ਵੈਸਟਨ ਯੂਨੀਅਨ ਵਲੋਂ ਕਈ ਪ੍ਰਕਾਰ ਦੀਆਂ ਮਿਿਠਆਈਆਂ ਦੇ ਲੰਗਰ ਲਗਾਏ ਗਏ।ਚੇਤੇ ਰਹੇ ਕਿ ਅਲੀ ਜਨੌਲ ਵੈਸਟਨ ਯੂਨੀਅਨ ਵਲੋਂ ਹਰ ਐਤਵਾਰ ਨੂੰ ਲੰਗਰ ਲਗਾਏ ਜਾਂਦੇ ਹਨ। ਉਨ੍ਹਾਂ ਵਲੋਂ ਜਿਹੜੇ ਵੀ ਲੋੜਵੰਦ ਵਿਅਕਤੀ ਜਾਂ ਨਵੇਂ ਇੰਮੀਗਰਾਂਟ ਮਾਂਟਰੀਅਲ ਆਉਂਦੇ ਹਨ ਉਨ੍ਹਾਂ ਵਲੋਂ 15 ਦਿਨ ਲਈ ਸੈਲਟਰ ਅਤੇ ਖਾਣਾ ਵਗੈਰਾ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਘੇ ਸਮਾਜ ਸੇਵੀ ਅਲੀ ਜਨੌਲ ਦੀ ਭਾਈਚਾਰੇ ਵਲੋਂ ਸ਼ਲਾਘਾ ਕੀਤੀ ਗਈ ਤੇ ਉਨ੍ਹਾਂ ਨੇ ਸੁਮੱਚੇ ਭਾਈਚਾਰੇ ਨੂੰ ਦੀਵਾਲੀ ਦੀ ਵਧਾਈ ਦਿੱਤੀ।
ਸਾਡੇ ਰਿਪੋਰਟਰ ਮਨਿੰਦਰ ਸਿੰਘ ਨੇ ਦੀਵਾਲੀ ਦੇ ਮੌਕੇ ਤੇ ਸ਼ਹਿਰ ਦੇਖਿਆ ਕਿ ਕਿਸ ਤਰ੍ਹਾਂ ਨੌਜਵਾਨਾਂ ਵਲੋਂ ਜੈਰੀ ਰੋਡ ਤੇ ਜੰਮ ਕੇ ਆਤਿਸ਼ਬਾਜੀ ਕੀਤੀ ਤੇ ਭੰਗੜੇ ਪਾਏ ਗਏ।ਮਾਂਟਰੀਅਲ ‘ਚ ਪੰਜਾਬ ਵਾਂਗ ਦੀਵਾਲੀ ਮਨਾਉਣ ਦੀ ਗੱਲ ਕਰਦਿਆਂ ਨਵਰਾਜ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਮਿਸ ਕਰ ਰਹੇ ਹਾਂ ਤੇ ਕੈਨੇਡਾ ਹੀ ਪੰਜਾਬ ਵਾਂਗ ਦੀਵਾਲੀ ਮਨਾ ਰਹੇ ਹਾਂ।
ਹਮਦਰਦ ਦੇ ਰਿਪੋਰਟਰ ਨੇ ਵੱਖ-ਵੱਖ ਗੁਰੂ ਘਰਾਂ ਵਿਚ ਬੰਦੀ ਛੋੜ ਦਿਵਸ ਦੀਆਂ ਰੌਣਕਾਂ ਨੂੰ ਵੀ ਵੇਖਿਆਂ ਤੇ ਉਨ੍ਹਾਂ ਦੱਸਿਆਂ ਕਿ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਵੱਖ-ਵੱਖ ਗੁਰੂ ਘਰਾਂ ਵਿਚ ਪਹੁੰਚੀਆਂ ਤੇ ਨਤਮਸਤਕ ਹੋਈਆਂ। ਗੁਰੂ ਦਾ ਲੰਗਰ ਅਤੁੱਟ ਵਰਤਿਆ।ਮਾਂਟਰੀਅਲ ਦੇ ਗੁਰਦੁਆਰਾ ਰਵੀਦਾਸ ਜੀ ਜੈਰੀ ਸਟਰੀਟ ਮਾਂਟਰੀਆਲ ਵਿਖੇ ਬੰਦੀ ਛੋੜ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ।

Related post

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ : ਸਿਬਿਨ ਸੀ  

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ…

– ਲੁਧਿਆਣਾ ਵਿੱਚ ਸਭ ਤੋਂ ਵੱਧ 43 ਉਮੀਦਵਾਰ ਚੋਣ ਮੈਦਾਨ ਵਿੱਚ ਚੰਡੀਗੜ੍ਹ, 18 ਮਈ, ਨਿਰਮਲ :ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ…
ਪੰਜਾਬ ’ਚ ਗਰਮੀ ਨੇ ਲੋਕਾਂ ਦੇ ਕੱਢੇ ਵੱਟ, ਤਾਪਮਾਨ 46 ਡਿਗਰੀ ਪਾਰ

ਪੰਜਾਬ ’ਚ ਗਰਮੀ ਨੇ ਲੋਕਾਂ ਦੇ ਕੱਢੇ ਵੱਟ, ਤਾਪਮਾਨ…

ਚੰਡੀਗੜ੍ਹ, 18 ਮਈ, ਨਿਰਮਲ : ਪੰਜਾਬ ਨੂੰ ਅੱਜ ਕੜਾਕੇ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਨੇ ਹੀਟ…
ਪੰਜਾਬ ’ਚ ਉਮੀਦਵਾਰਾਂ ਨੇ 20 ਸਾਲ ਦਾ ਰਿਕਾਰਡ ਤੋੜਿਆ

ਪੰਜਾਬ ’ਚ ਉਮੀਦਵਾਰਾਂ ਨੇ 20 ਸਾਲ ਦਾ ਰਿਕਾਰਡ ਤੋੜਿਆ

ਚੰਡੀਗੜ੍ਹ, 17 ਮਈ, ਨਿਰਮਲ : ਪੰਜਾਬ ਵਿਚ ਚੋਣ ਲੜ ਰਹੇ ਉਮੀਦਵਾਰਾਂ ਨੇ 20 ਸਾਲ ਦਾ ਰਿਕਾਰਡ ਤੋੜ ਦਿੱਤਾ।ਲੋਕ ਸਭਾ ਚੋਣਾਂ 2024…