ਅਮਰੀਕਾ ਦੇ ਮੈਰੀਲੈਂਡ ਵਿਚ ਗੋਲੀਬਾਰੀ, 3 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਅਮਰੀਕਾ ਦੇ ਮੈਰੀਲੈਂਡ ਵਿਚ ਗੋਲੀਬਾਰੀ, 3 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਮੈਰੀਲੈਂਡ, 12 ਜੂਨ, ਹ.ਬ. : ਅਮਰੀਕਾ ’ਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ’ਚ 3 ਲੋਕਾਂ ਦੀ ਮੌਤ ਅਤੇ 7 ਹੋਰ ਜ਼ਖਮੀ ਹੋਣ ਦੀ ਖ਼ਬਰ ਹੈ। ਘਟਨਾ ਅਮਰੀਕਾ ਦੇ ਮੈਰੀਲੈਂਡ ਦੇ ਐਨਾਪੋਲਿਸ ਇਲਾਕੇ ਦੀ ਹੈ। ਗੋਲੀਬਾਰੀ ਇੱਕ ਘਰ ਵਿੱਚ ਹੋਈ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਤੁਹਾਨੂੰ ਦੱਸ ਦੇਈਏ ਕਿ ਐਨਾਪੋਲਿਸ ਜਿੱਥੇ ਗੋਲੀਬਾਰੀ ਹੋਈ ਹੈ, ਉਹ ਅਮਰੀਕੀ ਸੰਸਦ ਤੋਂ ਸਿਰਫ 30 ਮੀਲ ਦੂਰ ਸਥਿਤ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਐਜਵੁੱਡ ਰੋਡ ’ਤੇ ਪੈਡਿੰਗਟਨ ਪਲੇਸ ਦੇ 1000 ਬਲਾਕ ’ਚ ਵਾਪਰੀ। ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਤੋਂ ਬਾਅਦ ਮੌਕੇ ’ਤੇ ਪੁਲਿਸ ਦੀਆਂ ਕਈ ਗੱਡੀਆਂ ਅਤੇ ਐਂਬੂਲੈਂਸਾਂ ਨੂੰ ਦੇਖਿਆ ਗਿਆ। ਮੈਰੀਲੈਂਡ ਵਿੱਚ ਸਮੂਹਿਕ ਗੋਲੀਬਾਰੀ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਸਾਲ 2018 ’ਚ ਮੈਰੀਲੈਂਡ ਦੇ ਐਨਾਪੋਲਿਸ ’ਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ’ਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ।

Related post

ਪੀਐਮ ਮੋਦੀ ਨੂੰ ਗੁਰਪਤਵੰਤ ਪਨੂੰ ਵਲੋਂ ਮਾਰਨ ਦੀ ਧਮਕੀ

ਪੀਐਮ ਮੋਦੀ ਨੂੰ ਗੁਰਪਤਵੰਤ ਪਨੂੰ ਵਲੋਂ ਮਾਰਨ ਦੀ ਧਮਕੀ

ਨਵੀਂ ਦਿੱਲੀ, 20 ਮਈ, ਨਿਰਮਲ : ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪਨੂੰ ਵਲੋਂ ਪੀਐਮ ਮੋਦੀ ਨੂੰ ਜਾਨ ਤੋਂ ਮਾਰਨ ਦੀ…
Iran ਕੌਣ ਹੈ ਇਬਾਹਿਮ ਰਾਇਸੀ, ਜਿਨ੍ਹਾਂ ਦੇ ਹੈਲੀਕਾਪਟਰ ਕਰੈਸ਼ ਦੀ ਦੁਨੀਆ ’ਚ ਹਲਚਲ

Iran ਕੌਣ ਹੈ ਇਬਾਹਿਮ ਰਾਇਸੀ, ਜਿਨ੍ਹਾਂ ਦੇ ਹੈਲੀਕਾਪਟਰ ਕਰੈਸ਼…

ਤਹਿਰਾਨ, 20 ਮਈ, ਨਿਰਮਲ : ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲੰਬੇ ਸਮੇਂ ਤੋਂ ਈਰਾਨ ਦੇ ਸਰਵਉੱਚ ਨੇਤਾ ਦੇ ਵਿਸ਼ਵਾਸਪਾਤਰ ਅਤੇ ਦੇਸ਼…
ਚੰਡੀਗੜ੍ਹ : ਮਲੋਆ ਵਿਚ ਸੀਐਮ ਯੋਗੀ ਦੀ ਰੈਲੀ ਅੱਜ

ਚੰਡੀਗੜ੍ਹ : ਮਲੋਆ ਵਿਚ ਸੀਐਮ ਯੋਗੀ ਦੀ ਰੈਲੀ ਅੱਜ

ਚੰਡੀਗੜ੍ਹ, 20 ਮਈ, ਨਿਰਮਲ : ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਰੈਲੀ ਅੱਜ ਚੰਡੀਗੜ੍ਹ ਦੇ ਮਲੋਆ ਸਥਿਤ ਸਰਕਾਰੀ ਸਕੂਲ ਨੇੜੇ ਮੈਦਾਨ ਵਿੱਚ…