ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਦਾ ਮੁਲਜ਼ਮ ਕਾਬੂ

ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਦਾ ਮੁਲਜ਼ਮ ਕਾਬੂ


ਲੰਡਨ, 26 ਅਪ੍ਰੈਲ, ਨਿਰਮਲ : ਐਨਆਈਏ ਨੇ 2023 ਵਿਚ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਹੋਏ ਹਿੰਸਕ ਹਮਲੇ ਦੇ ਮੁਲਜ਼ਮ ਇੰਦਰਪਾਲ ਸਿੰਘ ਗਾਬਾ ਨੂੰ ਗ੍ਰਿਫਤਾਰ ਕੀਤਾ ਹੈ। ਹੌਂਸਲੋ ਵਿਚ ਰਣਿਣ ਵਾਲੇ ਇੰਦਰਪਾਲ ਸਿੰਘ ਗਾਬਾ ’ਤੇ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੰਗਾਮਾ ਕਰਨ ਦਾ ਇਲਜ਼ਾਮ ਹੈ।ਐਨਆਈਏ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਤੋਂ ਪਤਾ ਚਲਿਆ ਕਿ ਪਿਛਲੇ ਸਾਲ 19 ਅਤੇ 22 ਮਾਰਚ ਨੂੰ ਲੰਡਨ ਵਿਚ ਹੋਈ ਘਟਨਾਵਾਂ ਭਾਰਤੀ ਮਿਸ਼ਨ ਅਤੇ ਉਸ ਦੇ ਅਧਿਕਾਰੀਆਂ ’ਤੇ ਹਮਲੇ ਕਰਨ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ।

ਦਰਅਸਲ 22 ਮਾਰਚ 2023 ਵਿਚ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ’ਤੇ ਪੁਲਿਸ ਦੀ ਕਾਰਵਾਈ ਦੇ ਵਿਰੋਧ ਵਿਚ ਖਾਲਿਸਤਾਨ ਸਮਰਥਕਾਂ ਨੇ ਲੰਡਨ ਵਿਚ ਇੰਡੀਅਨ ਹਾਈ ਕਮਿਸ਼ਨ ਦਾ ਤਿਰੰਗਾ ਉਤਾਰ ਦਿੱਤਾ ਸੀ। ਹਾਲਾਂਕਿ ਇੰਡੀਅਨ ਡਿਪਲੋਮੈਟਸ ਨੇ ਕੁਝ ਹੀ ਦੇਰ ਬਾਅਦ ਪਹਿਲਾਂ ਤੋਂ ਜ਼ਿਆਦਾ ਵੱਡਾ ਤਿਰੰਗਾ ਹਾਈ ਕਮਿਸ਼ਨ ’ਤੇ ਲਗਾ ਦਿੱਤਾ ਸੀ।

ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਹੋਈ ਘਟਨਾ ਤੋਂ ਪਹਿਲਾਂ ਭਾਰਤ ਨੇ ਬ੍ਰਿਟਿਸ਼ ਸਰਕਾਰ ਨੂੰ ਖਾਲਿਸਤਾਨੀ ਸਮਰਥਕਾਂ ਦੇ ਪ੍ਰਦਰਸ਼ਨ ਦੀ ਇੰਟੈਲੀਜੈਂਸ ਰਿਪੋਰਟ ਜ਼ਰੀਏ ਜਾਣਕਾਰੀ ਵੀ ਦਿੱਤੀ ਸੀ। ਲੇਕਿਨ ਇਸ ਤੋਂ ਬਾਅਦ ਵੀ ਲੰਡਨ ਪੁਲਿਸ ਮੌਕੇ ’ਤੇ ਦੇਰੀ ਨਾਲ ਪਹੁੰਚੀ ਸੀ। ਘਟਨਾ ਤੋਂ ਬਾਅਦ ਭਾਰਤ ਨੇ ਬ੍ਰਿਟੇਨ ਦੀ ਡਿਪਟੀ ਕਮਿਸ਼ਨਰ ਕ੍ਰਿਸਟੀਨਾ ਸਕੌਟ ਨੂੰ ਤਲਬ ਕੀਤਾ ਸੀ। ਉਨ੍ਹਾਂ ਪੁਛਿਆ ਗਿਆ ਕਿ ਭਾਰਤੀ ਹਾਈ ਕਮਿਸ਼ਨ ’ਤੇ ਸਕਿਓਰਿਟੀ ਕਿਉਂ ਨਹੀਂ ਸੀ।

ਭਾਰਤ ਨੇ ਬ੍ਰਿਟਿਸ਼ ਸਰਕਾਰ ਤੋਂ ਤਿਰੰਗੇ ਦਾ ਅਪਮਾਨ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦੇਣ ਦੀ ਮੰਗ ਕੀਤੀ ਸੀ। ਇਹ ਵੀ ਕਿਹਾ ਸੀ ਕਿ ਬ੍ਰਿਟੇਨ ਸਰਕਾਰ ਭਾਰਤੀ ਹਾਈ ਕਮਿਸ਼ਨ ਨੂੰ ਪੁਖਤਾ ਸੁਰੱਖਿਆ ਮੁਹੱਈਆ ਕਰਾਏ।
ਇਸ ਤੋਂ ਪਹਿਲਾਂ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਤਿਰੰਗੇ ਦਾ ਅਪਮਾਨ ਕਰਨ ਵਾਲੇ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖੰਡਾ ਨੂੰ ਬ੍ਰਿਟੇਨ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਧੂਰੀ ਸ਼ਹਿਰ ਵਿੱਚ ਵੱਖ-ਵੱਖ ਥਾਂਵਾਂ ਦਾ ਦੌਰਾ ਕੀਤਾ ਜਿੱਥੇ ਵੱਖ-ਵੱਖ ਵਰਗਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਮੀਤ ਹੇਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਧੂਰੀ ਵਾਸੀਆਂ ਦਾ ਪੂਰਾ ਸੂਬਾ ਰਿਣੀ ਹੈ ਜਿਨ੍ਹਾਂ ਬਦੌਲਤ ਅੱਜ ਸੂਬੇ ਨੂੰ ਸ. ਭਗਵੰਤ ਸਿੰਘ ਮਾਨ ਦੇ ਰੂਪ ਵਿੱਚ ਵਿਕਾਸ ਦਾ ਮਸੀਹਾ ਮੁੱਖ ਮੰਤਰੀ ਮਿਲਿਆ ਜਿਨ੍ਹਾਂ ਦੀ ਗਤੀਸ਼ੀਲ ਤੇ ਅਗਾਂਹਵਧੂ ਅਗਵਾਈ ਵਿੱਚ ਅੱਜ ਪੰਜਾਬ ਮੁੜ ਰੰਗਲਾ ਪੰਜਾਬ ਬਣ ਰਿਹਾ ਹੈ। ਸਮੁੱਚੇ ਸੂਬੇ ਦੇ ਲੋਕ ਅਤੇ ਆਮ ਆਦਮੀ ਪਾਰਟੀ ਧੂਰੀ ਵਾਸੀਆਂ ਨੂੰ ਸਿਜਦਾ ਕਰਦੀ ਹੈ।

ਇਸੇ ਦੌਰਾਨ ਤਾਰਾ ਹਵੇਲੀ ਵਿਖੇ ਸ਼ਹਿਰ ਦੇ ਵਪਾਰੀ ਭਾਈਚਾਰੇ ਨਾਲ ਜਨਤਕ ਮੀਟਿੰਗ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀ ਵਰਗ ਦੇ ਹਿੱਤਾਂ ਲਈ ਵਚਨਬੱਧ ਹੈ। ਵਪਾਰ ਲਈ ਸੁਖਾਵਾਂ ਮਾਹੌਲ ਸਿਰਜ ਰਹੀ ਹੈ। ਸਰਕਾਰ-ਸਨਅਤਕਾਰ ਮਿਲਣੀਆਂ ਨੇ ਹੋਰ ਵੀ ਸਾਰਥਿਕ ਮਾਹੌਲ ਸਿਰਜਿਆ।

ਧੂਰੀ ਦੇ ਵਾਰਡ ਨੰਬਰ 2, 3 ਤੇ 16 ਵਿੱਚ ਸਮਾਗਮਾਂ ਦੌਰਾਨ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਦੋ ਸਾਲ ਦੀਆਂ ਲਾਮਿਸਾਲ ਪ੍ਰਾਪਤੀਆਂ ਸਦਕਾ ਲੋਕਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸੇ ਉਤਸ਼ਾਹ ਸਦਕਾ ਵਰਕਰਾਂ ਦੀ ਮੀਟਿੰਗ ਭਰਵੇਂ ਇਕੱਠ ਸਦਕਾ ਵੱਡੀਆਂ ਰੈਲੀਆਂ ਦਾ ਰੂਪ ਧਾਰਨ ਕਰ ਰਹੀ ਹੈ। ਲੋਕਾਂ ਸਰਕਾਰ ਦੇ ਕੰਮਾਂ ਤੋਂ ਬਹੁਤ ਸੰਤੁਸ਼ਟ ਹਨ ਜਿਸ ਦਾ ਸਿੱਟਾ ਚੋਣ ਮੀਟਿੰਗਾਂ ਵਿੱਚ ਹੋ ਰਹੇ ਭਰਵੇਂ ਇਕੱਠ ਹਨ।

ਮੀਤ ਹੇਅਰ ਨੇ ਧੂਰੀ ਦੀ ਦਾਣਾ ਮੰਡੀ ਦਾ ਵੀ ਦੌਰਾ ਕਰ ਕੇ ਕਣਕ ਦੇ ਖਰੀਦ ਪ੍ਰਬੰਧਾਂ ਜਾਇਜ਼ਾ ਲਿਆ।ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲ ਤੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲਾਂ ਲਈ ਨਿਰੰਤਰ ਨਿਰਵਿਘਨ ਮੁਫਤ ਬਿਜਲੀ ਤੋਂ ਲੈ ਕੈ ਮੰਡੀਆਂ ਵਿੱਚ ਖਰੀਦ ਦੇ ਸੁਚਾਰੂ ਪ੍ਰਬੰਧ ਤੱਕ ਕਿਸਾਨਾਂ ਨਾਲ ਖੜ੍ਹੀ ਹੈ। ਮੰਡੀਆਂ ਵਿੱਚ ਕਿਸਾਨ ਵੀਰ ਸਰਕਾਰ ਦੇ ਪ੍ਰਬੰਧਾਂ ਤੋਂ ਸੰਤੁਸ਼ਟ ਹਨ।

Related post

ਆਡਿਓ ਨੂੰ ਲੈ ਕੇ ਬਿੱਟੂ ਦਾ ਬੈਂਸ ‘ਤੇ ਪਲਟਵਾਰ, ਕਿਹਾ- ਆਈ.ਟੀ. ਵਿਭਾਗ ‘ਚ ਕਰਾਂਗਾ ਸ਼ਿਕਾਇਤ

ਆਡਿਓ ਨੂੰ ਲੈ ਕੇ ਬਿੱਟੂ ਦਾ ਬੈਂਸ ‘ਤੇ ਪਲਟਵਾਰ,…

ਲੁਧਿਆਣਾ, 19 ਮਈ, ਪਰਦੀਪ ਸਿੰਘ: ਲੁਧਿਆਣਾ ‘ਚ ਅੱਜ (ਐਤਵਾਰ) ਭਾਜਪਾ ਉਮੀਦਵਾਰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵਾਇਰਲ ਹੋ…
ਚੋਣਾਂ ਤੋਂ ਪਹਿਲਾਂ ਇਹ ਕੰਮ ਕਰਨਾ ਚਾਹੁੰਦੈ ਰਾਮ ਰਹੀਮ

ਚੋਣਾਂ ਤੋਂ ਪਹਿਲਾਂ ਇਹ ਕੰਮ ਕਰਨਾ ਚਾਹੁੰਦੈ ਰਾਮ ਰਹੀਮ

ਚੰਡੀਗੜ੍ਹ, 19 ਮਈ, ਪਰਦੀਪ ਸਿੰਘ: ਸਾਧਵੀ ਯੌਨ ਸੋਸ਼ਣ ਅਤੇ ਕਤਲ ਕੇਸ ਵਿਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ…
BSF ‘ਚ ਗੁਰੱਪ B ਤੇ C ਅਸਾਮੀਆਂ ਲਈ ਮੰਗੀਆਂ ਅਰਜ਼ੀਆਂ, ਇਸ ਡਾਇਰੈਕਟ ਲਿੰਕ ਰਾਹੀਂ ਕਰੋ ਅਪਲਾਈ

BSF ‘ਚ ਗੁਰੱਪ B ਤੇ C ਅਸਾਮੀਆਂ ਲਈ ਮੰਗੀਆਂ…

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ : ਸੀਮਾ ਸੁਰੱਖਿਆ ਬਲ ਨੇ ਗਰੁੱਪ ਬੀ ਤੇ ਗਰੁੱਪ ਸੀ ਅਧੀਨ ਵੱਖ-ਵੱਖ ਅਹੁਦਿਆਂ ‘ਤੇ ਭਰਤੀ…