ਬਿਮਾਰ ਨੌਜਵਾਨ ਨੂੰ ਕੁੱਟਣ ਦੇ ਦੋਸ਼ ਹੇਠ ਪੰਜਾਬਣ ਗ੍ਰਿਫ਼ਤਾਰ

ਬਿਮਾਰ ਨੌਜਵਾਨ ਨੂੰ ਕੁੱਟਣ ਦੇ ਦੋਸ਼ ਹੇਠ ਪੰਜਾਬਣ ਗ੍ਰਿਫ਼ਤਾਰ

ਓਕਵਿਲ, 24 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਓਕਵਿਲ ਵਿਖੇ ਪੰਜਾਬੀ ਮੂਲ ਦੀ ਪਰਸਨਲ ਸਪੋਰਟ ਵਰਕਰ ਵਿਰੁੱਧ ਇਕ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਅਪ੍ਰੈਲ ਵਿਚ ਆਰੰਭੀ ਗਈ ਜਦੋਂ ਪੀੜਤ ਨੌਜਵਾਨ ਦੇ ਪਰਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ 19 ਅਪ੍ਰੈਲ ਨੂੰ 45 ਸਾਲ ਦੀ ਪਰਮਜੀਤ ਕੌਰ ਉਪਲ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਵਿਰੁੱਧ ਕੁੱਟਮਾਰ ਕਰਨ ਦੇ ਦੋ ਅਤੇ ਹਮਲਾ ਕਰਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਦਾ ਇਕ ਦੋਸ਼ ਆਇਦ ਕੀਤਾ ਗਿਆ ਹੈ।

ਉਨਟਾਰੀਓ ਦੇ ਓਕਵਿਲ ਵਿਖੇ ਸਾਹਮਣੇ ਆਈ ਘਟਨਾ

ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੱਕ ਪਰਮਜੀਤ ਕੌਰ ਉਪਲ ਪੁਲਿਸ ਹਿਰਾਸਤ ਵਿਚ ਸੀ। ਪੁਲਿਸ ਨੇ ਦੱਸਿਆ ਕਿ ਪਰਮਜੀਤ ਕੌਰ, ਪੈਰਾਮੈਡ ਹੋਮ ਹੈਲਥ ਕੇਅਰ ਵਿਚ ਕੰਮ ਕਰਦੀ ਹੈ। ਉਧਰ ਪੈਰਾਮੈਡ ਦੇ ਇਕ ਬੁਲਾਰੇ ਨੇ ਕਿਹਾ ਕਿ ਸਭ ਤੋਂ ਪਹਿਲਾਂ 14 ਅਪ੍ਰੈਲ ਨੂੰ ਫਰਮ ਦੇ ਇਕ ਮੁਲਾਜ਼ਮ ਵੱਲੋਂ ਇਕ ਮਰੀਜ਼ ਨਾਲ ਵਧੀਕੀ ਕਰਨ ਬਾਰੇ ਸੁਪਰਵਾਈਜ਼ਰ ਕੋਲ ਮਾਮਲਾ ਪੁੱਜਾ ਜਿਸ ਮਗਰੋਂ ਪਰਸਨਲ ਸਪੋਰਟ ਵਰਕਰ ਨੂੰ ਤੁਰਤ ਸੇਵਾ ਤੋਂ ਹਟਾ ਦਿਤਾ ਗਿਆ ਅਤੇ ਬਾਅਦ ਵਿਚ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ।

ਕੰਪਨੀ ਨੇ ਨੌਕਰੀ ਤੋਂ ਕੀਤਾ ਬਰਖਾਸਤ

ਪੈਰਾਮੈਡ ਵੱਲੋਂ ਮਾਮਲੇ ਦੀ ਪੜਤਾਲ ਵਿਚ ਪੁਲਿਸ ਦਾ ਸਹਿਯੋਗ ਕੀਤਾ ਜਾ ਰਿਹਾ ਹੈ।

Related post

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ ਗੋਲੀ

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ…

ਅਜਨਾਲਾ, 18 ਮਈ, ਨਿਰਮਲ : ਗੁਰਜੀਤ ਔਜਲਾ ਦੀ ਰੈਲੀ ਮੌਕੇ ਗੋਲੀ ਚੱਲਣ ਦੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਅਜਨਾਲਾ ਸ਼ਹਿਰ…
ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਬਿਸ਼ਕੇਕ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।…