ਕੈਨੇਡਾ ਦੀ ਆਨਲਾਈਨ ਪਾਸਪੋਰਟ ਯੋਜਨਾ ਬਣੀ ਚਿੱਟਾ ਹਾਥੀ

ਕੈਨੇਡਾ ਦੀ ਆਨਲਾਈਨ ਪਾਸਪੋਰਟ ਯੋਜਨਾ ਬਣੀ ਚਿੱਟਾ ਹਾਥੀ

ਟੋਰਾਂਟੋ, 23 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਵੱਲੋਂ ਐਲਾਨੀ ਆਨਲਾਈਨ ਪਾਸਪੋਰਟ ਰੀਨਿਊ ਕਰਵਾਉਣ ਦੀ ਯੋਜਨਾ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਇਟੋਬੀਕੋ ਵਿਖੇ ਸਰਵਿਸ ਕੈਨੇਡਾ ਦੇ ਦਫ਼ਤਰ ਪੁੱਜੀ ਗੁਰਜੀਤ ਕੌਰ ਤੂਰ ਨੇ ਦੱਸਿਆ ਕਿ ਕਤਾਰ ਵਿਚ ਅੱਧਾ ਘੰਟਾ ਉਡੀਕ ਕਰਨ ਮਗਰੋਂ ਉਸ ਨੂੰ ਦੂਜੇ ਦਫਤਰ ਜਾਣਾ ਪਿਆ ਜਦਕਿ ਸਰਕਾਰੀ ਯੋਜਨਾ ਮੁਤਾਬਕ ਸਭ ਕੁਝ ਆਨਲਾਈਨ ਹੋ ਜਾਣਾ ਚਾਹੀਦਾ ਸੀ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਫੈਡਰਲ ਸਰਕਾਰ ਨੇ ਮਈ 2023 ਵਿਚ ਆਨਲਾਈਨ ਪਾਸਪੋਰਟ ਯੋਜਨਾ ਦਾ ਐਲਾਨ ਕਰਦਿਆਂ ਫਾਲ ਸੀਜ਼ਨ ਤੋਂ ਇਸ ਨੂੰ ਆਰੰਭ ਕਰਨ ਦੀ ਗੱਲ ਆਖੀ ਸੀ ਪਰ ਗੁਰਜੀਤ ਕੌਰ ਤੂਰ ਦਾ ਕਹਿਣਾ ਹੈ ਕਿ ਹੁਣ ਤੱਕ ਕੁਝ ਨਹੀਂ ਬਦਲਿਆ। ਘਰ-ਪਰਵਾਰ ਦੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਉਹ ਸਰਵਿਸ ਕੈਨੇਡਾ ਦੇ ਦਫਤਰ ਜਾਣ ਲਈ ਮਜਬੂਰ ਹੋਈ। ਦੱਸ ਦੇਈਏ ਕਿ ਗੁਰਜੀਤ ਕੌਰ ਤੂਰ ਕਈ ਦਹਾਕੇ ਪਹਿਲਾਂ ਕੈਨੇਡੀਅਨ ਸਿਟੀਜ਼ਨ ਬਣੀ ਅਤੇ ਉਮੀਦ ਕਰ ਰਹੀ ਸੀ ਕਿ ਪਾਸਪੋਰਟ ਨਵਿਆਉਣ ਦੀ ਪ੍ਰਕਿਰਿਆ ਆਨਲਾਈਨ ਹੋ ਜਾਵੇਗੀ ਪਰ ਅਜਿਹਾ ਨਾ ਹੋ ਸਕਿਆ।

ਸਰਵਿਸ ਕੈਨੇਡਾ ਦੇ ਦਫਤਰਾਂ ਵਿਚ ਖੱਜਲ ਖੁਆਰ ਹੋ ਰਹੇ ਲੋਕ

ਗੁਰਜੀਤ ਤੂਰ ਨੇ ਅੱਗੇ ਕਿਹਾ ਕਿ ਸਰਕਾਰੀ ਦਾਅਵਿਆਂ ’ਤੇ ਯਕੀਨ ਕਰਦਿਆਂ ਉਨ੍ਹਾਂ ਨੇ ਆਪਣਾ ਪਾਸਪੋਰਟ ਆਨਲਾਈਨ ਰੀਨਿਊ ਕਰਵਾਉਣ ਦਾ ਹਰ ਸੰਭਵ ਯਤਨ ਕੀਤਾ ਪਰ ਕਿਤੇ ਕੋਈ ਔਪਸ਼ਨ ਨਜ਼ਰ ਨਾ ਆਈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਮਈ ਵਿਚ ਕੀਤੇ ਐਲਾਨ ਮਗਰੋਂ ਫੈਡਰਲ ਸਰਕਾਰ ਵੱਲੋਂ ਕੋਈ ਅਪਡੇਟ ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਜਨਤਕ ਤੌਰ ’ਤੇ ਇਹ ਦੱਸਿਆ ਕਿ ਯੋਜਨਾ ਸ਼ੁਰੂ ਕਿਉਂ ਨਹੀਂ ਹੋ ਸਕੀ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਇਕ ਬੁਲਾਰੇਨੇ ਕਿਹਾ ਕਿ ਆਨਲਾਈਨ ਅਰਜ਼ੀਆਂ ਲੈਣ ਦੇ ਪ੍ਰਕਿਰਿਆ ਮੁਲਤਵੀ ਕਰ ਦਿਤੀ ਗਈ ਕਿਉਂਕਿ ਮੁਲਾਂਕਣ ਦੌਰਾਨ ਕੁਝ ਕਮੀਆਂ ਮਹਿਸੂਸ ਹੋਈਆਂ। ਕੈਨੇਡਾ ਵਾਸੀਆਂ ਨੂੰ ਸੰਭਾਵਤ ਖਤਰਿਆਂ ਤੋਂ ਬਚਾਉਣ ਦੇ ਇਰਾਦੇ ਨਾਲ ਜ਼ਰੂਰੀ ਉਪਾਅ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਗੁਰਜੀਤ ਕੌਰ ਤੂਰ ਵਰਗੇ ਕੈਨੇਡੀਅਨ ਸਵਾਲ ਉਠਾ ਰਹੇ ਹਨ ਕਿ ਜਦੋਂ ਯੋਜਨਾ ਮੁਕੰਮਲ ਤੌਰ ’ਤੇ ਤਿਆਰ ਹੀ ਨਹੀਂ ਸੀ ਤਾਂ ਐਲਾਨ ਕਿਉਂ ਕੀਤਾ। ਫੈਡਰਲ ਸਰਕਾਰ ਨੇ ਸਾਡੇ ਵਰਗਿਆਂ ਨਾਲ ਥੋਥਾ ਵਾਅਦਾ ਕੀਤਾ ਜੋ ਕੋਝੇ ਮਖੌਲ ਤੋਂ ਘੱਟ ਨਹੀਂ। ਗੁਰਜੀਤ ਕੌਰ ਨੇ ਇਹ ਜਾਣਨ ਦਾ ਯਤਨ ਵੀ ਕੀਤਾ ਕਿ ਭਵਿੱਖ ਵਿਚ ਪਾਸਪੋਰਟ ਆਨਲਾਈਨ ਰੀਨਿਊ ਕਰਵਾਉਣ ਦੀ ਯੋਜਨਾ ਕਦੋਂ ਆਰੰਭ ਹੋਵੇਗੀ ਪਰ ਇਸ ਬਾਰੇ ਵੀ ਕੋਈ ਤਸੱਲੀਬਖਸ਼ ਜਵਾਬ ਨਾ ਮਿਲ ਸਕਿਆ। ਉਧਰ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਜਿਉਂ ਹੀ ਆਨਲਾਈਨ ਪਾਸਪੋਰਟ ਨਵਿਆਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਇਸ ਬਾਰੇ ਅਗਾਊਂ ਤੌਰ ’ਤੇ ਲੋਕਾਂ ਨੂੰ ਦੱਸ ਦਿਤਾ ਜਾਵੇਗਾ।

Related post

ਕੈਨੇਡਾ ਵਿਚ ਧੋਖਾਧੜੀ ਕਰਨ ਵਾਲੀ ਔਰਤ ਨੂੰ 1.48 ਲੱਖ ਡਾਲਰ ਦੇ ਜੁਰਮਾਨੇ ਨਾਲ ਸੁਣਾਈ ਡੇਢ ਸਾਲ ਦੀ ਸਜ਼ਾ

ਕੈਨੇਡਾ ਵਿਚ ਧੋਖਾਧੜੀ ਕਰਨ ਵਾਲੀ ਔਰਤ ਨੂੰ 1.48 ਲੱਖ…

ਨਿਰਮਲ ਉਨਟਾਰੀਓ , 8 ਮਈ (ਰਾਜ ਗੋਗਨਾ)- ਭਾਰਤੀ ਅਕਸਰ ਪੜ੍ਹਾਈ ਜਾਂ ਕੰਮ ਕਰਨ ਲਈ ਕੈਨੇਡਾ ਜਾਂਦੇ ਸਮੇਂ ਧੋਖਾਧੜੀ ਦਾ ਸ਼ਿਕਾਰ ਹੋ…
ਕੈਨੇਡਾ ਕੱਟੜਪੰਥੀਆਂ ਨੁੂੰ ਪਨਾਹ ਦੇਣੀ ਬੰਦ ਕਰੇ : ਭਾਰਤ

ਕੈਨੇਡਾ ਕੱਟੜਪੰਥੀਆਂ ਨੁੂੰ ਪਨਾਹ ਦੇਣੀ ਬੰਦ ਕਰੇ : ਭਾਰਤ

ਨਵੀਂ ਦਿੱਲੀ, 8 ਮਈ, ਨਿਰਮਲ : ਕੈਨੇਡਾ ਵਿੱਚ ਚੱਲ ਰਹੇ ਭਾਰਤ ਵਿਰੋਧੀ ਪ੍ਰਦਰਸ਼ਨਾਂ ਨੂੰ ਲੈ ਕੇ ਭਾਰਤ ਨੇ ਇੱਕ ਵਾਰ ਫਿਰ…
ਨਿੱਝਰ ਹੱਤਿਆ ਕਾਂਡ ਦੀ ਜਾਂਚ 3 ਗ੍ਰਿਫਤਾਰੀਆਂ ਤੱਕ ਸੀਮਤ ਨਹੀਂ, ਜਾਂਚ ਹਾਲੇ ਵੀ ਜਾਰੀ : ਟਰੂਡੋ

ਨਿੱਝਰ ਹੱਤਿਆ ਕਾਂਡ ਦੀ ਜਾਂਚ 3 ਗ੍ਰਿਫਤਾਰੀਆਂ ਤੱਕ ਸੀਮਤ…

ਕੈਨੇਡਾ ਸਾਡੀ ਸਭ ਤੋਂ ਵੱਡੀ ਸਮੱਸਿਆ : ਜੈਸ਼ੰਕਰ ਔਟਵਾ, 6 ਮਈ,ਨਿਰਮਲ : ਹਰਦੀਪ ਸਿੰਘ ਨਿੱਝਰ ਹੱਤਿਆ ਕਾਂਡ ਵਿਚ 3 ਭਾਰਤੀਆਂ ਦੀ…