ਕੈਨੇਡਾ ਅਤੇ ਆਸਟ੍ਰੇਲੀਆ ਵਿਚ 2 ਪੰਜਾਬੀ ਨੌਜਵਾਨਾਂ ਦੀ ਮੌਤ

ਕੈਨੇਡਾ ਅਤੇ ਆਸਟ੍ਰੇਲੀਆ ਵਿਚ 2 ਪੰਜਾਬੀ ਨੌਜਵਾਨਾਂ ਦੀ ਮੌਤ

ਟੋਰਾਂਟੋ/ਐਡੀਲੇਡ, 23 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਅਤੇ ਆਸਟ੍ਰੇਲੀਆ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦ ਖਬਰ ਆਈ ਹੈ। ਤਿੰਨ ਸਾਲ ਪਹਿਲਾਂ ਕੈਨੇਡਾ ਪੁੱਜਾ ਬਠਿੰਡਾ ਸ਼ਹਿਰ ਦਾ ਪਾਰਸ ਦਿਲ ਦਾ ਦੌਰਾ ਪੈਣ ਕਾਰਨ ਦਮ ਤੋੜ ਗਿਆ ਜਦਕਿ ਮੁਕੇਰੀਆਂ ਨੇੜਲੇ ਪਿੰਡ ਧੀਰੋਵਾਲ ਦੇ ਵਰਿੰਦਰ ਕੁਮਾਰ ਦੱਤਾ ਦੀ ਐਡੀਲੇਡ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਾਰਸ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਉਸ ਦੇ ਦੋਸਤਾਂ ਨੇ ਦੱਸਿਆ ਕਿ ਪਾਰਸ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਐਨੀ ਮਜ਼ਬੂਤ ਨਹੀਂ ਕਿ ਕੈਨੇਡਾ ਆ ਕੇ ਅੰਤਮ ਸਸਕਾਰ ਕਰ ਸਕਣ।

ਬਠਿੰਡਾ ਦੇ ਪਾਰਸ ਅਤੇ ਮੁਕੇਰੀਆਂ ਦੇ ਵਰਿੰਦਰ ਕੁਮਾਰ ਵਜੋਂ ਹੋਈ ਸ਼ਨਾਖਤ

ਪਾਰਸ ਦੇ ਮਾਤਾ ਜੀ ਅਤੇ ਭੈਣ ਆਖਰੀ ਵਾਰ ਉਸ ਦਾ ਚਿਹਰਾ ਦੇਖਣਾ ਚਾਹੁੰਦੇ ਹਨ। ਦੂਜੇ ਪਾਸੇ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿਚ ਵਾਪਰੇ ਹਾਦਸੇ ਦੌਰਾਨ ਵਰਿੰਦਰ ਕੁਮਾਰ ਦੱਤਾ ਦੀ ਮੌਤ ਹੋ ਗਈ। ਹੁਸ਼ਿਆਰਪੁਰ ਜ਼ਿਲ੍ਹੇ ਦੀ ਮੁਕੇਰੀਆਂ ਤਹਿਸੀਲ ਵਿਚ ਆਉਂਦੇ ਪਿੰਡ ਧੀਰੋਵਾਲ ਨਾਲ ਸਬੰਧਤ ਵਰਿੰਦਰ ਕੁਮਾਰ 2018 ਵਿਚ ਆਸਟ੍ਰੇਲੀਆ ਪੁੱਜਾ ਸੀ ਅਤੇ ਹੁਣ ਜਦੋਂ ਖੁਸ਼ਹਾਲੀ ਪੈਰ ਚੁੰਮਣ ਲੱਗੀ ਤਾਂ ਉਹ ਸਦੀਵੀ ਵਿਛੋੜਾ ਦੇ ਗਿਆ। ਵਰਿੰਦਰ ਦੇ ਮਾਪਿਆਂ ਨੇ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਭੇਜਿਆ ਅਤੇ ਅਚਾਨਕ ਵਾਪਰੇ ਹਾਦਸੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ। ਵਰਿੰਦਰ ਦੇ ਪਿਤਾ ਗੁਰਬਖਸ਼ ਲਾਲ ਨੇ ਪੰਜਾਬ ਸਰਕਾਰ ਅਤੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪੁੱਤ ਦੇ ਦੇਹ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇ ਤਾਂਕਿ ਆਪਣੇ ਰੀਤ ਰਿਵਾਜ ਮੁਤਾਬਕ ਉਸ ਦਾ ਅੰਤਮ ਸਸਕਾਰ ਕੀਤਾ ਜਾ ਸਕੇ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…