ਕੈਨੇਡਾ ’ਚ ਪੰਜਾਬੀ ਨੇ ਸਰੀ ਫੂਡ ਬੈਂਕ ਨੂੰ ਦਾਨ ਕੀਤੇ ਗਰੌਸਰੀ ਦੇ ਭਰੇ ਦੋ ਟਰੱਕ

ਕੈਨੇਡਾ ’ਚ ਪੰਜਾਬੀ ਨੇ ਸਰੀ ਫੂਡ ਬੈਂਕ ਨੂੰ ਦਾਨ ਕੀਤੇ ਗਰੌਸਰੀ ਦੇ ਭਰੇ ਦੋ ਟਰੱਕ

ਸਰੀ, 28 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਜਿੱਥੇ ਦੁਨੀਆ ਭਰ ਵਿੱਚ ਆਪਣੀ ਮਿਹਨਤ ਤੇ ਲਗਨ ਸਦਕਾ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੁਹ ਰਹੇ ਹਨ, ਉੱਥੇ ਦਾਨ ਕਰਨ ਵਿੱਚ ਵੀ ਸਭ ਤੋਂ ਅੱਗੇ ਹਨ। ਇਸੇ ਤਰ੍ਹਾਂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਥਿਤ ਕਰਿਆਨਾ ਕੰਪਨੀ ‘ਫਰੂਟੀਕਾਨਾ ਚੇਨ’ ਦੇ ਸੰਸਥਾਪਕ ਤੇ ਪ੍ਰਧਾਨ ਟੋਨੀ ਸਿੰਘ ਨੇ ਵਿਸਾਖੀ ਨੂੰ ਮੱਦੇਨਜ਼ਰ ਰੱਖਦਿਆਂ ਲੋੜਵੰਦ ਲੋਕਾਂ ਦੀ ਮਦਦ ਲਈ ਗਰੌਸਰੀ ਦੇ ਭਰੇ ਦੋ ਟਰੱਕ ਸਰੀ ਫੂਡ ਬੈਂਕ ਨੂੰ ਦਾਨ ਕੀਤੇ ਹਨ।

ਕਰਿਆਨਾ ਵਪਾਰੀ ਟੋਨੀ ਸਿੰਘ ਨੇ ਕਿਹਾ ਕਿ ਉਸ ਦੀ ਕੰਪਨੀ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੱਦੇਨਜ਼ਰ ਰੱਖਦਿਆਂ 23 ਹਜ਼ਾਰ ਪੌਂਡ ਰਾਸ਼ਨ ਦਾਨ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿੱਚੋਂ 10-10 ਟਨ ਰਾਸ਼ਨ ਦੇ ਭਰੇ ਦੋ ਟਰੱਕ ਗ਼ੈਰ-ਮੁਨਾਫ਼ਾ ਨਿਊਟਨ ਵੇਅਰਹਾਊਸ ਕੋਲ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੰਪਨੀ ਵੱਲੋਂ ਰਾਸ਼ਨ ਦੀ ਹੋਰ ਸੇਵਾ ਵੀ ਸਰੀ ਫੂਡ ਬੈਂਕ ਨੂੰ ਮੁਹੱਈਆ ਕਰਵਾਈ ਜਾਵੇਗੀ।
ਸਰੀ ਬੋਰਡ ਆਫ਼ ਟਰੇਡ ਨੇ ਜਿੱਥੇ ਗਰੌਸਰੀ ਦਾਨ ਕਰਨ ’ਤੇ ਟੋਨੀ ਸਿੰਘ ਦੀ ਸ਼ਲਾਘਾ ਕੀਤੀ, ਉੱਥੇ ਹੋਰਨਾਂ ਕਮਿਊਨਿਟੀ ਲੀਡਰਾਂ ਨੂੰ ਵੀ ਟੋਨੀ ਸਿੰਘ ਤੋਂ ਪ੍ਰੇਰਨਾ ਲੈ ਕੇ ਸਰੀ ਫੂਡ ਬੈਂਕ ਲਈ ਦਾਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਫੂਡ ਬੈਂਕ ਨੂੰ ਡੱਬਾ ਬੰਦ ਪ੍ਰੋਟੀਨ, ਪੀਨਟ ਬਟਰ, ਡੱਬਾ ਬੰਦ ਸਬਜ਼ੀਆਂ, ਪਾਸਤਾ, ਸੌਸ, ਬੱਚਿਆਂ ਦਾ ਸਾਕਾਹਾਰੀ ਭੋਜਨ, ਬੱਚਿਆਂ ਲਈ ਡਾਇਪਰ, ਬੇਬੀ ਵਾਈਪਸ ਅਤੇ ਹੋਰ ਸਾਮਾਨ ਦਾਨ ਕੀਤਾ ਜਾ ਸਕਦਾ ਹੈ।

ਸਰੀ ਫੂਡ ਬੈਂਕ ਦੇ ਕਾਰਜਕਾਰੀ ਡਾਇਰੈਕਟਰ ਫੀਜ਼ਾਹ ਜੈਫ਼ਰ ਨੇ ਕਿਹਾ ਕਿ ਟੋਨੀ ਸਿੰਘ ਅਤੇ ਉਸ ਦੀ ਕੰਪਨੀ ਫਰੂਟੀਕਾਨਾ ਦਾ ਸਰੀ ਫੂਡ ਬੈਂਕ ਦਿਲੋਂ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਖੁੱਲ੍ਹੇ ਦਿਲ ਨਾਲ ਦਾਨ ਕੀਤਾ। ਇਸ ਸਾਮਾਨ ਨਾਲ ਉਨ੍ਹਾਂ ਲੋਕਾਂ ਦੀ ਮਦਦ ਹੋ ਸਕੇਗੀ, ਜਿਹੜੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹੋਰ ਵੀ ਜ਼ਿਆਦਾ ਦੁਖ-ਤਕਲੀਫ਼ਾਂ ਭੋਗ ਰਹੇ ਹਨ। ਜਿਨ੍ਹਾਂ ਕੋਲ ਰੁਜ਼ਗਾਰ ਨਹੀਂ ਹੈ ਅਤੇ ਰਾਸ਼ਨ ਤੱਕ ਲਈ ਦੂਜਿਆਂ ਦੇ ਅੱਗੇ ਹੱਥ ਅੱਡਣੇ ਪੈਂਦੇ ਹਨ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…