ਉਨਟਾਰੀਓ ਵਿਚ ਵਾਲ-ਵਾਲ ਬਚੀ 3 ਬੱਚਿਆਂ ਅਤੇ ਮਾਂ ਦੀ ਜਾਨ

ਉਨਟਾਰੀਓ ਵਿਚ ਵਾਲ-ਵਾਲ ਬਚੀ 3 ਬੱਚਿਆਂ ਅਤੇ ਮਾਂ ਦੀ ਜਾਨ

ਟੋਰਾਂਟੋ, 22 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਪੂਰਬੀ ਇਲਾਕੇ ਇਕ ਵੱਡੀ ਤਰਾਸਦੀ ਵਾਲ ਵਾਲ ਟਲ ਗਈ ਜਦੋਂ ਇਕ ਗੱਡੀ ਅਚਾਨਕ ਬੇਕਾਬੂ ਹੋ ਕੇ ਸੇਂਟ ਲਾਰੈਂਸ ਦਰਿਆ ਵਿਚ ਜਾ ਡਿੱਗੀ। ਗੱਡੀ ਵਿਚ ਮਾਂ ਅਤੇ ਉਸ ਦੇ ਤਿੰਨ ਬੱਚੇ ਸਨ ਜਿਨ੍ਹਾਂ ਨੂੰ ਤੈਰਨਾ ਵੀ ਨਹੀਂ ਸੀ ਆਉਂਦਾ। ਖੁਸ਼ਕਿਸਮਤੀ ਨਾਲ ਇਕ ਪੁਲਿਸ ਮੁਲਾਜ਼ਮ ਚਾਰੇ ਜਣਿਆਂ ਨੂੰ ਵੇਲੇ ਸਿਰ ਬਰਫੀਲੇ ਪਾਣੀ ਵਿਚੋਂ ਕੱਢਣ ਵਿਚ ਸਫਲ ਰਿਹਾ। ਹਾਦਸਾ 10 ਮਾਰਚ ਨੂੰ ਸਾਊਥ ਗਲੈਨਗੈਰੀ ਟਾਊਨਸ਼ਿਪ ਵਿਚ ਵਾਪਰਿਆ ਜਦੋਂ ਇਕ ਗੱਡੀ ਕੰਟਰੀ ਰੋਡ 2 ’ਤੇ ਜਾ ਰਹੀ ਸੀ।

ਸੇਂਟ ਲਾਰੈਂਸ ਦਰਿਆ ਵਿਚ ਡਿੱਗੀ ਸੀ ਕਾਰ

ਅਣਦੱਸੇ ਕਾਰਨਾਂ ਕਰ ਕੇ ਇਹ ਸੜਕ ਤੋਂ ਉਤਰ ਗਈ ਅਤੇ ਦਰਿਆ ਵਿਚ ਜਾ ਡਿੱਗੀ। ਗੱਡੀ ਵਿਚ ਇਕ ਔਰਤ ਅਤੇ ਉਸ ਦੇ ਤਿੰਨ ਬੱਚੇ ਸਨ ਜਿਨ੍ਹਾਂ ਦੀ ਉਮਰ 20 ਸਾਲ, 11 ਸਾਲ ਅਤੇ ਪੰਜ ਸਾਲ ਦੱਸੀ ਜਾ ਰਹੀ ਹੈ। ਕਾਰ ਦਰਿਆ ਵਿਚ ਡਿੱਗਣ ਮਗਰੋਂ ਸਾਰੇ ਜਣੇ ਅੰਦਰ ਹੀ ਫਸ ਗਏ। ਇਸੇ ਦੌਰਾਨ ਸਭ ਤੋਂ ਵੱਡੀ ਬੇਟੀ ਦੇ ਹੱਥ ਫੋਨ ਆ ਗਿਆ ਅਤੇ ਉਸ ਨੇ 911 ’ਤੇ ਕਾਲ ਕਰ ਦਿਤੀ। ਆਰ.ਸੀ.ਐਮ.ਪੀ. ਦਾ ਇਕ ਅਫਸਰ ਇਲਾਕੇ ਵਿਚ ਹੀ ਗਸ਼ਤ ਕਰ ਰਿਹਾ ਸੀ ਜਦੋਂ ਮੌਕੇ ’ਤੇ ਪੁੱਜਾ ਅਤੇ ਦਰਿਆ ਵਿਚ ਛਾਲ ਮਾਰ ਕੇ ਚਾਰੇ ਜਣਿਆਂ ਨੂੰ ਬਾਹਰ ਕੱਢ ਲਿਆ। ਇਸੇ ਦੌਰਾਨ ਪੈਰਾਮੈਡਿਕਸ ਮੌਕੇ ’ਤੇ ਪੁੱਜ ਗਏ ਪਰ ਕਿਸੇ ਨੂੰ ਵੀ ਹਸਪਤਾਲ ਲਿਜਾਣ ਦੀ ਜ਼ਰੂਰਤ ਨਾ ਪਈ।

ਆਰ.ਸੀ.ਐਮ.ਪੀ. ਦੇ ਅਫਸਰ ਨੇ ਬਰਫੀਲੇ ਪਾਣੀ ਵਿਚੋਂ ਕੱਢਿਆ ਬਾਹਰ

Related post

ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ, ਬਰੈਂਪਟਨ ਸ਼ਿਟੀਜਨ ਐਵਾਰਡ ਨਾਲ ਸਨਮਾਨਿਤ

ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ, ਬਰੈਂਪਟਨ ਸ਼ਿਟੀਜਨ ਐਵਾਰਡ…

ਬੀਤੇ ਦਿਨੀਂ ਬਰੈਂਪਟਨ ਸ਼ਹਿਰ ਦੀ ਸਥਾਪਨਾ ਵਰੇ੍ਹਗੰਢ ਮੌਕੇ ਪੰਜਾਬੀ ਭਾਈਚਾਰੇ ਵਿਚ ਜਾਣੇ ਪਹਿਚਾਣੇ ਉਘੇ ਸਮਾਜ ਸੇਵੀ ਗਿਆਨ ਪਾਲ ਸਿੰਘ ਨੂੰ ਬਰੈਂਪਟਨ…
ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲਿਆਂ ਵਿਚੋਂ ਇਕ ਹੈ ਅਮਨਦੀਪ ਸਿੰਘ!

ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲਿਆਂ ਵਿਚੋਂ ਇਕ…

ਬਰੈਂਪਟਨ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਚੌਥੇ ਸ਼ੱਕੀ ਅਮਨਦੀਪ ਸਿੰਘ ਅਤੇ ਉਸ ਨਾਲ ਗ੍ਰਿਫ਼ਤਾਰ ਚਾਰ ਪੰਜਾਬੀ…
ਕੈਨੇਡਾ ’ਚ ਜੰਗਲਾਂ ਦੀ ਅੱਗ ਨੇ ਮੁੜ ਖ਼ਤਰਨਾਕ ਰੂਪ ਅਖਤਿਆਰ ਕੀਤਾ

ਕੈਨੇਡਾ ’ਚ ਜੰਗਲਾਂ ਦੀ ਅੱਗ ਨੇ ਮੁੜ ਖ਼ਤਰਨਾਕ ਰੂਪ…

ਵੈਨਕੂਵਰ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਜੰਗਲਾਂ ਦੀ ਅੱਗ ਮੁੜ ਖਤਰਨਾਕ ਰੂਖ ਅਖਤਿਆਰ ਕਰਦੀ ਜਾ ਰਹੀ ਹੈ ਅਤੇ ਬੀ.ਸੀ.…